Home » ਜੱਥੇਬੰਦੀਆਂ ਵੱਲੋਂ ਮਣੀਪੁਰ ਘਟਨਾ ਖਿਲਾਫ਼ ਰੋਹ ਭਰਪੂਰ ਰੋਸ ਮਾਰਚ

ਜੱਥੇਬੰਦੀਆਂ ਵੱਲੋਂ ਮਣੀਪੁਰ ਘਟਨਾ ਖਿਲਾਫ਼ ਰੋਹ ਭਰਪੂਰ ਰੋਸ ਮਾਰਚ

by Rakha Prabh
7 views
ਜਗਰਾਓਂ, 25, ਜੁਲਾਈ, 2023: ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਪੇੰਡੂ ਮਜਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪੇੰਡੂ ਮਜਦੂਰ ਯੂਨੀਅਨ (ਮਸ਼ਾਲ) ਜਥੇਬੰਦੀਆਂ ਵੱਲੋਂ ਵਲੋਂ ਅੱਜ ਕਮੇਟੀ ਪਾਰਕ ਵਿਖੇ ਢਾਈ ਮਹੀਨਿਆਂ ਤੋ ਜਲ ਰਹੇ ਮਣੀਪੁਰ ਚ ਦੋ ਧੀਆਂ ਨਾਲ ਵਾਪਰੀ ਸਿਰੇ ਦੀ ਦਿਲਕੰਬਾਊ ਘਟਨਾ ਖਿਲਾਫ ਰੋਹ ਭਰਪੂਰ ਰੋਸ ਰੈਲੀ ਕੀਤੀ। ਇਸ ਸਮੇਂ ਅਪਣੇ ਸੰਬੋਧਨ ‘ਚ ਕੰਵਲਜੀਤ ਖੰਨਾ, ਪ੍ਰਿੰਸੀਪਲ ਦਲਜੀਤ ਕੌਰ ਹਠੂਰ, ਸਥਾਨਕ ਚਰਚ ਦੇ ਪਾਸਟਰ ਐਲੀਸਨ, ਅਵਤਾਰ ਸਿੰਘ ਰਸੂਲਪੁਰ, ਗੁਰਮੇਲ ਸਿੰਘ ਰੂਮੀ ਨੇ ਕਿਹਾ ਕਿ ਦੋ ਧੀਆਂ ਦੀ ਵੀਡੀਓ ਵਾਇਰਲ ਹੋਣ ਉਪਰੰਤ ਪ੍ਰਧਾਨ ਮੰਤਰੀ ਮਗਰਮੱਛ ਦੇ ਹੰਝੂ ਕੇਰਦਾ ਹੈ ਪਰ ਢਾਈ ਮਹੀਨੇ ਜਾਣਬੁੱਝ ਕੇ ਸਾਜਸ਼ੀ ਚੁੱਪ ਧਾਰ ਕੇ ਰਖਦਾ ਹੈ, ਕਿਓਂਕਿ ਮਣੀਪੁਰ ‘ਚ ਬਹੁਗਿਣਤੀ ਮਤੇਈ ਕਬੀਲੇ ਨੂੰ ਰਿਜਰਵੇਸ਼ਨ ਦੇ ਕੇ ਦੋਹਾਂ ਜਨਜਤੀਆਂ ਚ ਅੱਗ ਭੜਕਾ ਕੇ ਭਾਜਪਾ ਮਤੇਈ ਜਾਤੀ ਨੂੰ ਅਪਣੇ ਵੋਟ ਬੈਂਕ ਵਜੋਂ ਪੱਕਾ ਕਰਨਾ ਚਾਹੁੰਦੀ ਹੈ। ਅਮਿਤਸ਼ਾਹ ਦੀ ਫੇਰੀ ਦੇ ਬਾਵਜੂਦ ਧੀਆਂ ਦੇ ਸਮੂਹਕ ਬਲਾਤਕਾਰ, ਚਾਰ ਮਈ ਨੂੰ ਵਾਪਰੇ ਹੌਲਨਾਕ ਕਾਂਡ ਤੇ ਐੱਫ ਆਈ ਆਰ ਦਰਜ ਹੋਣ ਦੇ ਬਾਵਜੂਦ ਕਾਰਵਾਈ ਨਾ ਕਰਨਾ ਭਾਜਪਾ ਦੀ ਸਿਆਸੀ ਬੇਈਮਾਨੀ ਦਾ ਜਾਹਰਾ ਸਬੂਤ ਹੈ। ਇਸ ਕਲੰਕ ਨੂੰ ਧੋਣ ਲਈ ਭਾਜਪਾ ਦੀ ਸਿਮਰਤੀ ਇਰਾਨੀ ਤੇ ਅਨੁਰਾਗ ਠਾਕੁਰ ਰਾਜਸਥਾਨ ਤੇ ਬੰਗਾਲ ਦੀਆਂ ਘਟਨਾਵਾਂ ਦਾ ਪਾਖੰਡ ਕਰ ਰਹੇ ਹਨ। ਉਨਾਂ ਕਿਹਾ ਕਿ ਪੂਰੇ ਦੇਸ਼ ‘ਚ ਹਰ ਰੋਜ 86 ਔਰਤਾਂ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ। ਮਰਦ ਪ੍ਰਧਾਨ ਨਿਘਰੀ ਸੋਚ ਨੇ ਹਰ ਦੰਗੇ ਹਰ ਜੰਗ ‘ਚ ਔਰਤ ਨੂੰ ਦਰੜਣਾ ਹੀ ਦੁਸ਼ਮਣੀ ਪੁਗਾਉਣ ਦਾ ਸੰਦ ਬਣਾ ਲਿਆ ਹੈ। ਇਸ ਸੋਚ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਬੁਲਾਰਿਆਂ ਨੇ।
ਇਸ ਸਮੇਂ ਪੀੜਤ ਧੀਆਂ ਨੂੰ ਇਨਸਾਫ਼, ਦੋਸ਼ੀਆਂ ਨੂੰ ਸਖਤ ਸਜਾ, ਮਣੀਪੁਰ ਦੇ ਮੁਖਮੰਤਰੀ ਦੇ ਅਸਤੀਫੇ ਦੀ ਜੋਰਦਾਰ ਮੰਗ, ਔਰਤਾਂ ਅਤੇ ਘਟਗਿਣਤੀਆਂ ਤੇ ਜਬਰ ਬੰਦ ਕਰਨ ਦੀ ਮੰਗ ਕੀਤੀ ਗਈ। ਉਪਰੰਤ ਸ਼ਹਿਰ ਦੀਆਂ ਸੜਕਾਂ ਤੇ “ਹਿੰਦੂ ਰਾਸ਼ਟਰ ਨਹੀਂ ਚਲੇਗਾ”, ਮਣੀਪੁਰ ਦੀਆਂ ਧੀਆਂ ਨੂੰ ਇਨਸਾਫ ਦਿਓ ” ਦੇ ਨਾਰੇ ਗੁੰਜਾਉੰਦਿਆਂ ਬੈਨਰ ਤੇ ਤਖਤੀਆਂ ਲੈ ਜੋਰਦਾਰ ਰੋਸ ਮਾਰਚ ਕੀਤਾ ਗਿਆ।
ਇਸ ਸਮੇਂ ਕਿਸਾਨ ਆਗੂ ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਕੋਠੇ ਪੋਨਾ, ਮਦਨ ਸਿੰਘ, ਹੀਰਾ ਲਾਲ, ਰਾਜ ਪਾਲ ਬਾਬਾ, ਮਹਿੰਦਰ ਸਿੰਘ ਸਿੱਧਵਾਂ ਐਡਵੋਕੇਟ, ਹਰਬੰਸ ਸਿੰਘ ਅਖਾੜਾ, ਪ੍ਰੀਤਮ ਸਿੰਘ ਅਖਾੜਾ, ਜਗਦੀਸ਼ ਕਾਉਂਕੇ, ਸੁਖਦੇਵ ਸਿੰਘ ਹਠੂਰ, ਮੁਹੰਮਦ ਅਸ਼ਰਫ, ਜੋਨਸਨ, ਰਣਜੀਤ ਸਿੰਘ ਹਠੂਰ, ਸੁਰਜੀਤ ਦੋਧਰ, ਕਿਰਨ ਖੰਨਾ, ਸੀਮਾ ਕਲਿਆਣ, ਧਰਮਪ੍ਰੀਤ ਕੋਰ, ਵਨੀਤਾ, ਸੁਖਵਿੰਦਰ ਕੌਰ ਆਦਿ ਹਾਜਰ ਸਨ।

Related Articles

Leave a Comment