ਨੂਰਮਹਿਲ
ਪੰਜਾਬ ਦੇ ਵੱਖ ਵੱਖ ਵਿਭਾਗਾਂ ਅੰਦਰ ਕੰਮ ਕਰਦੀਆਂ ਇਸਤਰੀ ਮੁਲਾਜ਼ਮਾ ਤੇ ਆਧਾਰਿਤ ਜਥੇਬੰਦੀ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲਾ ਜਲੰਧਰ ਦੀ ਜਥੇਬੰਦਕ ਕਨਵੈਨਸ਼ਨ ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਨੂਰਮਹਿਲ ਵਿਖੇ ਕੀਤੀ। ਕਨਵੈਨਸ਼ਨ ਦਾ ਉਦਘਾਟਨ ਕਰਦਿਆਂ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸ੍ਰੀ ਮਤੀ ਅਵਤਾਰ ਕੌਰ ਬਾਸੀ ਨੇ ਕਿਹਾ ਕਿ ਅੱਜ ਦੇ ਯੁੱਗ ਵਿੱਚ ਇਸਤਰੀਆਂ ਨੇ ਸਮਾਜ ਦੇ ਹਰ ਖੇਤਰ ਵਿੱਚ ਤਰੱਕੀ ਕੀਤੀ ਹੈ ਪਰ ਆਪਣੀ ਜਥੇਬੰਦਕ ਸ਼ਕਤੀ ਦੀ ਘਾਟ ਕਾਰਨ ਉਹਨਾਂ ਨੂੰ ਕਈ ਪ੍ਰਕਾਰ ਦੀਆਂ ਮੁਸਕਲਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਲਈ ਔਰਤਾਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸਟੇਜ ਦੀ ਕਾਰਵਾਈ ਚਲਾਉਂਦਿਆਂ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਦੀ ਜਨਰਲ ਸਕੱਤਰ ਸੁਰਿੰਦਰ ਕੌਰ ਸਹੋਤਾ ਨੇ ਪਿਛਲੀ ਟਰਮ ਦੌਰਾਨ ਕੀਤੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਤੇ 09 ਇਸਤਰੀ ਮੁਲਾਜ਼ਮਾ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਕਨਵੈਨਸ਼ਨ ਨੂੰ ਜਸਵਿੰਦਰ ਕੌਰ ਟਾਹਲੀ, ਸਿਮਰਨਜੀਤ ਕੌਰ ਪਾਸਲਾ, ਬਲਵੀਰ ਕੌਰ ਆਂਗਣਵਾੜੀ, ਅਜਮੇਰ ਕੌਰ ਢੇਸੀ ਜਸਵੀਰ ਕੌਰ ਬੰਡਾਲਾ, ਰਜਨੀ ਸੂਦ, ਤੋਂ ਇਲਾਵਾ ਭਰਾਤਰੀ ਤੋਰ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੁਖਵਿੰਦਰ ਰਾਮ, ਕੁਲਦੀਪ ਵਾਲੀਆ, ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ ਗੁਰਸੋਵ ਸਿੰਘ ਬਾਸੀ,ਪ ਸ ਸ ਫ ਦੇ ਜ਼ਿਲ੍ਹਾ ਸਕੱਤਰ ਨਿਰਮੋਲਕ ਸਿੰਘ ਹੀਰਾ, ਕੈਸ਼ੀਅਰ ਅਕਲਚੰਦਸਿੰਘ ਅਤੇ ਬਲਵੀਰ ਸਿੰਘ ਗੁਰਾਇਆ ਨੇ ਵੀ ਸੰਬੋਧਨ ਕੀਤਾ। ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਜਲੰਧਰ ਦਾ ਪੈਨਲ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪੇਸ਼ ਕੀਤਾ। ਜਿਸ ਅਨੁਸਾਰ ਪ੍ਰਧਾਨ– ਕਮਲਜੀਤ ਕੌਰ, ਸੀਨੀਅਰ ਮੀਤ ਪ੍ਰਧਾਨ— ਜਸਵਿੰਦਰ ਕੌਰ ਟਾਹਲੀ, ਸਿਮਰਨਜੀਤ ਕੌਰ ਪਾਸਲਾ, ਬਲਵੀਰ ਕੌਰ ