Home » ਪੰਜਾਬ ਹੋਮ ਗਾਰਡ ਦੇ ਜਵਾਨ ਨੇ ਲੱਬਾ ਪਰਸ ਮੋੜ ਕੇ ਵਿਖਾਈ ਇਮਾਨਦਾਰੀ ।

ਪੰਜਾਬ ਹੋਮ ਗਾਰਡ ਦੇ ਜਵਾਨ ਨੇ ਲੱਬਾ ਪਰਸ ਮੋੜ ਕੇ ਵਿਖਾਈ ਇਮਾਨਦਾਰੀ ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਨੇ ਕੀਤਾ ਧੰਨਵਾਦ।

by Rakha Prabh
169 views

ਫਿਰੋਜ਼ਪੁਰ 29 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ) : ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਫਿਰੋਜ਼ਪਰ ਵੈਦ ਸਕਿਓਰਟੀ ਗਾਰਡ ਦੀ ਡਿਊਟੀ ਨਿਭਾ ਰਹੇ ਪੰਜਾਬ ਹੋਮਗਾਰਡ ਦੇ ਜਵਾਨ ਰੋਸ਼ਨ ਲਾਲ ਨੇ ਪਰਸ ਵਾਪਸ ਕਰਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਵਾਸੀ ਗੱਟੀ ਮਸਤਾ ਨੰ ਦੋ ਫਿਰੋਜ਼ਪੁਰ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੁਸੈਨੀਵਾਲਾ ਵਿਖੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫਿਰੋਜ਼ਪੁਰ ਵੱਲੋਂ ਕੱਢੇ ਗਏ ਮਾਰਚ ਵਿੱਚ ਸ਼ਾਮਲ ਹੋਣ ਲਈ ਗੁਰਦੁਆਰਾ ਸਾਰਾਗੜੀ ਫਿਰੋਜ਼ਪੁਰ ਵਿਖੇ ਗਿਆ ਸੀ ਅਤੇ ਉਥੇ ਉਸਦਾ ਪਰਸ ਗੁਆਚ ਗਿਆ ਸੀ। ਜਿਸ ਵਿੱਚ ਛੇ ਸੌ ਰੁਪਏ ਮੋਟਰਸਾਈਕਲ ਦੀ ਆਰਸੀ ਡਰਾਈਵਿੰਗ ਲਾਇਸੈਂਸ ਅਤੇ ਆਧਾਰ ਕਾਰਡ ਆਦਿ ਸਨ। ਉਨ੍ਹਾਂ ਦੱਸਿਆ ਕਿ ਉਸ ਦਾ ਪਰਸ ਪੰਜਾਬ ਹੋਮ ਗਾਰਡ ਦੇ ਜਵਾਨ ਰੋਸ਼ਨ ਲਾਲ ਨੂੰ ਜੋ ਪੰਜਾਬ ਨੈਸ਼ਨਲ ਬੈਂਕ ਫਿਰੋਜ਼ਪੁਰ ਬ੍ਰਾਂਚ ਵਿੱਚ ਸਕਿਊਰਟੀ ਗਾਰਡ ਤਾਇਨਾਤ ਹੈ ਨੂੰ ਉਸਦਾ ਪਰਸ ਮਿਲਿਆ ਤਾਂ ਉਸਨੇ ਫੋਨ ਕਰਕੇ ਉਸ ਨੂੰ ਪਰਸ ਵਾਪਸ ਕਰਕੇ ਆਪਣੀ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਜਿਸ ਤੇ ਪੰਜਾਬ ਹੋਮ ਗਾਰਡ ਰੋਸ਼ਨ ਲਾਲ ਦਾ ਬਲਵਿੰਦਰ ਸਿੰਘ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੁਬਾਈ ਆਗੂ ਕਿਸ਼ਨ ਚੰਦ ਜਾਗੋਵਾਲੀਆ, ਜ਼ਿਲ੍ਹਾ ਆਗੂ ਦਲਜੀਤ ਸਿੰਘ ਯਾਰੇਸ਼ਾਹ ਵਾਲਾ ਆਦਿ ਨੇ ਧੰਨਵਾਦ ਕੀਤਾ।

Related Articles

Leave a Comment