Home » ਅੰਮ੍ਰਿਤਸਰ ਪੁਲਿਸ ਨੇ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਇਆ

ਅੰਮ੍ਰਿਤਸਰ ਪੁਲਿਸ ਨੇ 10 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਸੁਲਝਾਇਆ

ਦੋ ਦੋਸ਼ੀਆਂ ਨੂੰ ਕਾਬੂ ਕਰਕੇ 2 ਲੱਖ 95 ਹਜ਼ਾਰ 300 ਸੋ ਰੁਪਏ ਕੀਤੇ ਬ੍ਰਾਮਦ, ਤਿੰਨ ਦੋਸ਼ੀ ਫ਼ਰਾਰ

by Rakha Prabh
28 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਹਰਜੀਤ ਸਿੰਘ ਧਾਲੀਵਾਲ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਹ ਮੁਕੱਦਮਾਂ ਮੁਦੱਈ ਸ਼ਰਨਜੋਤ ਸਿੰਘ ਵਾਸੀ ਰਾਜ ਐਵੀਨਿਊ, ਕਾਲੇ ਰੋਡ, ਛੇਹਰਟਾ, ਅੰਮ੍ਰਿਤਸਰ ਦੇ ਬਿਆਨ ਪਰ ਮੁਕੱਦਮਾਂ ਨੰਬਰ 200 ਮਿਤੀ 12-06-2023 ਜੁਰਮ 379-ਬੀ (2), 34 ਭ:ਦ:, 25,54,59 ਅਸਲਾਂ ਐਕਟ, ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿਖੇ ਦਰਜ਼ ਰਜਿਸਟਰ ਹੋਇਆ ਕਿ ਉਹ ਮਿਤੀ 12-6-2023 ਨੂੰ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਪੈਸਿਆ ਦੀ ਕੁਲੈਕਸ਼ਨ ਲਈ ਘਰੋਂ ਨਿਕਲਿਆਂ ਅਤੇ ਇੱਕ ਫਰਮ ਛੇਹਰਟਾ ਤੋਂ ਕਰੀਬ 9 ਲੱਖ ਰੁਪਏ ਕੈਸ਼ ਲਏ ਅਤੇ ਇਸ ਉਪਰੰਤ ਉਹ ਇੱਕ ਹੋਰ ਫਰਮ ਛੇਹਰਟਾ ਨੂੰ ਗਿਆ, ਜਿੱਥੋਂ ਇੱਕ ਲੱਖ ਰੁਪਏ ਕੈਸ਼ ਹੋਰ ਹਾਸਲ ਕੀਤੇ ਤੇ ਇਹ ਨਗਦੀ ਕੁੱਲ 10 ਲੱਖ ਰੁਪਏ ਉਸਨੇ, ਆਪਣੇ ਬੈਗ ਵਿੱਚ ਪਾ ਕੇ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਜਦੋਂ ਕਬੀਰ ਪਾਰਕ ਨੂੰ ਜਾ ਰਿਹਾ ਸੀ ਕਿ ਜਦੋਂ ਨਾਰੰਗ ਬੈਕਰੀ ਪੁਰਾਣੀ ਚੁੰਗੀ ਛੇਹਰਟਾ ਕੋਲ ਪੁੱਜਾ ਤਾਂ ਉੱਥੇ 2 ਨੌਜਵਾਨ ਮੋਟਰਸਾਈਕਲ ਤੇ ਖੜੇ ਸਨ ਤੇ ਉਸਨੂੰ ਜਬਰੀ ਰੋਕਿਆ ਤੇ ਇੰਨੇ ਨੂੰ ਉਸਦੇ ਮੋਟਰਸਾਈਕਲ ਪਾਸ 2 ਹੋਰ ਨੌਜ਼ਵਾਨ ਜਿੰਨਾਂ ਨੇ ਮੂੰਹ ਬੰਨੇ ਹੋਏ ਸਨ, ਤੇਜ਼ੀ ਨਾਲ ਉਸਦੇ ਕੋਲ ਆਏ ਤੇ ਇੱਕ ਨੌਜਵਾਨ ਨੇ ਉਸਦੀ ਅੱਖਾ ਵਿੱਚ ਮਿਰਚਾ ਪਾ ਦਿੱਤੀਆ ਅਤੇ ਪਹਿਲਾਂ ਖੜੇ 2 ਨੌਜ਼ਵਾਨ ਜਿੰਨਾਂ ਦੇ ਹੱਥ ਵਿੱਚ ਦਾਤਰ ਸਨ, ਉਹਨਾਂ ਨੇ ਦਾਤਰ ਨਾਲ ਉਸਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤੇ ਉਹ ਕਾਫ਼ੀ ਜ਼ਖਮੀ ਹੋ ਗਿਆ। ਜੋ ਇਹਨਾਂ ਚਾਰਾ ਨੌਜ਼ਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਮੁਦੱਈ ਨੂੰ ਪਿਸਟਲ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ ਤੇ ਉਸਦਾ ਕੈਸ਼ ਵਾਲਾ ਬੈਗ ਜਿਸ ਵਿੱਚ 10 ਲੱਖ ਰੁਪਏ ਦੀ ਨਗਦੀ ਖੋਹ ਕੇ ਲੈ ਗਏ।
