ਜ਼ੀਰਾ/ ਫਿਰੋਜ਼ਪੁਰ 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) :- ਪਿਛਲੇ ਦਿਨੀਂ ਜੀਰਾ ਫਿਰੋਜ਼ਪੁਰ ਰੋਡ ਤੇ ਪਿੰਡ ਕੁਲਗੜੀ ਨੇੜੇ ਛੋਟਾ ਹਾਥੀ ਅਤੇ ਟਰੱਕ ਦੀ ਹੋਈ ਟੱਕਰ ਵਿੱਚ ਛੋਟਾ ਹਾਥੀ ਦੇ ਡਰਾਇਵਰ ਹਰਪ੍ਰੀਤ ਸਿੰਘ ਹੈਪੀ ਪਿੰਡ ਮੱਲੋ ਕੇ ਜੀਰਾ ਦੀ ਮੌਤ ਹੋ ਗਈ ਸੀ ਹਰਪੀ੍ਤ ਸਿੰਘ ਦੇ ਭੋਗ ਮੌਕੇ ਸ਼ਹੀਦ ਭਗਤ ਸਿੰਘ ਮਿੰਨੀ ਟਰਾਸ ਪੋਰਟ ਵੈਲਫੇਅਰ ਐਸੋਸੀਸਨ ਆਲ ਪੰਜਾਬ ਵਲੋਂ ਮਿ੍ਤਕ ਡਰਾਈਵਰ ਹਰਪੀ੍ਤ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ 12 ਹਜ਼ਾਰ ਦੇ ਕਰੀਬ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਸੂਬਾ ਪ੍ਰਧਾਨ ਬਲਜੀਤ ਸਿੰਘ ਬੱਬਲਾ, ਸੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ, ਅਤੇ ਸੂਬਾ ਮੀਤ ਪ੍ਰਧਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਨਾ ਜੱਥੇਬੰਦੀ ਹਮੇਸ਼ਾਂ ਆਪਣੇ ਡਰਾਇਵਰ ਦੇ ਔਖੇ ਟਾਇਮ ਉਨਾ ਦੇ ਨਾਲ ਖੜਦੀ ਹੈ। ਇਸ ਮੋਕੇ ਉਹਨਾਂ ਦੇ ਨਾਲ ਸੂਬਾ ਸਰਪ੍ਰਸਤ ਕਾਲਾ ਸਿੰਘ ਸ਼ੇਰਪੁਰ ਜਿਲ੍ਹਾ ਪ੍ਰਧਾਨ ਸੰਗਰੂਰ, ਕਿਸ਼ੋਰ ਬਾਵਾ ਜਿਲ੍ਹਾ ਪ੍ਰਧਾਨ ਬਰਨਾਲਾ ,ਹੁਸ਼ਿਆਰ ਸਿੰਘ ਸੈਕਟਰੀ, ਬਲਜੀਤ ਸਿੰਘ, ਦਲਜੀਤ ਸਿੰਘ ਨਛੱਤਰ ਸਿੰਘ, ਤਰਸੇਮ ਸਿੰਘ, ਬਲਕਰਨ ਸਿੰਘ,ਗੁਰਸੇਵਕ ਸਿੰਘ ,ਅਮਰਜੀਤ ਸਿੰਘ, ਪ੍ਰਧਾਨ ਮਨਦੀਪ ਸਿੰਘ ਜਿਲ੍ਹਾ ਪ੍ਰਧਾਨ ਲੁਧਿਆਣਾ, ਆਦਿ ਹਾਜ਼ਰ ਸਨ ਫੋਟੋ ਕੈਪਸ਼ਨ ਮਿ੍ਤਕ ਹਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੰਦੇ ਹੋਏ ਸੂਬਾ ਪ੍ਰਧਾਨ ਬਲਜੀਤ ਸਿੰਘ ਬੰਗਲਾ
ਐਕਸੀਡੈਂਟ ਵਿੱਚ ਮਰੇ ਬੱਸ ਡਰਾਈਵਰ ਦੇ ਪਰਿਵਾਰ ਨੂੰ ਆਰਥਿਕ ਰਾਸ਼ੀ ਦਿੱਤੀ ਆਰਥਿਕ ਰਾਸ਼ੀ ਦਿੱਤੀ
previous post