Home » ਬਾਲ ਕਲਾਕਾਰ ਗੁਰਵਿੰਦਰ ਸਿੰਘ ਮੱਟੂ ਦਾ ਘੁੱਦੂਵਾਲਾ ਦੀ ਪੰਚਾਇਤ ਵੱਲੋਂ ਨਿੱਘਾ ਸੁਆਗਤ

ਬਾਲ ਕਲਾਕਾਰ ਗੁਰਵਿੰਦਰ ਸਿੰਘ ਮੱਟੂ ਦਾ ਘੁੱਦੂਵਾਲਾ ਦੀ ਪੰਚਾਇਤ ਵੱਲੋਂ ਨਿੱਘਾ ਸੁਆਗਤ

by Rakha Prabh
66 views

ਜ਼ੀਰਾ – ਸਰਕਾਰੀ ਹਾਈ ਸਕੂਲ ਘੁੱਦੂਵਾਲਾ ਦੇ ਵਿਹੜੇ ਵਿੱਚ ਜ਼ੀਰਾ ਦੇ ਹੀ ਜੰਮਪਲ ਉਭਰਦੇ ਫਿਲਮੀ ਬਾਲ ਕਲਾਕਾਰ ਗੁਰਵਿੰਦਰ ਸਿੰਘ ਮੱਟੂ ਦਾ ਘੁੱਦੂਵਾਲਾ ਦੀ ਪੰਚਾਇਤ , ਸਕੂਲ ਮੁਖੀ ਤੇ ਅਧਿਆਪਕਾਂ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਫ਼ਿਲਮੀ ਬਾਲ ਕਲਾਕਾਰ ਗੁਰਵਿੰਦਰ ਸਿੰਘ ਮੱਟੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਵੱਲੋਂ ਮਾਂ,ਸ਼ਰੀਕ-2, ਰੱਬਾ ਰੱਬਾ ਮੀਂਹ ਵਰਸਾ ਅਤੇ ਦਲਜੀਤ ਦੋਸਾਂਝ ਦੀ ਨਵੀਂ ਫਿਲਮ ਜੋੜੀ ਵਿਚ ਬਾਲ ਕਲਾਕਾਰ ਵਜੋਂ ਕੰਮ ਕੀਤਾ ਹੈ। ਇਸ ਮੌਕੇ ਸਰਕਾਰੀ ਹਾਈ ਸਕੂਲ ਘੁੱਦੂਵਾਲਾ ਦੇ ਮੁੱਖ ਅਧਿਆਪਕਾ ਸ਼੍ਰੀ ਮਤੀ ਬਲਜੀਤ ਕੌਰ ਨੇ ਕਿਹਾ ਕਿ ਗੁਰਵਿੰਦਰ ਮੱਟੂ ਨੂੰ ਸਕੂਲ ਵਿੱਚ ਸੱਦਾ ਦੇਣ ਦਾ ਮਕਸਦ ਸਕੂਲ ਦੇ ਵਿਦਿਆਰਥੀਆਂ ਨੂੰ ਵੀ ਆਪਣੀ ਆਪਣੀ ਕਲਾ ਪਹਿਚਾਣ ਕੇ ਬੁਲੰਦੀਆਂ ਤੱਕ ਪਹੁਚਾਉਣ ਦਾ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਮਤੀ ਬਲਜੀਤ ਕੌਰ, ਬਲਵਿੰਦਰ ਸਿੰਘ ਸਰਪੰਚ, ਸਿਮਰਨਜੀਤ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਸਮਾਜ ਸੇਵਕ,ਸਾਹਿਲ, ਵਰਿੰਦਰ ਸਿੰਘ, ਕੁਲਪ੍ਰੀਤ ਸਿੰਘ, ਬਲਜੀਤ ਸਿੰਘ, ਜਗਦੀਪ ਸਿੰਘ, ਗੁਰਪ੍ਰੀਤ ਕੌਰ, ਕੁਲਦੀਪ ਕੌਰ, ਹਰਜਿੰਦਰ ਕੌਰ ਅਤੇ ਵੀਰਪਾਲ ਕੌਰ ਆਦਿ ਤੋਂ ਵਿਦਿਆਰਥੀ ਹਾਜ਼ਰ ਸਨ।

Related Articles

Leave a Comment