ਉਹਨਾਂ ਆਖਿਆ ਕਿ ਇਸ ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਨੌਨਿਹਾਲ ਸਿੰਘ ਵੱਲੋਂ ਮੁਕੱਦਮਾਂ ਨੂੰ ਜਲਦ ਤੋਂ ਜਲਦ ਟਰੇਸ ਕਰਨ ਲਈ ਸਪੈਸ਼ਲ ਟੀਮਾਂ ਬਣਾਈਆਂ ਗਈਆ, ਜਿੰਨਾਂ ਵਿੱਚ ਅਭੀਮੰਨਿਊ ਰਾਣਾ, ਏ.ਡੀ.ਸੀ.ਪੀ ਸਿਟੀ-1, ਮਹਿਤਾਬ ਸਿੰਘ, ਏ.ਡੀ.ਸੀ.ਪੀ ਸਿਟੀ-3 ਅਤੇ ਹਰਜੀਤ ਸਿੰਘ ਧਾਲੀਵਾਲ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸੁਰਿੰਦਰ ਸਿੰਘ, ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ, ਗੁਰਿੰਦਰਪਾਲ ਸਿੰਘ ਨਾਗਰਾ,  ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਅਗਵਾਈ ਤੇ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫ਼ਸਰ ਥਾਣਾ ਇਸਲਾਮਾਬਾਦ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਛੇਹਰਟਾ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ  ਵੱਲੋਂ ਸੂਚਨਾਂ ਦੇ ਅਧਾਰ ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 2 ਦੋਸ਼ੀ ਜਗਜੀਤ ਸਿੰਘ ਉਰਫ ਸੰਜੂ ਪੁੱਤਰ ਜਗੀਰ ਸਿੰਘ ਵਾਸੀ ਮਕਾਨ ਨੰ. 406, ਗਲੀ ਨੰਬਰ 3, ਨਿਮਲਾ ਕਲੋਨੀ, ਥਾਣਾ ਛੇਹਰਟਾ ਅੰਮ੍ਰਿਤਸਰ ਅਤੇ ਕੰਵਲਜੀਤ ਸਿੰਘ ਉਰਫ਼ ਬਿੱਲਾ ਪੁੱਤਰ ਪਰਮਜੀਤ ਸਿੰਘ ਵਾਸੀ ਮਕਾਨ ਨੰ. 3335, ਗਲੀ ਨੰਬਰ 4, ਅਜ਼ਾਦ ਰੋਡ, ਅਜ਼ਾਦ ਨਗਰ ਦਵਾਈਆ ਵਾਲੇ, ਥਾਣਾ ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਕੀਤੀ ਕਰੀਬ 10 ਲੱਖ ਰੁਪਏ ਨਗਦੀ ਵਿੱਚੋਂ 2 ਲੱਖ 95 ਹਜ਼ਾਰ 300 ਸੋ ਰੁਪਏ (2,95,300/-ਰੁਪਏ) ਭਾਰਤੀ ਕਰੰਸੀ ਦੇ ਨੋਟ ਬ੍ਰਾਮਦ ਕੀਤੇ ਗਏ ਹਨ। ਇਹਨਾਂ ਦੋਨਾਂ ਗ੍ਰਿਫ਼ਤਾਰ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆਂ ਇਹਨਾਂ ਦੇ ਨਾਲ ਇਸ ਵਾਰਦਾਤ ਵਿੱਚ ਤਿੰਨ ਹੋਰ ਸਾਥੀ 1) ਸਾਗਰ ਸਿੰਘ 2) ਮਨਦੀਪ ਸਿੰਘ ਉਰਫ਼ ਸੰਨੀ 3) ਅਭੀਮੰਨਿਊ ਉਰਫ਼ ਅਭੀ ਠੱਪਾ ਸ਼ਾਮਲ ਸਨ। ਇਸ ਵਾਰਦਾਤ ਦਾ ਸੂਤਰਧਾਰ (ਮਾਸਟਰਮਾਈਡ) ਮਨਦੀਪ ਸਿੰਘ ਉਰਫ਼ ਸੰਨੀ ਹੈ, ਮੁਦੱਈ ਨੇ ਜਿਹੜੀ ਦੂਸਰੀ ਫਰਮ ਛੇਹਰਟਾ ਤੋਂ 1 ਲੱਖ ਰੁਪਏ ਲਏ ਸਨ, ਮਨਦੀਪ ਉੱਥੇ ਨੌਕਰੀ ਕਰਦਾ ਹੈ ਤੇ ਇਸਨੂੰ ਪਤਾ ਸੀ ਕਿ ਮੁਦੱਈ ਕੋਲ ਕੁਲੈਕਸ਼ਨ ਦੇ ਪੈਸੇ ਹੁੰਦੇ ਹਨ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਹਨਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਛਾਪੇਮਾਰੀ ਕੀਤੀ ਜਾ ਰਹੀ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ। ਤਫ਼ਤੀਸ਼ ਜਾਰੀ ਹੈ।

Related Articles

Leave a Comment