ਫਤਹਿਗੜ੍ਹ ਸਾਹਿਬ-ਮਨੁੱਖੀ ਅਧਿਕਾਰ ਮੰਚ ਦੀ ਇਕਾਈ ਫਤਿਹਗੜ੍ਹ ਸਾਹਿਬ ਵੱਲੋਂ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਹਰਭਜਨ ਸਿੰਘ ਜੱਲੋਵਾਲ ਚੇਅਰਮੈਨ ਪੰਜਾਬ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਵਿੱਚ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜਸਵੰਤ ਸਿੰਘ ਖੇੜਾ,ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ, ਸਰੋਜ਼ ਬਾਲਾ ਸੁਵਾੜਾ ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ ਮੋਹਾਲੀ , ਅਮ੍ਰਿਤ ਪੁਰੀ ਉਪ ਚੇਅਰਪਰਸਨ ਐਂਟੀ ਕ੍ਰਾਇਮ ਸੈੱਲ ਪੰਜਾਬ ਅਤੇ ਦਲਬੀਰ ਸਿੰਘ ਔਜਲਾ, ਮਨਜੀਤ ਸਿੰਘ ਢਿੱਲੋਂ ਕੌਮੀ ਅਡਵਾਈਜ਼ਰ ਸਲਾਹਕਾਰ ਕਮੇਟੀ ਅਤੇ ਦਵਿੰਦਰ ਸਿੰਘ ਔਜਲਾ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਬਲਾਕ ਅਮਲੋਹ ਦੀ ਚੇਅਰਪਰਸਨ ਇਸਤਰੀ ਵਿੰਗ ਕੁਲਦੀਪ ਕੌਰ ਦੇ ਸਦਕੇ ਨਾਲ਼ ਮੰਚ ਦੇ ਮੈਂਬਰ ਅਤੇ ਅਹੁਦੇਦਾਰਾਂ ਵੱਲੋਂ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਅਤੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਦਲਬਾਰਾ ਸਿੰਘ ਦਾ ਗੁਰੂਦਵਾਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦਾ ਸਨਮਾਨ ਚਿੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਮੈਂ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰਾਂ ਦਾ ਕਰਜ਼ ਨਹੀਂ ਉਤਾਰ ਸਕਦਾ ਕਿਉਂਕਿ ਇਹ ਅਗਾਂਹ ਵਧੂ ਸੋਚ ਵਾਲੇ ਕਾਰਕੁੰਨ ਹਮੇਸ਼ਾ ਮੈਨੂੰ ਮਾਣ ਸਨਮਾਨ ਦਿੰਦੇ ਰਹਿੰਦੇ ਹਨ। ਮੈਂ ਹਮੇਸ਼ਾ ਲਈ ਇਨ੍ਹਾਂ ਦਾ ਰਿਣੀ ਹਾਂ ਅਤੇ ਰਿਣੀ ਰਹਾਂਗਾ । ਅੱਜ ਜੇ ਪੂਰੇ ਭਾਰਤ ਵਿੱਚ ਮਨੁੱਖੀ ਅਧਿਕਾਰ ਮੰਚ ਦੀ ਹੋਂਦ ਨੂੰ ਬਰਕਰਾਰ ਰੱਖਿਆ ਹੋਇਆ ਹੈ ਇਸ ਵਿਚ ਸਭ ਤੋਂ ਵੱਧ ਯੋਗਦਾਨ ਮੇਰੀ ਸੱਚੀ ਸੁੱਚੀ ਅਤੇ ਇਮਾਨਦਾਰ ਟੀਮ ਦਾ ਹੀ ਹੈ। ਮੈਂ ਹਮੇਸ਼ਾ ਇਨ੍ਹਾਂ ਦੇ ਦਿੱਤੇ ਸਾਥ ਨਾਲ ਅੱਗੇ ਵੱਧਿਆ ਹਾਂ ਮੈਨੂੰ ਪੂਰੀ ਉਮੀਦ ਹੈ ਕਿ ਮੇਰੀ ਟੀਮ ਵੱਧ ਚੜ੍ਹ ਕੇ ਲੋਕਾਂ ਦੀ ਸੇਵਾ ਕਰਨ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ । ਹੋਰਨਾਂ ਤੋਂ ਇਲਾਵਾ ਮਨਪ੍ਰੀਤ ਸਿੰਘ, ਦਲਜੀਤ ਕੌਰ ਜ਼ਿਲ੍ਹਾ ਪ੍ਰਧਾਨ, ਜਗਜੀਤ ਸਿੰਘ ਚੇਅਰਮੈਨ, ਕਰਨਵੀਰ ਸਿੰਘ ਚੇਅਰਮੈਨ ਖਮਾਣੋਂ,ਧਰਮ ਸਿੰਘ ਚੇਅਰਮੈਨ ਬਲਾਕ ਖੇੜਾ, ਅਮਰਵੀਰ ਵਰਮਾ ਪ੍ਰਧਾਨ, ਨਰਿੰਦਰ ਕੌਰ ਚੇਅਰਪਰਸਨ ਖਰੜ,ਗੁਰਬਚਨ ਕੌਰ ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ, ਗੁਰਜੰਟ ਸਿੰਘ ਉਪ ਪ੍ਰਧਾਨ, ਬਲਦੇਵ ਸਿੰਘ ਮੀਤ ਪ੍ਰਧਾਨ, ਸ਼ੌਕਤ ਅਲੀ ਉਪ ਪ੍ਰਧਾਨ, ਹਰਭਜਨ ਕੌਰ ਪ੍ਰਧਾਨ ਸਰਹਿੰਦ, ਜਸਵੀਰ ਸਿੰਘ, ਦਲਬਾਰਾ ਸਿੰਘ, ਭਗਵਾਨ ਸਿੰਘ, ਰਾਜਦੀਪ ਸਿੰਘ,ਰੁਬਲਪ੍ਰੀਤ ਕੌਰ, ਬਲਜੀਤ ਸਿੰਘ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।