ਬਾਲਾਸੋਰ, 8 ਜੂਨ
ਭਾਰਤ ਨੇ ਉੜੀਸਾ ਤੱਟ ਤੋਂ ਦੂਰ ਟਾਪੂ ਤੋਂ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ‘ਅਗਨੀ ਪ੍ਰਾਈਮ’ ਦਾ ਸਫ਼ਲ ਪ੍ਰੀਖਣ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਡਾ. ਏਪੀਜੇ ਅਬਦੁਲ ਕਲਾਮ ਤੱਟ ਤੋਂ ‘ਅਗਨੀ ਪ੍ਰਾਈਮ’ ਦਾ ਪ੍ਰੀਖਣ ਕੀਤਾ ਅਤੇ ਇਸ ਦੌਰਾਨ ਮਿਜ਼ਾਈਲ ਸਾਰੇ ਮਾਪਦੰਡਾਂ ’ਤੇ ਖ਼ਰੀ ਉਤਰੀ।