Home » ਥਾਣਾ ਮਕਬੂਲਪੁਰਾ ਦੀ ਚੌਂਕੀ ਵੱਲਾ ਵੱਲੋਂ 6 ਮੋਟਰਸਾਈਕਲ, 4 ਮੋਬਾਇਲ ਫ਼ੋਨ, 1ਜੋੜਾ ਸੋਨੇ ਦੀਆਂ ਵਾਲੀਆਂ ਤੇ 1 ਸੋਨੇ ਦਾ ਕੋਕਾ ਬਰਾਮਦ

ਥਾਣਾ ਮਕਬੂਲਪੁਰਾ ਦੀ ਚੌਂਕੀ ਵੱਲਾ ਵੱਲੋਂ 6 ਮੋਟਰਸਾਈਕਲ, 4 ਮੋਬਾਇਲ ਫ਼ੋਨ, 1ਜੋੜਾ ਸੋਨੇ ਦੀਆਂ ਵਾਲੀਆਂ ਤੇ 1 ਸੋਨੇ ਦਾ ਕੋਕਾ ਬਰਾਮਦ

by Rakha Prabh
35 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ)
ਐਸ.ਆਈ ਜਸਬੀਰ ਸਿੰਘ ਇੰਚਾਰਜ਼ ਪੁਲਿਸ ਚੋਂਕੀ ਵੱਲ੍ਹਾ ਨੇ ਦੱਸਿਆਂ ਕਿ ਇਹ ਮੁੱਕਦਮਾ ਮੁੱਦਈ ਰਣਜੀਤ ਸਿੰਘ ਦੇ ਬਿਆਨ ਪਰ ਦਰਜ ਹੋਇਆ ਕਿ ਮਿਤੀ 8.5.2023 ਨੂੰ ਉਹ ਆਪਣੇ ਮੋਟਰਸਾਈਕਲ ਪਲਟੀਨਾ ਤੇ ਸਵਾਰ ਹੋ ਕੇ ਆਪਣੀ ਮਾਤਾ ਨੂੰ ਨਾਲ ਲੈ ਕੇ ਪਿੰਡ ਦੁਦਾਲਾ ਗਿਆ ਸੀ ਜਿਥੇ ਉਹ ਮਾਤਾ ਦੀ ਪੱਟੀ ਕਰਵਾ ਕੇ ਵਾਪਸ ਆਪਣੀ ਮਾਤਾ ਸਮੇਤ ਵੱਲਾ ਨਹਿਰ ਰਾਹੀਂ ਮੋਟਰ ਸਾਈਕਲ ਤੇ ਆ ਰਿਹਾ ਸੀ ਕਿ ਜਦ ਉਹ ਪਿੰਡ ਵੱਲਾ ਦੇ ਨਜਦੀਕ ਨਹਿਰ ਦੀ ਪਟੜੀ ਤੇ ਗੁੱਜਰਾ ਦੇ ਡੇਰੇ ਕੋਲ ਪੁੱਜਾ ਤਾਂ ਪਿੱਛੋਂ ਅਚਾਨਕ ਇੱਕ ਸਪਲੈਂਡਰ ਮੋਟਰ ਸਾਈਕਲ ਤੇ ਸਵਾਰ ਤਿੰਨ ਮੋਨੇ ਨੌਜਵਾਨ ਆਏ ਜਿੰਨਾ ਨੇ ਉਸਦੇ ਮੋਟਰਸਾਈਕਲ ਦੇ ਅੱਗੇ ਆ ਕੇ ਰੋਕ ਲਿਆ ਤੇ ਪਿੱਛੇ ਬੈਠੇ ਨੌਜ਼ਵਾਨ ਨੇ ਮੁੱਦਈ ਕੋਲ ਆ ਕੇ ਉਸਦੀ ਪਹਿਨੀ ਹੋਈ ਪੈਂਟ ਦੀ ਪਿਛਲੀ ਜੇਬ ਵਿੱਚੋਂ ਉਸਦਾ ਪਰਸ ਜਬਰੀ ਖੋਹ ਲਿਆ ਤੇ ਫਿਰ ਉਸਦੀ ਪਹਿਨੀ ਪੈਂਟ ਦੀ ਅਗਲੀ ਜੇਬ ਵਿੱਚੋਂ ਉਸਦਾ ਮੋਬਾਇਲ ਫੋਨ ਖੋਹ ਲਿਆ ਤੇ ਫਿਰ ਵਿਚਕਾਰ ਵਾਲੇ ਨੌਜ਼ਵਾਨ ਨੇ ਕੋਲ ਆ ਕੇ ਉਸਦੀ ਮਾਤਾ ਦੀ ਧੌਣ ਤੇ ਦਾਤਰ ਰੱਖ ਦਿਤਾ ਤੇ ਮਾਤਾ ਦੇ ਨੱਕ ਤੋਂ ਸੋਨੇ ਦਾ ਕੋਕਾ ਤੇ ਕੰਨਾਂ ਵਿੱਚ ਪਾਈਆਂ ਸੋਨੇ ਦੀ ਵਾਲੀਆਂ ਝਪਟ ਮਾਰ ਕੇ ਖੋਹ ਲਈਆਂ ਅਤੇ ਮੌਕਾ ਤੋਂ ਭੱਜ ਗਏ। ਜਿਸ ਤੇ ਪੁਲਿਸ ਚੌਂਕੀ ਵੱਲਾ ਅੰਮ੍ਰਿਤਸਰ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾਂ ਨੰਬਰ 110 ਮਿਤੀ 8.5.2023 ਜੁਰਮ 379ਬੀ(2),34 ਭ:ਦ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਵਿਖੇ ਦਰਜ ਕੀਤਾ ਗਿਆ ਸੀ।
ਦੌਰਾਨੇ ਤਫਤੀਸ਼ ਮੁੱਖ ਅਫ਼ਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਨੀ ਹੇਠ ਐਸ.ਆਈ ਜਸਬੀਰ ਸਿੰਘ ਇੰਚਾਰਜ ਪੁਲਿਸ ਚੌਂਕੀ ਵੱਲ੍ਹਾ ਸਮੇਤ ਪੁਲਿਸ ਪਾਰਟੀ ਵੱਲੋਂ ਮਿਤੀ 29.5.2023 ਨੂੰ ਦੋਸ਼ੀ ਸੰਨੀ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪੱਤੀ ਰਮਾਈਆ ਪਿੰਡ ਵਰਪਾਲ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਇੰਕਸਾਫ ਤੇ ਇਸ ਦੇ 2 ਹੋਰ ਸਾਥੀਆ ਗੁਰਵਿੰਦਰ ਸਿੰਘ ਉਰਫ਼ ਗਿੰਦਾ ਪੁੱਤਰ ਸੁੱਖਾ ਸਿੰਘ ਵਾਸੀ ਪੱਤੀ ਨੁਮਾਈਆ ਪਿੰਡ ਚੱਬਾ ਅੰਮ੍ਰਿਤਸਰ ਅਤੇ ਅਕਾਸ਼ਦੀਪ ਸਿੰਘ ਅਕਾਸ਼ ਪੁੱਤਰ ਕੁਲਦੀਪ ਸਿੰਘ ਵਾਸੀ ਚੜਦੀ ਪੱਤੀ ਪਿੰਡ ਚੱਬਾ ਅੰਮ੍ਰਿਤਸਰ ਨੂੰ ਮਿਤੀ 30.5.2023 ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਵੱਖ-ਵੱਖ ਜਗ੍ਹਾ ਤੋਂ ਚੋਰੀ ਤੇ ਖੌਹ ਕੀਤੇ 6 ਮੋਟਰਸਾਇਕਲ ਵੱਖ-ਵੱਖ ਮਾਰਕ ਅਤੇ 4 ਮੋਬਾਇਲ ਫੋਨ ਵੱਖ-ਵੱਖ ਮਾਰਕਾ ਅਤੇ ਮੁਦੱਈ ਮੁੱਕਦਮਾ ਪਾਸੋਂ ਖੋਹ ਕੀਤਾ ਇੱਕ ਜੋੜਾ ਵਾਲੀਆ ਅਤੇ ਇੱਕ ਕੋਕਾ ਸੋਨੇ ਦਾ ਬ੍ਰਾਮਦ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਬਰੀਕੀ ਨਾਲ  ਕੀਤੀ ਜਾਵੇਗੀ

Related Articles

Leave a Comment