Home » ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ‘ਯੂ ਵਿਨ’ ਪੋਰਟਲ ਬਾਰੇ ਦਿੱਤੀ ਟ੍ਰੇਨਿੰਗ

ਕਮਿਊਨਿਟੀ ਹੈਲਥ ਸੈਂਟਰ ਸਰਹਾਲੀ ਕਲਾਂ ਵਿਖੇ ‘ਯੂ ਵਿਨ’ ਪੋਰਟਲ ਬਾਰੇ ਦਿੱਤੀ ਟ੍ਰੇਨਿੰਗ

by Rakha Prabh
57 views
ਚੋਹਲਾ ਸਾਹਿਬ/ਤਰਨਤਾਰਨ,14 ਜੁਲਾਈ (ਰਾਕੇਸ਼ ਨਈਅਰ)
ਸਿਵਲ ਸਰਜਨ ਤਰਨ ਤਾਰਨ ਡਾ.ਗੁਰਪ੍ਰੀਤ ਸਿੰਘ ਰਾਏ ਅਤੇ ਡੀ.ਆਈ.ਓ ਮੈਡਮ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀਐਚਸੀ ਸਰਹਾਲੀ ਵਿਖੇ ਡਾ.ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ‘ਯੂ ਵਿਨ’ ਪੋਰਟਲ ਬਾਰੇ ਟ੍ਰੇਨਿੰਗ ਦਿੱਤੀ ਗਈ।ਇਸ ਟ੍ਰੇਨਿੰਗ ਵਿੱਚ ਮਲਟੀਪਰਪਜ਼ ਹੈਲਥ ਸੁਪਰਵਾਈਜਰ ਫੀਮੇਲ,ਮਲਟੀਪਰਪਜ ਹੈਲਥ ਵਰਕਰ ਫੀਮੇਲ,ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰਾਂ ਨੇ ਹਿੱਸਾ ਲਿਆ।ਇਹ ਟ੍ਰੇਨਿੰਗ ਜਿਲਾ ਟੀਕਾਕਰਨ ਅਫਸਰ ਡਾ.ਵਰਿੰਦਰਪਾਲ ਕੌਰ ਅਤੇ ਵੀਸੀਸੀਐਮ ਗਗਨਦੀਪ ਕੌਰ ਵੱਲੋਂ ਦਿੱਤੀ ਗਈ।ਇਸ ਸਮੇਂ ਡਾ.ਵਰਿੰਦਰਪਾਲ ਕੌਰ ਨੇ ਕਿਹਾ ਜਿਵੇਂ ਕੁਝ ਸਮਾਂ ਪਹਿਲਾਂ ਕੋਵਿਡ ਟੀਕਾਕਰਨ ਦੀ ਰਜਿਸਟ੍ਰੇਸ਼ਨ ਲਈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਕੋ ਵਿਨ ਪੋਰਟਲ ਸ਼ੁਰੂ ਕੀਤਾ ਗਿਆ ਸੀ ਓਵੇਂ ਹੀ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਦੀ ਟੀਕਾਕਰਨ ਰਜਿਸਟ੍ਰੇਸ਼ਨ ਲਈ ਵਿਭਾਗ ਵੱਲੋਂ ਯੂ ਵਿਨ ਪੋਰਟਲ ਸ਼ੁਰੂ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜਮਾਂ ਤੋਂ ਇਲਾਵਾ ਇਸ ਪੋਰਟਲ ਰਾਹੀਂ ਯੋਗ ਲਾਭਪਾਤਰੀ ਵੀ ਟੀਕਾਕਰਨ ਲਈ ਰਜਿਸਟ੍ਰੇਸ਼ਨ ਖੁਦ ਕਰਕੇ ਟੀਕਾਕਰਨ ਕਰਵਾ ਸਕਦੇ ਹਨ।ਡਾ.ਵਰਿੰਦਰਪਾਲ ਕੌਰ ਨੇ ਕਿਹਾ ਕਿ ਯੂ ਵਿਨ ਪੋਰਟਲ ਰਾਹੀਂ ਸਿਹਤ ਵਿਭਾਗ ਦੇ ਮੁਲਾਜਮਾਂ ਕੋਲ ਆਪਣੇ ਖੇਤਰ ਦੇ ਟੀਕਾਕਰਨ ਲਈ ਯੋਗ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਪੂਰਾ ਰਿਕਾਰਡ ਹੋਵੇਗਾ ਤੇ ਇਸ ਪੋਰਟਲ ਤੋਂ ਯੋਗ ਲਾਭਪਾਤਰੀ ਆਪਣਾ ਸਰਟੀਫਿਕੇਟ ਵੀ ਡਾਊਨਲੋਡ ਕਰ ਸਕਣਗੇ।ਉਹਨਾਂ ਕਿਹਾ ਕਿ ਇਸ ਪੋਰਟਲ ਤੇ ਸਿਹਤ ਵਿਭਾਗ ਦੇ ਮੁਲਾਜਮਾਂ ਵੱਲੋਂ ਜਣੇਪਾ ਕੇਸਾਂ ਦੀ ਜਾਣਕਾਰੀ ਵੀ ਪਾਈ ਜਾਵੇਗੀ।ਐਸ.ਐਮ.ਓ ਡਾ.ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਯੂ ਵਿਨ ਪੋਰਟਲ ਦੀ ਟ੍ਰੇਨਿੰਗ ਦੌਰਾਨ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਦੱਸਿਆ ਕਿ ਇਸ ਪੋਰਟਲ ਵਿੱਚ ਯੋਗ ਲਾਭਪਾਤਰੀਆਂ ਦੀ ਸਾਰੀ ਜਾਣਕਾਰੀ ਬਹੁਤ ਹੀ ਸੌਖੇ ਅਤੇ ਸੁਚੱਜੇ ਢੰਗ ਨਾਲ ਰੱਖੀ ਜਾ ਸਕਦੀ ਹੈ।ਉਨਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਮੌਕੇ ਤੇ ਪੋਰਟਲ ਉੱਪਰ ਆਪਣਾ ਅਕਾਊਂਂਟ ਬਣਾਕੇ ਵੱਖ-ਵੱਖ ਵਿਸ਼ੇ਼ਸ਼ਤਾਵਾਂ ਬਾਰੇ ਦੱਸਿਆ ਗਿਆ।ਇਸ ਸਮੇਂ ਹਰਦੀਪ ਸਿੰਘ ਸੰਧੂ ਬੀਈਈ,ਵਿਸ਼ਾਲ ਕੁਮਾਰ ਵਰਮਾਂ ਬੀਐਸਏ,ਐਲਐਚਵੀ ਆਦਿ ਹਾਜ਼ਰ ਸਨ।

Related Articles

Leave a Comment