ਜ਼ੀਰਾ/ ਫਿਰੋਜ਼ਪੁਰ 31 ਮਈ ( ਗੁਰਪ੍ਰੀਤ ਸਿੰਘ ਸਿੱਧੂ )
ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰੈਸ ਸਕੱਤਰ ਐਡਵੋਕੇਟ ਲਵਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਠੇਕੇਦਾਰ ਰਣਜੀਤ ਸਿੰਘ ਧਾਲੀਵਾਲ ਦੇ ਦਫਤਰ ਜ਼ੀਰਾ ਵਿਖੇ ਹੋਈ। ਮੀਟਿੰਗ ਵਿੱਚ ਉਚੇਚੇ ਤੌਰ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਸੁਖਦੇਵ ਸਿੰਘ ਮੰਡ , ਜ਼ਿਲ੍ਹਾ ਦਫਤਰ ਸਕੱਤਰ ਗੁਰਮੀਤ ਸਿੰਘ ਸੰਧੂ , ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਸ਼ਾਮਲ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਸੁਖਦੇਵ ਸਿੰਘ ਮੰਡ ਨੇ ਦੇਸ਼ ਅੰਦਰ ਮੋਦੀ ਸਰਕਾਰ ਵੱਲੋ ਦਿੱਲੀ ਵਿੱਚ ਕਿਸਾਨਾ ਉਤੇ ਕੀਤੇ ਤਸੱਦਦ ਦੀ ਅਲੋਚਨਾਂ ਕਰਦਿਆਂ ਪਹਿਲਵਾਨ ਲੜਕੀਆ ਨੂੰ ਗ੍ਰਿਫਤਾਰ ਕਰਨ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਜਲਦੀ ਗੁਆਂਢੀ ਸੂਬਿਆ ਦੇ ਗੈਰ ਰਾਜਨੀਤਕ ਜੱਥੇਬੰਦੀਆ ਨਾਲ ਗੱਲਬਾਤ ਕਰਨਗੇ ਅਤੇ ਕੋਈ ਨਵੀ ਰਣਨੀਤੀ ਤੈਅ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵੱਲੋ ਘਰੇਲੂ ਬਿਜਲੀ ਵਾਲੇ ਨਵੇ ਚਿੱਪ ਵਾਲੇ ਮੀਟਰ, ਲਗਾਏ ਜਾ ਰਹੇ ਹਨ ਜਿਨ੍ਹਾਂ ਦਾ ਕਿਸਾਨ ਸੰਘਰਸ਼ ਕਮੇਟੀ ਡੱਟਵਾ ਵਿਰੋਧ ਕਰੇਗੀ ਅਤੇ ਸਰਕਾਰ ਤੇ ਬਿਜਲੀ ਵਿਭਾਗ ਵਿਰੁੱਧ ਪ੍ਰਦਰਸ਼ਨ ਕਰੇਗੀ। ਉਨ੍ਹਾਂ ਕਿਹਾ ਕਿ ਪਿੰਡ ਅਤੇ ਸ਼ਹਿਰਾ ਵਿੱਚ ਜੱਥੇਬੰਦੀ ਚਿੱਪ ਵਾਲੇ ਮੀਟਰ ਨਹੀ ਲੱਗਣ ਦੇਵਗੀ। ਇਸ ਦੌਰਾਨ ਜ਼ੀਰਾ ਇਕਾਈ ਦਾ ਗਠਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਰਣਜੀਤ ਸਿੰਘ ਧਾਲੀਵਾਲ ਨੂੰ ਇਕਾਈ ਪ੍ਰਧਾਨ ਅਤੇ ਗੁਰਸੇਵਕ ਸਿੰਘ ਸੰਧੂ ਨੂੰ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਇਕਾਈ ਦਾ ਵਿਸਥਾਰ ਕਰਦਿਆਂ ਧਰਮਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਮੀਤ ਪ੍ਰਧਾਨ, ਹਰਜਿੰਦਰ ਸਿੰਘ ਮੀਤ ਪ੍ਰਧਾਨ,ਗੁਰਪ੍ਰੀਤ ਸਿੰਘ ਸਿੱਧੂ ਖਜ਼ਾਨਚੀ, ਜਰਨੈਲ ਸਿੰਘ ਸਕੱਤਰ , ਪ੍ਰਕਾਸ਼ ਸਿੰਘ ਸਹਾਇਕ ਸਕੱਤਰ, ਮਲਕੀਤ ਸਿੰਘ ਸਲਾਹਕਾਰ, ਚਮਕੌਰ ਸਿੰਘ ਮੀਤ ਪ੍ਰਧਾਨ, ਅਕਾਸ਼ਦੀਪ ਸਿੰਘ ਪ੍ਰੈੱਸ ਸਕੱਤਰ ਤੋਂ ਇਲਾਵਾ ਮੈਬਰ ਗੁਰਦਿੱਤਾ ਸਿੰਘ ,ਅੰਮ੍ਰਿਤਪਾਲ ਸਿੰਘ, ਰਸਾਲ ਸਿੰਘ , ਲੱਖਾ ਸਿੰਘ, ਤਰਸੇਮ ਸਿੰਘ, ਰਵੀ ਕੁਮਾਰ, ਗੋਪੀ, ਜਗਰੂਪ ਸਿੰਘ , ਜਸਵਿੰਦਰ ਸਿੰਘ, ਨਰਾਇਣ ਸਿੰਘ ਆਦਿ ਚੁਣੇ ਗਏ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਇਕਾਈ ਪ੍ਰਧਾਨ ਨਿਜ਼ਾਮਦੀਨ ਵਾਲਾ, ਗੁਰਦੇਵ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਪਸਸਫ ਫਿਰੋਜ਼ਪੁਰ ਆਦਿ ਹਾਜ਼ਰ ਸਨ।