Home » ਵਿਧਾਇਕ ਸੁਖਾਨੰਦ ਨੇ ਸੀਚੇਵਾਲ ਮਾਡਲ ਤਿਆਰ ਕਰਨ ਲਈ ਪਿੰਡ ਵੈਰੋਕੇ ਨੂੰ ਦਿੱਤਾ 21.60 ਲੱਖ ਦਾ ਚੈਕ

ਵਿਧਾਇਕ ਸੁਖਾਨੰਦ ਨੇ ਸੀਚੇਵਾਲ ਮਾਡਲ ਤਿਆਰ ਕਰਨ ਲਈ ਪਿੰਡ ਵੈਰੋਕੇ ਨੂੰ ਦਿੱਤਾ 21.60 ਲੱਖ ਦਾ ਚੈਕ

ਸੀਚੇਵਾਲ ਮਾਡਲ ਅਪਨਾਉਣ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ : ਅਮ੍ਰਿਤਪਾਲ ਸਿੰਘ ਸੁਖਾਨੰਦ

by Rakha Prabh
122 views

ਵਿਧਾਇਕ ਸੁਖਾਨੰਦ ਨੇ ਸੀਚੇਵਾਲ ਮਾਡਲ ਤਿਆਰ ਕਰਨ ਲਈ ਪਿੰਡ ਵੈਰੋਕੇ ਨੂੰ ਦਿੱਤਾ 21.60 ਲੱਖ ਦਾ ਚੈਕ
–ਸੀਚੇਵਾਲ ਮਾਡਲ ਅਪਨਾਉਣ ਨਾਲ ਧਰਤੀ ਹੇਠਲਾ ਪਾਣੀ ਬਚਾਇਆ ਜਾ ਸਕਦਾ : ਅਮ੍ਰਿਤਪਾਲ ਸਿੰਘ ਸੁਖਾਨੰਦ
ਬਾਘਾਪੁਰਾਣਾ, 13 ਅਕਤੂਬਰ (ਅਜੀਤ ਸਿੰਘ) : ਬਾਘਾਪੁਰਾਣਾ ਤੋਂ ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ ਨੇ ਪਿੰਡ ਵੈਰੋਕੇ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੇ ਛੱਪੜ ਤੇ ਸੀਚੇਵਾਲ ਮਾਡਲ ਤਿਆਰ ਕਰਨ ਲਈ 21 ਲੱਖ 60 ਹਜਾਰ ਰੁਪਏ ਦਾ ਚੈਕ ਪੰਚਾਇਤ ਨੂੰ ਦਿੱਤਾ। ਇਸ ਪ੍ਰੋਜੈਕਟ ਨਾਲ ਪਿੰਡ ਦਾ ਪਾਣੀ ਸੋਧ ਕੇ ਖੇਤਾਂ ਲਈ ਵਰਤਿਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਿਰੋਪਾ ਦੇਕੇ ਸਨਮਾਨਿਤ ਕੀਤਾ ਗਿਆ।

ਵਿਧਾਇਕ ਅਮਿ੍ਰਤਪਾਲ ਸਿੰਘ ਸੁਖਾਨੰਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਦੱਸਿਆ ਕਿ ਇਸ ਮਾਡਲ ਦੇ ਨਾਲ ਛੱਪੜਾਂ ਦਾ ਗੰਦਾ ਪਾਣੀ ਵੀ ਵਰਦਾਨ ਸਿੱਧ ਹੋ ਸਕਦਾ ਹੈ ਕਿਉਂਕਿ ਜੇਕਰ ਛੱਪੜਾਂ ਦਾ ਪਾਣੀ ਖੇਤੀ ਲਈ ਵਰਤਿਆ ਜਾਵੇ ਤਾਂ ਧਰਤੀ ਹੇਠਲਾ ਪਾਣੀ ਵੀ ਵਰਤੋਂ ’ਚ ਘੱਟ ਆਵੇਗਾ ਜੋ ਪੀਣ ਲਈ ਵਰਤਿਆ ਜਾ ਸਕਦਾ ਹੈ ਅਤੇ ਖੇਤੀਬਾੜੀ ਲਈ ਛੱਪੜਾਂ ਦਾ ਪਾਣੀ ਵਰਤੋਂ ‘ਚ ਲਿਆਂਦਾ ਜਾਵੇ। ਜਿਸ ਨਾਲ ਇਕ ਤਾਂ ਪਿੰਡਾਂ ’ਚ ਸਾਫ-ਸਫਾਈ ਦਾ ਮਾਹੌਲ ਬਣਦਾ ਹੈ ਦੂਜਾ ਪਾਣੀ ਖੇਤੀਬਾੜੀ ਲਈ ਵਰਤਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਖੇਤਾਂ ਦੀ ਰਹਿੰਦ-ਖੂੰਦ ਨੂੰ ਅੱਗ ਲਗਾਏ ਬਿਨਾਂ ਹੀ ਫਸਲਾਂ ਬੀਜਣ ਜਿਸ ਨਾਲ ਵਾਤਾਵਰਣ ਦੀ ਸ਼ੁੱਧਤਾ ਤਾਂ ਬਣਦੀ ਹੈ ਪਰ ਜੇਕਰ ਨਾੜ ਨੂੰ ਖੇਤਾਂ ’ਚ ਹੀ ਗਾਲਿਆ ਜਾਵੇ ਤਾਂ 70 ਫ਼ੀਸਦੀ ਖਾਦ ਜਾਂ ਰੋੜੀ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ।
ਇਸ ਮੌਕੇ ਰਿੰਪੀ ਮਿੱਤਲ, ਸੋਨੀ, ਅਮਨ ਰਖਰਾ, ਗੁਰਪ੍ਰੀਤ ਸਚਦੇਵਾ, ਨਵਦੀਪ ਵਾਲੀਆ, ਪਿੰਡ ਦੇ ਸਰਪੰਚ, ਪੰਚਾਇਤ ਅਤੇ ਹੋਰ ਆਪ ਆਗੂ ਮਜ਼ੂਦ ਸਨ।

Related Articles

Leave a Comment