ਬਰੇਟਾ 15 ਜੂਨ (ਨਰੇਸ਼ ਕੁਮਾਰ ਰਿੰਪੀ) ਇਥੇ ਤੇ ਇਲਾਕੇ ਦੇ ਪਿੰਡਾਂ ਵਿੱਚ
ਕੈਂਸਰ ਦੇ ਕਹਿਰ ਕਾਰਨ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਥਾਨਕ ਵਾਰਡ
ਨੰਬਰ 7 ਦੀ ਸਲੋਚਨਾ ਦੇਵੀ (60) ਪਤਨੀ ਪੰਡਤ ਸੋਮ ਦੱਤ ਦੀ ਮੌਤ ਫੇਫੜਿਆਂ
ਦੇ ਕੈਂਸਰ ਨਾਲ ਹੋ ਗਈ ਜਿਹਨਾਂ ਦਾ ਇਲਾਜ ਸੰਗਰੂਰ ਦੇ ਕੈਂਸਰ ਹਸਪਤਾਲ ਵਿੱਚ
ਚੱਲ ਰਿਹਾ ਸੀ।ਸਹਿਰ ਬਰੇਟਾ ਅਤੇ ਲਾਗੇ ਦੇ ਪਿੰਡਾਂ ਵਿੱਚ ਲਗਭਗ 500 ਰੋਗੀ ਕੈਂਸਰ
ਦੇ ਦੱਸੇ ਜਾ ਰਹੇ ਹਨ।ਆਏ ਦਿਨ ਇਸ ਨਾ ਮੁਰਾਦ ਬਿਮਾਰੀ ਨਾਲ ਕੋਈ ਨਾ ਕੋਈ
ਮੌਤ ਹੋ ਜਾਂਦੀ ਹੈ।ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਵੱਲ ਧਿਆਨ ਦੇਵੇ ਅਤੇ
ਪੀੜਤ ਲੋਕਾਂ ਦੀ ਸਾਰ ਲਵੇ
ਕੈਂਸਰ ਕਾਰਨ ਔਰਤ ਦੀ ਮੌਤ
previous post