Home » ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਾਰੇ ਲੋਕ ਸਭਾ ਹਲਕਿਆਂ ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ – ਪ੍ਰਧਾਨ ਲਾਲੋਵਾਲ

ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਾਰੇ ਲੋਕ ਸਭਾ ਹਲਕਿਆਂ ਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ – ਪ੍ਰਧਾਨ ਲਾਲੋਵਾਲ

by Rakha Prabh
90 views

ਗੁਰਦਾਸਪੁਰ/ਧਾਰੀਵਾਲ, 15 ਅਪ੍ਰੈਲ (ਜਗਰੂਪ ਸਿੰਘ ਕਲੇਰ)

ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਬਲਾਕ ਪ੍ਰਧਾਨ ਅਤੇ ਵਫਾਦਾਰ ਸਿਪਾਹੀ ਸਤਿੰਦਰ ਸਿੰਘ ਲਾਲੋਵਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਹਰ ਵਰਗ ਖੁਸ਼ ਅਤੇ ਸੰਤੁਸ਼ਟ ਹੈ ਜਿਸ ਕਰਕੇ ਸੂਬੇ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਸੂਬਾ ਸਰਕਾਰ 13 ਲੋਕ ਸਭਾ ਹਲਕਿਆਂ ਤੋਂ ਸ਼ਾਨਦਾਰ ਜਿੱਤ ਦਰਜ ਕਰਕੇ ਇਤਿਹਾਸ ਕਾਇਮ ਕਰੇਗੀ। ਸੀਨੀਅਰ ਸਰਗਰਮ ਆਪ ਆਗੂ ਅਤੇ ਬਲਾਕ ਪ੍ਰਧਾਨ ਸਤਿੰਦਰ ਸਿੰਘ ਲਾਲੋਵਾਲ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਪਾਰਟੀ ਦੁਆਰਾ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਲੋਕ ਭਲਾਈ ਸਕੀਮਾਂ ਹਰੇਕ ਵਰਗ ਤੱਕ ਬਿਨਾਂ ਕਿਸੇ ਭੇਦਭਾਵ ਪਹੁੰਚ ਰਹੀਆਂ ਹਨ ਜਿਸ ਕਰਕੇ ਆਮ ਆਦਮੀ ਪਾਰਟੀ ਲੋਕਾਂ ਦੀ ਮਨਪਸੰਦ ਪਾਰਟੀ ਬਣ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਾਰਨ ਹੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਸ਼ਾਨਦਾਰ ਜਿੱਤਾਂ ਦਰਜ ਕਰੇਗੀ ਅਤੇ ਵਿਰੋਧੀਆਂ ਦੇ ਭੁਲੇਖੇ ਦੂਰ ਕਰੇਗੀ

Related Articles

Leave a Comment