Home » ਕੌਮੀ ਖੇਡ ਦਿਵਸ ਮੌਕੇ ਜੀਐਨਡੀਯੂ ਖੇਡ ਡਾਇਰੈਕਟਰ ਦਾ ਹੋਇਆ ਵਿਸ਼ੇਸ਼ ਸਨਮਾਨ

ਕੌਮੀ ਖੇਡ ਦਿਵਸ ਮੌਕੇ ਜੀਐਨਡੀਯੂ ਖੇਡ ਡਾਇਰੈਕਟਰ ਦਾ ਹੋਇਆ ਵਿਸ਼ੇਸ਼ ਸਨਮਾਨ

ਜੀਐਨਡੀਯੂ ਵੱਲੋਂ ਖਿਡਾਰੀ ਵਰਗ ਨੂੰ ਹਰ ਸੰਭਵ ਸਹਾਇਤਾ ਤੇ ਸਹਿਯੋਗ ਦੇੇਣ ਲਈ ਵਚਨਬੱਧ ਹਾਂ: ਕੰਵਰ ਮਨਦੀਪ ਸਿੰਘ

by Rakha Prabh
21 views
ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਦਾ ਜਨਮ ਦਿਨ ਕੌਮੀ ਖੇਡ ਦਿਵਸ ਦੇ ਰੂਪ ਵਿੱਚ ਮਨਾਏ ਜਾਣ ਦੇ ਸਿਲਸਿਲੇ ਤਹਿਤ 30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਅਣਗੌਲੇ ਮਹਿਲਾਂ-ਪੁਰਸ਼ ਮਾਸਟਰਜ਼ ਵੈਟਰਨਜ਼ ਖਿਡਾਰੀਆਂ ਦਾ ਮਾਣ ਤਾਣ ਕਰਨ ਵਾਲੀ ਸੰਸਥਾ ਪੰਜਾਬ ਸਟੇਟ ਮਾਸਟਰਜ਼ ਵੈਟਰਨਜ਼ ਪਲੇਅਰਜ਼ ਟੀਮ ਦੇ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਸੰਸਥਾ ਦੇ ਮੁੱਖ ਸਲਾਹਕਾਰ ਤੇ ਕੌਮੀ ਪ੍ਰਸਿੱਧੀ ਪ੍ਰਾਪਤ ਪਹਿਲਵਾਨ ਕਮਲ ਕਿਸ਼ੌਰ, ਕਾਨੂੰਨੀ ਸਲਾਹਕਾਰ ਤੇ ਜੀਐਨਡੀਯੂ ਦੀ ਲਾਅ ਗੋਲਡ ਮੈਡਲਿਸਟ ਐਡਵੋਕੇਟ ਨਵਜੋਤ ਕੌਰ ਤੇ ਹੋਰ ਸਰਗਰਮ ਅਹੁੱਦੇਦਾਰਾਂ ਅਤੇ ਮੈਂਬਰਾਂ ਆਦਿ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਚੀਫ਼ ਪੈਟਰਨ ਤੇ ਜੀਐਨਡੀਯੂ ਦੇ ਡੀਨ ਵਿਿਦਆਰਥੀ ਭਲਾਈ ਪ੍ਰੋ. ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਪੈਟਰਨ ਐਸਜੀਆਰਡੀ ਇੰਸਟੀਚਿਊਟਸ ਪੰਧੇਰ (ਤਹਿ. ਮਜੀਠਾ) ਦੇ ਐਮ.ਡੀ ਕਮ ਪ੍ਰਿੰਸੀਪਲ ਹਰਜਿੰਦਰ ਪਾਲ ਕੌਰ ਕੰਗ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮੁੱਚੇ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਦੇਸ਼ ਦੀ ਸੱਭ ਤੋਂ ਵੱਡੇ ਵੱਕਾਰੀ ਖੇਡ ਟ੍ਰਾਫੀ ਮਾਕਾ ਨੂੰ 24ਵੀਂ ਵਾਰ ਜੀਐਨਡੀਯੂ ਦੀ ਝੌਲੀ ਦੇ ਵਿੱਚ ਪਵਾਉਣ ਦੇ ਵਿੱਚ ਡਾਇਰੈਕਟਰ ਸਪੋਰਟਸ ਕੰਵਰ ਮਨਦੀਪ ਸਿੰਘ ਜ਼ਿੰਮੀ ਢਿੱਲੋਂ ਦੀ ਵੱਡੀ ਤੇ ਅਹਿਮ ਭੂਮਿਕਾ ਰਹੀ ਹੈ। ਅਜਿਹੇ ਵਿੱਚ ਉਨ੍ਹਾਂ ਦਾ ਮਾਨ ਸਨਮਾਨ ਕਰਨਾ ਸੰਸਥਾ ਦਾ ਫਰਜ਼ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾਂ ਖੇਲੋ ਇੰਡੀਆ ਤੇ ਹੋਰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਵਿੱਚ ਵੀ ਜ਼ੋ ਅਹਿਮ ਪ੍ਰਾਪਤੀਆਂ ਜੀਐਨਡੀਯੂ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਖਿਡਾਰੀਆਂ ਵੱਲੋਂ ਕੀਤੀਆਂ ਗਈਆਂ ਹਨ। ਉਸ ਦੇ ਵਿੱਚ ਵੀ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਜਦੋਂ ਤੋਂ ਉਨ੍ਹਾਂ ਨੇ ਜੀਐਨਡੀਯੂ ਦੇ ਖੇਡ ਖੇਤਰ ਦੀ ਕਮਾਨ ਬਤੌਰ ਡਾਇਰੈਕਟਰ ਸਪੋਰਟਸ ਸੰਭਾਲੀ ਹੈ ਉਦੋਂ ਤੋਂ ਜੀਅੇੈਨਡੀਯੂ ਦੀਆਂ ਖੇਡ ਪ੍ਰਾਪਤੀਆਂ ਦੇ ਵਿੱਚ ਵੱਡਾ ਵਾਧਾ ਹੋਇਆ ਹੈ। ਖੇਡ ਖੇਤਰ ਪਹਿਲਾਂ ਨਾਲੋਂ ਹੋਰ ਵੀ ਉਤਸ਼ਾਹਿਤ ਤੇ ਪ੍ਰਫੁੱਲਤ ਹੋਇਆ ਹੈ। ਜਦੋਂ ਕਿ ਉਨ੍ਹਾਂ ਦੀ ਅਗਵਾਈ ਵਿੱਚ ਜੀਐਨਡੀਯੂ ਦੇ ਖੇਡ ਖੇਤਰ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ ਨਾਲ ਬੇਹਤਰੀ ਲਈ ਵੱਡੇ ਉਪਰਾਲੇ ਹੋ ਰਹੇ ਹਨ। ਜਿੰਨ੍ਹਾ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸੱਕਦਾ। ਇਸ ਮੌਕੇ ਕੰਵਰ ਮਨਦੀਪ ਸਿੰਘ ਜਿੰਮੀ ਢਿੱਲੋਂ ਨੇ ਪੰਜਾਬ ਸਟੇਟ ਮਾਸਟਰ ਵੈਟਰਨਜ ਦੇ ਸਮੁੱਚੇ ਅਹੁੱਦੇਦਾਰਾਂ ਤੇ ਮੈਂਬਰਾਂ ਦਾ ਧੱੰਨਵਾਦ ਕਰਦਿਆ ਕਿ ਜੀਅੇਨਡੀਯੂ ਦੀਆਂ ਸਮੁੱਚੀਆਂ ਖੇਡ ਪ੍ਰਾਪਤੀਆਂ ਦਾ ਸਿਹਰਾ ਵੀਸੀ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਤੇ ਰਜਿਸਟਰਾਰ ਪ੍ਰੋ. ਡਾ. ਕੇਐਸ ਕਾਹਲੋਂ ਦੇ ਸਿਰ ਜਾਂਦਾ ਹੈ। ਕੌਮੀ ਖੇਡ ਦਿਵਸ ਤੇ ਮਿਲੇ ਮਾਨ ਸਨਮਾਨ ਨੇ ਉਨ੍ਹਾਂ ਦੇ ਅੰਦਰ ਕੁੱਝ ਹੋਰ ਵੀ ਵੱਖਰਾ ਤੇ ਬੇਹਤਰ ਕਰਨ ਦੀ ਲਾਲਸਾ ਪੈਂਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜੀਐਨਡੀਯੂ ਵੱਲੋਂ ਖਿਡਾਰੀ ਵਰਗ ਨੂੰ ਹਰ ਸੰਭਵ ਸਹਾਇਤਾ ਤੇ ਸਹਿਯੋਗ ਦੇੇਣ ਲਈ ਵਚਨਬੱਧ ਹਨ। ਇਸ ਮੌਕੇ ਸਾਈਂ ਹਾਕੀ ਕੋਚ ਜਗਦੇਵ ਸਿੰਘ ਚਾਹਲ, ਵਾਲੀਬਾਲ ਕੋਚ ਜਗਦੀਪ ਸਿੰਘ, ਜੁੱਡੋ ਕੋਚ ਹਰਮੀਤ ਸਿੰਘ, ਤਲਵਾਰਬਾਜੀ ਕੋਚ ਸ਼ੰਮੀਪ੍ਰੀਤ ਕੌਰ, ਜੀਐਸ ਸੰਧੂ ਆਦਿ ਹਾਜ਼ਰ ਸਨ।

Related Articles

Leave a Comment