Home » ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਡਾ ਆਰਤੀ ਬਿੰਦਰਾ ਸਨਮਾਨਿਤ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਡਾ ਆਰਤੀ ਬਿੰਦਰਾ ਸਨਮਾਨਿਤ

by Rakha Prabh
103 views

ਜ਼ੀਰਾ/ ਫਿਰੋਜ਼ਪੁਰ 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਵਲੋਂ ਅੱਜ ਮਹਿਲਾ ਸਮਾਨਤਾ ਦਿਵਸ ਮੌਕੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੇ ਉਪ ਪ੍ਰਧਾਨ ਸਤਿੰਦਰ ਸਚਦੇਵਾ ਦੀ ਰਹਿਨੁਮਾਈ ਹੇਠ ਮਨਾਇਆ ਗਿਆ । ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਤਿੰਦਰ ਸਚਦੇਵਾ ਨੇ ਕਿਹਾ ਕਿ ਔਰਤਾਂ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਰਾ ਪਰਿਵਾਰ ਆਪਣੇ ਰੋਜ਼ਾਨਾ ਦੇ ਕੰਮਾਂ ਲਈ ਔਰਤਾਂ ‘ਤੇ ਨਿਰਭਰ ਹੈ। ਉਹ ਮਾਂ, ਪਤਨੀ, ਗ੍ਰਹਿਸਥੀ, ਰਸੋਈਏ, ਦੋਸਤ, ਦੀ ਭੂਮਿਕਾ ਨਿਭਾਉਂਦੇ ਹੋਏ ਘਰ ਤੋਂ ਬਾਹਰ ਵੀ ਵੱਖ ਵੱਖ ਖੇਤਰਾਂ ਵਿਚ ਕੰਮ ਕਰਦੇ ਹੋਏ ਨਾਰੀ ਸ਼ਕਤੀ ਦਾ ਲੋਹਾ ਮਨਵਾ ਰਹੀਆਂ ਹਨ। ਔਰਤਾਂ ਅੱਜ ਹਰ ਖੇਤਰ ਵਿੱਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀਆਂ ਹਨ।ਅੱਜ ਦੇ ਇਸ ਮਹਿਲਾ ਸਮਾਨਤਾ ਦਿਵਸ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਭਾਰਤ ਵਿਕਾਸ ਪ੍ਰੀਸ਼ਦ ਮਹਿਲਾ ਵਿੰਗ ਵੱਲੋਂ ਜ਼ੀਰਾ ਲੈਬੋਰਟਰੀ ਐਂਡ ਰਿਸਰਚ ਸੈਂਟਰ ਤੋਂ ਡਾਕਟਰ ਆਰਤੀ ਬਿੰਦਰਾ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੇ ਪ੍ਰਧਾਨ ਮੋਹਿੰਦਰ ਪਾਲ ਕੁਮਾਰ ਨੇ ਕਿਹਾ ਕਿ ਛੋਟੇ ਜਿਹੇ ਜ਼ੀਰਾ ਸ਼ਹਿਰ ਵਿਚ ਜ਼ੀਰੇ ਦੀ ਪਹਿਲੀ ਮਾਈਕਰੋਬਾਇਓਲੋਜਿਸਟ ਲੈਬੋਰਟਰੀ ਖੋਲ ਕੇ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਬੀਲੇ ਤਾਰੀਫ਼ ਹਨ।ਇਸ ਮੌਕੇ ਡਾਕਟਰ ਆਰਤੀ ਬਿੰਦਰਾ ਨੇ ਕਿਹਾ ਕਿ ਇਤਿਹਾਸ ਦੇ ਕਿਸੇ ਵੀ ਅਧਿਆਏ ਨੂੰ ਖੋਲ੍ਹੋ ਤਾਂ ਤੁਹਾਨੂੰ ਔਰਤਾਂ ਆਪਣੇ ਅਧਿਕਾਰਾਂ, ਕਾਨੂੰਨ ਵਿਵਸਥਾ ਅਤੇ ਸਮਾਜਿਕ ਉੱਨਤੀ ਲਈ ਲੜਦੀਆਂ ਨਜ਼ਰ ਆਉਣਗੀਆਂ। ਹਾਲਾਂਕਿ ਔਰਤਾਂ ਨੇ ਸਮੇਂ-ਸਮੇਂ ‘ਤੇ ਸਾਬਤ ਕੀਤਾ ਹੈ ਕਿ ਉਹ ਕਿਸੇ ਵੀ ਖੇਤਰ ‘ਚ ਮਰਦਾਂ ਤੋਂ ਘੱਟ ਨਹੀਂ ਹਨ। ਇਸ ਮੌਕੇ ਸਤਿੰਦਰ ਸਚਦੇਵਾ, ਮੋਹਿੰਦਰਪਾਲ ਕੁਮਾਰ,ਮੈਡਮ ਨੀਰੂ ਕੁਮਾਰ, ਮੈਡਮ ਨੀਤੂ ਸ਼ਰਮਾ,ਮੈਡਮ ਰਾਜ ਰਾਣੀ ਬਿੰਦਰਾ, ਮੈਡਮ ਪੂਨਮ ਸ਼ਰਮਾ, ਦਿਨੇਸ਼ ਸ਼ਰਮਾ, ਰਾਜੀਵ,ਸ਼ਾਦ ਅੱਯੂਬੀ, ਵੰਸ਼, ਆਦਿ ਹਾਜਰ ਸਨ ।

Related Articles

Leave a Comment