Home » ਵੱਡੀ ਖ਼ਬਰ : ਹੁਣ ਆਈਨੌਕਸ ਸਿਨੇਮਾ ਘਰਾਂ ’ਚ ਲਿਆ ਜਾ ਸਕੇਗਾ ਟੀ-20 ਵਿਸ਼ਵ ਕੱਪ ਦਾ ਲਾਈਵ ਮਜਾ

ਵੱਡੀ ਖ਼ਬਰ : ਹੁਣ ਆਈਨੌਕਸ ਸਿਨੇਮਾ ਘਰਾਂ ’ਚ ਲਿਆ ਜਾ ਸਕੇਗਾ ਟੀ-20 ਵਿਸ਼ਵ ਕੱਪ ਦਾ ਲਾਈਵ ਮਜਾ

by Rakha Prabh
188 views

ਵੱਡੀ ਖ਼ਬਰ : ਹੁਣ ਆਈਨੌਕਸ ਸਿਨੇਮਾ ਘਰਾਂ ’ਚ ਲਿਆ ਜਾ ਸਕੇਗਾ ਟੀ-20 ਵਿਸ਼ਵ ਕੱਪ ਦਾ ਲਾਈਵ ਮਜਾ
ਮੁੰਬਈ, 12 ਅਕਤੂਬਰ : ਕ੍ਰਿਕਟ ਦਾ ਮਜਾ ਤਾਂ ਵੱਡੀ ਸਕ੍ਰੀਨ ’ਤੇ ਦੇਖਣ ’ਚ ਆਉਂਦਾ ਹੈ। ਕਿ੍ਰਕਟ ਪ੍ਰੇਮੀਆਂ ਦੀ ਖਾਹਸ਼ ਹੁੰਦੀ ਹੈ ਕਿ ਕਾਸ਼, ਟੌਕੀਜ ਜਿੰਨੀ ਸਕ੍ਰੀਨ ’ਤੇ ਮੈਚ ਦੇਖਣ ਨੂੰ ਮਿਲ ਜਾਵੇ। ਲਓ, ਤੁਹਾਡੀ ਇਹ ਤਮੰਨਾ ਵੀ ਪੂਰੀ ਹੋਣ ਜਾ ਰਹੀ ਹੈ। ਮੋਹਰੀ ਮਲਟੀਪਲੈਕਸ ਚੇਨ ਆਈਨੌਕਸ ਲੀਜਰ ਲਿਮਟਿਡ ਦੇਸ਼ ਭਰ ਦੇ ਆਪਣੇ ਸਿਨੇਮਾ ਹਾਲ ’ਚ ਆਗਾਮੀ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2022 ’ਚ ਭਾਰਤ ਵੱਲੋਂ ਖੇਡੇ ਜਾਣ ਵਾਲੇ ਸਾਰੇ ਮੈਚਾਂ ਦੀ ਲਾਈਵ ਸਕ੍ਰੀਨ ਕਰੇਗਾ। ਆਈਨੌਕਸ ਲੀਜਰ ਨੇ ਇਕ ਬਿਆਨ ’ਚ ਕਿਹਾ ਕਿ ਉਸ ਨੇ ਇਸ ਸੰਬੰਧੀ ਕੌਮਾਂਤੀਰ ਕ੍ਰਿਕਟ ਪ੍ਰੀਸ਼ਦ ਦੇ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ।

