ਕੰਪਨੀਆਂ ਨੇ ਜਾਰੀ ਕੀਤੇ ਤੇਲ ਦੇ ਨਵੇਂ ਰੇਟ, ਦੇਖੋ ਤੁਹਾਡੇ ਸ਼ਹਿਰ ’ਚ ਪੈਟਰੋਲ ਅਤੇ ਡੀਜਲ ਦੀ ਕੀਮਤ
ਨਵੀਂ ਦਿੱਲੀ, 22 ਸਤੰਬਰ : ਤੇਲ ਕੰਪਨੀਆਂ ਨੇ ਡੀਜਲ ਅਤੇ ਪੈਟਰੋਲ ਦੇ ਨਵੇਂ ਰੇਟ ਜਾਰੀ ਕੀਤੇ ਹਨ। ਅੰਤਰਰਾਸਟਰੀ ਫਿਊਚਰਜ ਮਾਰਕਿਟ ’ਚ ਕੱਚੇ ਤੇਲ ਦਾ ਬੈਂਚਮਾਰਕ ਬ੍ਰੈਂਟ ਕਰੂਡ 2.36 ਫੀਸਦੀ ਡਿੱਗ ਕੇ 92.76 ਡਾਲਰ ਪ੍ਰਤੀ ਬੈਰਲ ’ਤੇ ਆ ਗਿਆ, ਪਰ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। 22 ਸਤੰਬਰ ਨੂੰ ਮੈਟਰੋ ਸ਼ਹਿਰਾਂ ’ਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਸਥਿਰ ਹਨ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਪੈਟਰੋਲ ਪੰਪਾਂ ਤੋਂ ਤੇਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਇਆ ਹੈ। ਹਾਲਾਂਕਿ ਕਈ ਵਾਰ ਕੁਝ ਸ਼ਹਿਰਾਂ ਨੇ ਵੱਖ-ਵੱਖ ਕਾਰਨਾਂ ਕਰਕੇ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ’ਚ ਕੁਝ ਰਿਆਇਤਾਂ ਦਿੱਤੀਆਂ ਹਨ। ਡਾਲਰ ਦੇ ਮਜਬੂਤ ਰਹਿਣ ਨਾਲ ਮੰਗਲਵਾਰ ਨੂੰ ਕੌਮਾਂਤਰੀ ਬਾਜਾਰ ’ਚ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦਰਜ ਕੀਤੀ ਗਈ।
ਅੱਜ ਦਿੱਲੀ ’ਚ ਪੈਟਰੋਲ ਅਤੇ ਡੀਜਲ ਦੀ ਕੀਮਤ ਕ੍ਰਮਵਾਰ 96.72 ਰੁਪਏ ਅਤੇ 89.62 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ’ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜਲ 94.27 ਰੁਪਏ ਪ੍ਰਤੀ ਲੀਟਰ ’ਤੇ ਵਿਕ ਰਿਹਾ ਹੈ। ਚੇਨਈ ’ਚ ਪੈਟਰੋਲ ਅਤੇ ਡੀਜਲ ਦੀ ਕੀਮਤ 102.63 ਰੁਪਏ ਅਤੇ 94.24 ਰੁਪਏ ਹੈ। ਕੋਲਕਾਤਾ ’ਚ ਪੈਟਰੋਲ ਅਤੇ ਡੀਜਲ ਦੀ ਕੀਮਤ 106.03 ਰੁਪਏ ਅਤੇ 92.76 ਰੁਪਏ ਪ੍ਰਤੀ ਲੀਟਰ ਹੈ।
ਦਿੱਲੀ ਦੇ ਨਾਲ ਲੱਗਦੇ ਨੋਇਡਾ ’ਚ ਇੱਕ ਲੀਟਰ ਪੈਟਰੋਲ 96.57 ਰੁਪਏ ਅਤੇ ਡੀਜਲ 89.96 ਰੁਪਏ ’ਚ ਵਿਕ ਰਿਹਾ ਹੈ।
ਗੁਰੂਗ੍ਰਾਮ ’ਚ ਇਕ ਲੀਟਰ ਪੈਟਰੋਲ ਦੀ ਕੀਮਤ 97.18 ਰੁਪਏ ਹੈ। ਇੱਥੇ ਡੀਜਲ ਲਈ 90.05 ਰੁਪਏ ਅਦਾ ਕਰਨੇ ਪੈਣਗੇ।
ਉੱਤਰ ਪ੍ਰਦੇਸ ਦੀ ਰਾਜਧਾਨੀ ਲਖਨਊ ’ਚ ਪੈਟਰੋਲ 96.57 ਰੁਪਏ ਪ੍ਰਤੀ ਲੀਟਰ ਅਤੇ ਡੀਜਲ 89.76 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਬਿਹਾਰ ਦੀ ਰਾਜਧਾਨੀ ਪਟਨਾ ’ਚ ਪੈਟਰੋਲ ਦੀ ਕੀਮਤ 107.24 ਰੁਪਏ ਅਤੇ ਡੀਜਲ 94.04 ਰੁਪਏ ਵਿਕ ਰਿਹਾ ਹੈ।
ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਕਰਨ ਲਈ, ਤੁਹਾਨੂੰ ਬੱਸ ਇੱਕ ਐਸਐਮਐਸ ਭੇਜਣਾ ਹੈ। ਜੇਕਰ ਤੁਸੀਂ ਬੀਪੀਸੀਐਲ ਦੇ ਗਾਹਕ ਹੋ, ਤਾਂ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੇਖਣ ਲਈ, RSP <ਡੀਲਰ ਕੋਡ> ਲਿਖੋ ਅਤੇ ਇਸਨੂੰ 9223112222 ‘ਤੇ ਭੇਜੋ। ਇੰਡੀਅਨ ਆਇਲ (IOC) ਦੇ ਗਾਹਕ RSP<ਡੀਲਰ ਕੋਡ> ਨੂੰ 9224992249 ‘ਤੇ SMS ਕਰਦੇ ਹਨ। HPCL ਗਾਹਕ HPPRICE <ਡੀਲਰ ਕੋਡ> 9222201122 ‘ਤੇ ਭੇਜਦੇ ਹਨ।