Home » ਲੁਟੇਰਿਆਂ ਵੱਲੋਂ ਨੋਜਵਾਨ ਨੂੰ ਜਖਮੀ ਕਰਕੇ ਮੋਬਾਇਲ ਫੋਨ ਤੇ ਦੱਸ ਹਜ਼ਾਰ ਨਗਦੀ ਖੋਹ ਕੇ ਹੋਏ ਫਰਾਰ

ਲੁਟੇਰਿਆਂ ਵੱਲੋਂ ਨੋਜਵਾਨ ਨੂੰ ਜਖਮੀ ਕਰਕੇ ਮੋਬਾਇਲ ਫੋਨ ਤੇ ਦੱਸ ਹਜ਼ਾਰ ਨਗਦੀ ਖੋਹ ਕੇ ਹੋਏ ਫਰਾਰ

by Rakha Prabh
33 views

ਫਿਰੋਜ਼ਪੁਰ 15 ਨਵੰਬਰ (ਰੌਸ਼ਨ ਲਾਲ ਮਨਚੰਦਾ) ਜ਼ਿਲਾ ਫਿਰੋਜ਼ਪੁਰ ਅੰਦਰ ਆਏ ਦਿਨ ਹੋ ਰਹੀਆਂ ਲੁਟਾ ਖੋਹਾ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਜੋ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਜਿਸ ਦੀ ਤਾਜ਼ਾ ਮਿਸਾਲ ਲੁੱਟ ਦਾ ਸ਼ਿਕਾਰ ਹੋਏ ਪੀੜਤ ਰੂਪਾ ਵਾਸੀ ਦਾਣਾ ਮੰਡੀ ਫਿਰੋਜ਼ਪੁਰ ਜ਼ੀਰਾ ਮੱਖੂ ਗੇਟ ਜੋ ਲੁਟੇਰਿਆਂ ਵੱਲੋਂ ਗੰਭੀਰ ਜਖਮੀ ਕੀਤਾ ਹੈ ਜੋ ਨਿੱਜੀ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਹੈ ਨੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਦ ਉਹ ਆਪਣੀ ਸੱਸ ਨੂੰ ਪਿੰਡ ਆਸਲਾ ਛੱਡ ਕੇ ਵਾਪਸ ਘਰ ਫਿਰੋਜ਼ਪੁਰ ਪਰਤ ਰਿਹਾ ਸੀ ਤਾਂ ਡੀ ਸੀ ਮਾਡਲ ਸਕੂਲ ਨਜ਼ਦੀਕ ਉਸਨੂੰ ਕੁਝ ਅਣਪਛਾਤੇ ਵਿਅਕਤੀਆਂ ਜੋ ਮੋਟਰਸਾਈਕਲ ਤੇ ਸਵਾਰ ਸਨ ਨੇ ਮੋਟਰਸਾਈਕਲ ਨੂੰ ਮੋਟਰਸਾਈਕਲ ਦੀ ਸਾਈਡ ਮਾਰ ਕੇ ਸੁੱਟ ਦਿੱਤਾ ਅਤੇ ਰਾੜਾ ਬੇਸਬਾਲ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਉਨ੍ਹਾਂ ਅਤੇ ਜ਼ਖ਼ਮੀ ਕਲ ਦਿੱਤਾ। ਉਸਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਦੀ ਨੋਕ ਤੇ 10,000 ਰੁਪਏ ਨਕਦ ਜੋ ਮੈਂ ਆਪਣੀਆਂ ਕਿਸਤਾਂ ਲਈ ਇਕੱਠੇ ਕੀਤੇ ਸਨ ਉਸਦਾ ਇੱਕ ਮੋਬਾਈਲ ਫੋਨ ਖੋਹ ਲਿਆ ਅਤੇ ਵਿਰੋਧ ਕਰਨ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਪੀੜਤ ਵਿਅਕਤੀ ਨੇ ਕਿਹਾ ਕਿ ਕੁਝ ਹਮਲਾਵਰਾਂ ਦੇ ਮੂੰਹ ਢਕੇ ਹੋਏ ਸਨ ਅਤੇ ਕੁਝ ਬੇਨਕਾਬ ਸਨ ਜਿਨਾਂ ਨੂੰ ਉਹ ਪਹਿਚਾਣ ਸਕਦਾ ਹੈ। ਉਸਨੇ ਦੱਸਿਆ ਕਿ ਉਸਦੇ ਕਾਫੀ ਸੱਟਾਂ ਕਾਫੀ ਹੋਣ ਕਾਰਕੇ ਰਾਹਗੀਰਾਂ ਨੇ ਉਸਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਕਰਵਾਇਆ ਜਿਥੇ ਉਸਦੀ ਹਾਲਤ ਗੰਭੀਰ ਹੈ। ਪੀੜਤ ਵਿਅਕਤੀ ਨੇ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਨੂੰ ਲੁੱਟ ਦੀ ਵਾਰਦਾਤ ਦੀ ਇਤਲਾਹ ਦੇ ਦਿੱਤੀ ਹੈ ਪਰ ਇੱਕ ਹਫਤਾ ਬੀਤ ਜਾਣ ਦੇ ਬਾਅਦ ਵੀ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ । ਇਸ ਮੌਕੇ ਸਾਬਕਾ ਸਰਪੰਚ ਰਾਜ ਸਿੰਘ ਪਿੰਡ ਰੱਤਾ ਖੇੜਾ ਅਤੇ ਪੀੜਤ ਵਿਅਕਤੀ ਦੇ ਪਰਿਵਾਰਿਕ ਮੈਂਬਰਾ ਨੇ ਪ੍ਰਸ਼ਾਸਨ ਪਾਸੋ ਇਨਸਾਫ ਦੀ ਮੰਗ ਕੀਤੀ ਹੈ । ਇਸ ਸਬੰਧੀ ਏ ਐਸ ਆਈ ਵਿਪਨ ਕੁਮਾਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Related Articles

Leave a Comment