You Might Be Interested In

ਆਈਨੌਕਸ ‘ਟੀਮ ਇੰਡੀਆ’ ਵੱਲੋਂ ਖੇਡੇ ਜਾਣ ਵਾਲੇ ਸਾਰੇ ਗਰੁੱਪ ਮੈਚਾਂ ਦਾ ਪ੍ਰਦਰਸ਼ਨ ਕਰੇਗਾ, ਜੋ 23 ਅਕਤੂਬਰ ਨੂੰ ਪਾਕਿਸਤਾਨ ਖਿਲਾਫ ਆਪਣੇ ਪਹਿਲੇ ਮੈਚ ਤੋਂ ਸ਼ੁਰੂ ਹੋਵੇਗਾ। ਉਸ ਤੋਂ ਬਾਅਦ ਸੈਮੀਫਾਈਨਲ ਅਤੇ ਫਾਈਨਲ ਮੈਚ ਹੋਵੇਗਾ। ਇਸ ਡੀਲ ’ਚ ਕਿਹਾ ਗਿਆ ਹੈ ਕਿ ਲਾਈਵ ਮੈਚਾਂ ਨੂੰ 25 ਤੋਂ ਜਿਆਦਾ ਸ਼ਹਿਰਾਂ ’ਚ ਆਈਨੌਕਸ ਮਲਟੀਪਲੈਕਸ ’ਚ ਦਿਖਾਇਆ ਜਾਵੇਗਾ। ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ 8ਵਾਂ ਸੰਸਕਰਨ 16 ਅਕੂਬਰ ਤੋਂ ਸ਼ੁਰੂ ਹੋਵੇਗਾ, ਜਿਸ ’ਚ ਸੁਪਰ 12 ਪੜਾਅ 22 ਅਕਤੂਬਰ ਤੋਂ ਸ਼ੁਰੂ ਹੋਵੇਗਾ। ਫਾਈਨਲ 13 ਨਵੰਬਰ ਨੂੰ ਮੈਲਬਰਨ ’ਚ ਹੋਣਾ ਹੈ।

ਆਈਨੌਕਸ ਲੀਜਰ ਦੇ ਚੀਫ ਆਪਰੇਟਿੰਗ ਆਫਿਸਰ ਆਨੰਦ ਵਿਸ਼ਾਲ ਨੇ ਕਿਹਾ, ‘ਸਿਨੇਮਾਘਰਾਂ ’ਚ ਕਿ੍ਰਕਟ ਦੀ ਸਕ੍ਰੀਨਿੰਗ ਕਰਕੇ, ਅਸੀਂ ਆਪਣੇ ਦੇਸ਼ ’ਚ ਪਸੰਦੀਦਾ ਖੇਡ ਯਾਨੀ ਕ੍ਰਿਕਟ ਦੇ ਨਾਲ ਵਿਸ਼ਾਲ ਸਕ੍ਰੀਨ ਅਨੁਭਵ ਤੇ ਗਰਜਦੀਆਂ ਆਵਾਜਾਂ ਦੇ ਰੋਮਾਂਚ ਨੂੰ ਇਕ ਮੰਚ ’ਤੇ ਲਿਆ ਰਹੇ ਹਨ। ਇਹ ਐਕਸਾਈਟਮੈਂਟ ਤੇ ਇਮੋਸ਼ਨ ਦਾ ਵਰਲਡ ਕੱਪ ਦੇ ਨਾਲ ਇਕ ਕੰਬੀਨੇਸ਼ਨ ਹੋਵੇਗਾ, ਜਿਸ ਦੇ ਨਤੀਜੇ ਵਜੋਂ ਕ੍ਰਿਕਟ ਪ੍ਰੇਮੀਆਂ ਲਈ ਇਕ ਵਰਚੂਅਲ ਦਾਅਵਤ ਹੋਵੇਗੀ।‘

ਆਈਨੌਕਸ 165 ਮਲਟੀਪਲੈਕਸ, 705 ਸਕ੍ਰੀਨ ਦੇ ਨਾਲ 74 ਸ਼ਹਿਰਾਂ ’ਚ ਕੰਮ ਕਰਦਾ ਹੈ ਅਤੇ ਪੂਰੇ ਭਾਰਤ ’ਚ ਇਸ ਦੀ ਕੁੱਲ 1.57 ਲੱਖ ਸੀਟਾਂ ਦੀ ਬੈਠਣ ਦੀ ਸਮਰੱਥਾ ਹੈ। ਇਸ ਸਾਲ ਦੀ ਸ਼ੁਰੂਆਤ ’ਚ ਮਾਰਚ ਵਿਚ ਆਈਨੌਕਸ ਲੀਜਰ ਤੇ ਪੀਵੀਆਰ ਨੇ ਦੇਸ਼ ਦੀ ਸਭ ਤੋਂ ਵੱਡੀ ਮਲਟੀਪਲੈਕਸ ਸੀਰੀਜ ਬਣਾਉਣ ਲਈ ਰਲੇਵੇਂ ਦਾ ਐਲਾਨ ਕੀਤਾ ਸੀ।

Related Articles

Leave a Comment