ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 28 ਸਤੰਬਰ ਨੂੰ ਆਉਣਗੇ ਖਟਕੜ ਕਲਾਂ, ਪੜੋ ਪੂਰੀ ਖ਼ਬਰ
ਚੰਡੀਗੜ, 22 ਸਤੰਬਰ: ਸ਼ਹੀਦ ਭਗਤ ਸਿੰਘ ਦਾ ਜਨਮ ਦਿਨ 28 ਸਤੰਬਰ ਨੂੰ ਹੈ। ਉਨ੍ਹਾਂ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜਨਮ ਸਥਾਨ ਖਟਕੜ ਕਲਾਂ ਵਿਖੇ ਇਸ ਵਾਰ ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚਣਗੇ। ਇਥੇ ਉਹ ਉਨ੍ਹਾਂ ਦੀ ਸਮਾਧੀ ’ਤੇ ਨਤਮਸਤਕ ਹੋਣਗੇ।
ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਦਿੱਲੀ ਅਤੇ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹੀਦ ਭਗਤ ਸਿੰਘ ਦੇ ਦੱਸੇ ਮਾਰਗ ’ਤੇ ਚੱਲ ਰਹੀ ਹੈ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ 28 ਸਤੰਬਰ 2022 ਨੂੰ ਦੇਸ਼ ਭਰ ਦੇ ਲੋਕ ਖੂਨਦਾਨ ਕਰਨ। ਸਾਰੇ ਨੌਜਵਾਨ ਅਤੇ ਪਾਰਟੀ ਦੇ ਲੋਕ ਜ਼ਰੂਰ ਸ਼ਾਮਲ ਹੋਣ। ਦਿੱਲੀ ਸਰਕਾਰ 50 ਤੋਂ ਵੱਧ ਖੂਨਦਾਨ ਕੈਂਪ ਲਗਾਏਗੀ।