Home » ਮੁਲਾਜ਼ਮਾਂ ’ਤੇ ਐਸਮਾ ਕਾਨੂੰਨ ਲਗਾਉਣਾ ਕਾਇਰਤਾ ਦੀ ਨਿਸ਼ਾਨੀ : ਨੰਬਰਦਾਰ ਰਣਜੀਤ ਰਾਣਾ

ਮੁਲਾਜ਼ਮਾਂ ’ਤੇ ਐਸਮਾ ਕਾਨੂੰਨ ਲਗਾਉਣਾ ਕਾਇਰਤਾ ਦੀ ਨਿਸ਼ਾਨੀ : ਨੰਬਰਦਾਰ ਰਣਜੀਤ ਰਾਣਾ

by Rakha Prabh
8 views

ਹੁਸਿ਼ਆਰਪੁਰ, 3 ਸਤੰਬਰ ( ਤਰਸੇਮ ਦੀਵਾਨਾ )-ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਦੇ ਮੁਲਾਜ਼ਮਾਂ ’ਤੇ ਐਸਮਾ ਲਗਾਉਣਾ ਕਾਇਰਤਾ ਦੀ ਨਿਸ਼ਾਨੀ ਹੈ, ਜਿਸ ਨੂੰ ਮੁਲਾਜ਼ਮ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਵਿਚਾਰਾ  ਦਾ ਪ੍ਰਗਟਾਵਾ ਸਥਾਨਕ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲਾਇਨ ਤੇ ਨੰਬਰਦਾਰ ਰਣਜੀਤ ਰਾਣਾ ਨੇ ਕੁਝ ਚੌਣਵੇ ਪੱਤਰਕਾਰਾ ਨਾਲ ਕੀਤਾ । ਉਹਨਾ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ, ਪਰ ਸੱਤਾ ਦੇ ਨਸ਼ੇ ਵਿੱਚ ਆਪ ਦੀ ਸਰਕਾਰ ਨੇ ਮੁਲਾਜ਼ਮਾਂ ਤੇ ਹੀ ਐਸਮਾ ਕਾਨੂੰਨ ਲਗਾ ਦਿੱਤਾ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ  ਮਾਨ ਘਬਰਾ ਗਏ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਜੋ ਸਰਕਾਰ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲੋਕਾਂ ਤੱਕ ਪਹੁੰਚਾਉਂਦੇ ਹਨ, ਪਰ ਪੰਜਾਬ ਸਰਕਾਰ ਨੇ ਮੁਲਾਜ਼ਮਾ ਦੀਆਂ ਜਾਇਜ਼ ਮੰਗਾ ਮੰਨਣ ਦੀ ਬਜਾਏ ਕਾਲਾ ਕਾਨੂੰਨ ਐਸਮਾ ਹੀ ਮੁਲਾਜ਼ਮਾਂ ਤੇ ਠੋਕ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਐਸਮਾ ਕਾਨੂੰਨ ਲਗਾ ਕੇ ਲੋਕਤੰਤਰ ਦਾ ਕਤਲ ਕੀਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਐਸਮਾ ਕਾਨੂੰਨ ਤੁਰੰਤ ਨਾ ਹਟਾਇਆ ਤਾਂ ਆਮ ਆਦਮੀ ਪਾਰਟੀ ਨੂੰ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ’ਚ ਗੰਭੀਰ ਸਿੱਟੇ ਭੁਗਤਣੇ ਪੈਣਗੇ।

Related Articles

Leave a Comment