Home » ਸਿਡਾਨਾ ਸਪੋਰਟਸ ਅਕੈਡਮੀ ਖਿਆਲਾਂ ਖ਼ੁਰਦ ਵਿਖੇ ਪਹਿਲੀ ਐਥਲੈਟਿਕ ਚੈਂਪੀਅਨਸ਼ਿਪ ਦਾ ਆਯੋਜਨ

ਸਿਡਾਨਾ ਸਪੋਰਟਸ ਅਕੈਡਮੀ ਖਿਆਲਾਂ ਖ਼ੁਰਦ ਵਿਖੇ ਪਹਿਲੀ ਐਥਲੈਟਿਕ ਚੈਂਪੀਅਨਸ਼ਿਪ ਦਾ ਆਯੋਜਨ

by Rakha Prabh
24 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਸਿਡਾਨਾ ਸਪੋਰਟਸ ਅਕੈਡਮੀ, ਖਿਆਲਾਂ ਖ਼ੁਰਦ ਵਿਖੇ ਪਹਿਲੀ ਦੋ ਰੋਜ਼ਾ ਐਥਲੈਟਿਕ ਚੈਂਪੀਅਨਸ਼ਿਪ ਦਾ ਅੱਜ ਰਸਮੀ ਉਦਘਾਟਨ ਨੈਸ਼ਨਲ ਐਥਲੀਟ, ਪੰਜਾਬ ਐਥਲੈਟਿਕਸ ਐਸੋਸ਼ੀਏਸ਼ਨ ਦੇ ਮੀਤ ਪ੍ਰਧਾਨ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਕਸ਼ਮੀਰ ਸਿੰਘ ਖਿਆਲਾ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਿਡਾਨਾ ਇੰਸਟੀਚਿਊਟਸ ਦੇ ਪ੍ਰਬੰਧਕ ਡਾ. ਜੀਵਨ ਜੋਤੀ ਸਿਡਾਨਾ, ਸਰਪੰਚ ਬਾਵਾ ਸਿੰਘ ਖਿਆਲਾ ਕਲਾਂ, ਸਰਪੰਚ ਚੰਦਨਦੀਪ ਸਿੰਘ ਪੱਧਰੀ, ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਧਰਵਿੰਦਰ ਸਿੰਘ ਔਲਖ, ਰਾਧਿਕਾ ਅਰੋੜਾ, ਭੁਪਿੰਦਰ ਸਿੰਘ, ਨੀਤੂ ਭਾਟੀਆ, ਗੁਰਪਾਲ ਸਿੰਘ ਛੀਨਾ, ਸਰਕਾਰੀ ਹਾਈ ਸਕੂਲ ਝੰਜੋਟੀ ਦੇ ਅਧਿਆਪਕ ਪਰਦੀਪ ਸਿੰਘ ਆਦਿ ਹਾਜ਼ਰ ਸਨ। ਇੰਟਰਨੈਸ਼ਨਲ ਅਥਲੀਟ, ਨੈਸ਼ਨਲ ਚੈਂਪੀਅਨ ਅਤੇ ਐਥਲੈਟਿਕ ਕੋਚ ਰਜਿੰਦਰ ਸਿੰਘ ਛੀਨਾਂ ਦੀ ਅਗਵਾਈ ਹੇਠ ਅੱਜ 100, 200 ,400, 800 ਤੇ 1600 ਮੀਟਰ ਦੀਆਂ ਦੌੜਾਂ, ਸ਼ਾਟ ਪੁੱਟ, ਡਿਸਕਸ ਥ੍ਰੋ, ਜੈਵਲਿਨ ਥ੍ਰੋ ਆਦਿ ਮੁਕਾਬਲੇ  ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 10 ਤੋਂ 25 ਸਾਲ ਤੱਕ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕਸ਼ਮੀਰ ਸਿੰਘ ਖਿਆਲਾਂ ਨੇ ਇਸ ਉਪਰਾਲੇ ਲਈ ਡਾ. ਜੀਵਨ ਜੋਤੀ ਸਿਡਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੋਬਾਈਲ ਤੇ ਗੈਜੇਟਾਂ ਦੀ ਦੁਨੀਆਂ ਵਿੱਚੋਂ ਬਾਹਰ ਕੱਢਣ ਤੇ ਖੇਡਾਂ ਨਾਲ ਜੋੜਨ ਲਈ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਉਨ੍ਹਾਂ ਖਿਡਾਰੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਦਿਆ ਕਿਹਾ ਕਿ ਮਿਹਨਤ ਦਾ ਮੁੱਲ ਜਰੂਰ ਪੈੰਦਾ ਹੈ ਅਤੇ ਮਿਹਨਤ ਕਰਨ ਵਾਲੇ ਲੋਕ ਹੀ ਉੱਚੀਆਂ ਮੰਜਲਾਂ ਸਰ ਕਰਦੇ ਹਨ ।
800 ਮੀਟਰ ਦੌੜ ( ਲੜਕੀਆਂ) ਵਿੱਚ ਕੋਮਲਪੀ੍ਤ ਕੌਰ ਨੇ ਪਹਿਲਾਂ ਤੇ ਮਨਦੀਪ ਕੌਰ ਨੇ ਦੂਸਰਾ, 800 ਮੀਟਰ ( ਲੜਕੇ ) ਵਿੱਚ ਜਸ਼ਨਦੀਪ ਸਿੰਘ, ਗੁਰਜੀਤ ਸਿੰਘ ਤੇ ਗੁਰਤਾਜ ਸਿੰਘ ਨੇ ਕਰਮਵਾਰ ਪਹਿਲਾਂ, ਦੂਸਰਾਂ ਤੇ ਤੀਸਰਾ, 400 ਮੀਟਰ ( ਲੜਕੀਆਂ ) ਵਿੱਚ ਕੋਮਲਪੀ੍ਤ ਕੌਰ ਨੇ ਪਹਿਲਾਂ, ਹਰਮਨਪੀ੍ਤ ਕੌਰ ਨੇ ਦੂਸਰਾ ਤੇ ਮਨਪ੍ਰੀਤ ਕੌਰ ਨੇ ਤੀਸਰਾ, 100 ਮੀਟਰ ( ਲੜਕੇ ) ਵਿੱਚ ਰਾਜਨਦੀਪ ਸਿੰਘ ਨੇ ਪਹਿਲਾਂ, ਦਿਲਪੀ੍ਤ ਸਿੰਘ ਨੇ ਦੂਸਰਾ ਤੇ ਜਰਮਨ ਸਿੰਘ ਨੇ ਤੀਸਰਾ, ਇਸੇ ਤਰ੍ਹਾਂ 1500 ਮੀਟਰ ਦੌੜ ( ਲੜਕੀਆਂ ) ਵਿੱਚੋਂ ਕੁਲਦੀਪ ਕੌਰ ਨੇ ਪਹਿਲਾ, ਰਾਜਦੀਪ ਕੌਰ ਨੇ ਦੂਸਰਾ ਤੇ ਲਵਲੀਨ ਕੌਰ ਨੇ ਤੀਸਰਾ ਸਥਾਨ ਹਾਸਲ ਕੀਤੀ ।

Related Articles

Leave a Comment