Home » ਪੁਲਿਸ ਨੇ 1611 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪੰਜ ਸਮਗਲਰ ਗ੍ਰਿਫਤਾਰ

ਪੁਲਿਸ ਨੇ 1611 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਪੰਜ ਸਮਗਲਰ ਗ੍ਰਿਫਤਾਰ

by Rakha Prabh
14 views

ਹੁਸ਼ਿਆਰਪੁਰ 8 ਸਤੰਬਰ ( ਤਰਸੇਮ ਦੀਵਾਨਾ )  ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ  ਸਰਤਾਜ ਸਿੰਘ ਚਾਹਲ ਆਈ ਪੀ ਐਸ  ਨੇ ਜਿਲੇ ਅੰਦਰ ਮਾੜੇ ਅਨਸਰਾ ਉੱਪਰ ਕਾਬੂ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ   ਸਰਬਜੀਤ ਸਿੰਘ ਬਾਹਿਆ ਐਸ ਪੀ ਇੰਨਵੈਸਟੀਕੇਸਨ ਹੁਸਿਆਰਪੁਰ ਕੁਲਵੰਤ ਸਿੰਘ ਡੀ.ਐਸ.ਪੀ ਸਬ ਡਵੀਜਨ ਟਾਡਾ ਦੀ ਅਗਵਾਹੀ ਵਿਚ ਥਾਣਾ ਟਾਂਡਾ ਦੇ ਅਧੀਨ ਆਉਦੇ ਏਰੀਏ ਵਿੱਚ ਨਸ਼ਾ ਸਪਲਾਈ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਲਈ ਸੋਰਸ ਲਗਾ ਕੇ ਉਪਰਾਲੇ ਕੀਤੇ ਜਾ ਰਹੇ ਹਨ। ਏ ਐਸ.ਆਈ ਰਜੇਸ਼ ਕੁਮਾਰ ਇੰਚਾਰਜ ਚੋਕੀ ਸਰਾਂ ਸਮੇਤ ਪੁਲਿਸ ਪਾਰਟੀ, ਏ ਐਸ ਆਈ ਮਨਿੰਦਰ ਕੌਰ ਸਮੇਤ ਪੁਲਿਸ ਪਾਰਟੀ, ਏ ਐਸ ਆਈ ਜਸਵੀਰ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋ ਵੱਖ-ਵੱਖ ਮੁਕੱਦਮਿਆ ਵਿਚ ਪੰਜ ਵਿਆਕਤੀ ਨੂੰ ਕਾਬੂ ਕਰਕੇ ਉਹਨਾ ਪਾਸੋ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ ਅਤੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਪਤਾ ਕੀਤਾ ਗਿਆ ਕਿ ਉਕਤ ਵਿਅਕਤੀ ਕਿਹਦੇ ਕੋਲੋ ਪਾਸੋ ਨਸ਼ਾ ਖਰੀਦ ਕੇ ਲਿਆਉਦੇ ਹਨ । ਉਹਨਾ ਦੱਸਿਆ ਕਿ ਦੋਸੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ।

Related Articles

Leave a Comment