Home » ਕਾਰ ਵਿੱਚ ਬੈਠੀ ਸੀ ਮੁੱਖ ਮੰਤਰੀ ਦੀ ਭੈਣ, ਪੁਲਿਸ ਨੇ ਕ੍ਰੇਨ ਨਾਲ ਚੁੱਕੀ ਕਾਰ,

ਕਾਰ ਵਿੱਚ ਬੈਠੀ ਸੀ ਮੁੱਖ ਮੰਤਰੀ ਦੀ ਭੈਣ, ਪੁਲਿਸ ਨੇ ਕ੍ਰੇਨ ਨਾਲ ਚੁੱਕੀ ਕਾਰ,

by Rakha Prabh
155 views

ਹੈਦਰਾਬਾਦ ਵਿੱਚ ਉਸ ਸਮੇਂ ਇੱਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਤੇਲੰਗਾਨਾ ਦੇ ਨੇਤਾ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐਸ ਜਗਨ ਮੋਹਨ ਰੈਡੀ ਦੀ ਭੈਣ ਵਾਈਐਸ ਸ਼ਰਮੀਲਾ ਇੱਕ ਕਾਰ ਦੇ ਅੰਦਰ ਬੈਠੀ ਸੀ ਅਤੇ ਉਸ ਕਾਰ ਨੂੰ ਪੁਲਿਸ ਨੇ ਕ੍ਰੇਨ ਨਾਲ ਚੁੱਕ ਲਿਆ।

ਸ਼ਰਮੀਲਾ ਦੀ YSR ਤੇਲੰਗਾਨਾ ਪਾਰਟੀ ਕੇ. ਚੰਦਰਸ਼ੇਖਰ ਰਾਓ ਸਰਕਾਰ, ਅਤੇ ਵਾਰੰਗਲ ਵਿੱਚ ਰਾਜ ਦੀ ਸੱਤਾਧਾਰੀ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਵਰਕਰਾਂ ਅਤੇ ਸਮਰਥਕਾਂ ਨਾਲ ਝੜਪ ਦੇ ਬਾਅਦ ਸੋਮਵਾਰ ਨੂੰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਮਾਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜਦੋਂ ਕਾਰ ਨੂੰ ਕਰੇਨ ਨਾਲ ਚੁੱਕਿਆ ਜਾ ਰਿਹਾ ਸੀ ਤਾਂ ਮੁੱਖ ਮੰਤਰੀ ਦੀ ਭੈਣ ਅੰਦਰ ਬੈਠੀ ਸੀ। ਉਹ ਆਪਣੀ ਕਾਰ ਤੋਂ ਹੇਠਾਂ ਨਹੀਂ ਉਤਰੀ।

ਸ਼ਰਮੀਲਾ ਨੂੰ ਥਾਣੇ ਲਿਜਾਂਦੀ ਹੋਈ ਪੁਲੀਸ

ਵਾਈਐਸ ਸ਼ਰਮੀਲਾ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਰੈਡੀ ਲਗਾਤਾਰ ਮੁੱਖ ਮੰਤਰੀ ਕੇਸੀਆਰ ਦਾ ਵਿਰੋਧ ਕਰ ਰਹੇ ਹਨ। ਇਸ ਵਾਰ ਵੀ ਉਹ ਮੁੱਖ ਮੰਤਰੀ ਦਾ ਵਿਰੋਧ ਕਰਨ ਲਈ ਨਿਕਲੀ ਸੀ ਪਰ ਉਸ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸ਼ਰਮੀਲਾ ਰੈੱਡੀ ਨੂੰ ਸੋਮਾਜੀਗੁਡਾ ਤੋਂ ਹਿਰਾਸਤ ‘ਚ ਲਿਆ ਗਿਆ ਹੈ ਅਤੇ ਪੁਲਿਸ ਉਸ ਨੂੰ ਸਥਾਨਕ ਪੁਲਸ ਸਟੇਸ਼ਨ ਲੈ ਕੇ ਜਾ ਰਹੀ ਹੈ।

ਸ਼ਰਮੀਲਾ ਦੇ ਕਾਫਲੇ ‘ਤੇ ਹਮਲਾ ਕੀਤਾ

ਇਸ ਤੋਂ ਪਹਿਲਾਂ ਸੋਮਵਾਰ ਨੂੰ, ਸ਼ਰਮੀਲਾ ਦੇ ਕਾਫਲੇ ‘ਤੇ ਟੀਆਰਐਸ ਸਮਰਥਕਾਂ ਦੁਆਰਾ ਕੀਤੇ ਗਏ ਹਮਲੇ ਅਤੇ ਪੁਲਿਸ ਦੁਆਰਾ ਉਸਦੀ ਬਾਅਦ ਵਿੱਚ ਗ੍ਰਿਫਤਾਰੀ ਨੇ ਵਾਰੰਗਲ ਜ਼ਿਲੇ ਵਿੱਚ ਉਸਦੀ ਪਦਯਾਤਰਾ ਦੌਰਾਨ ਤਣਾਅ ਪੈਦਾ ਕਰ ਦਿੱਤਾ ਸੀ। ਪੁਲਿਸ ਨੇ ਸ਼ਰਮੀਲਾ ਦੀ ਪਦਯਾਤਰਾ ਨੂੰ ਰੋਕ ਦਿੱਤਾ ਸੀ ਅਤੇ ਚੇਨਾਰੋਪੇਟਾ ਮੰਡਲ ਵਿੱਚ ਉਸਨੂੰ ਅਤੇ ਹੋਰ YSRTP ਨੇਤਾਵਾਂ ਅਤੇ ਵਰਕਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਸ਼ਰਮੀਲਾ ਨੂੰ ਟੀਆਰਐਸ ਵਿਧਾਇਕ ਪੀ. ਸੁਦਰਸ਼ਨ ਰੈੱਡੀ ਬਾਰੇ ਕਥਿਤ ਤੌਰ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

Related Articles

Leave a Comment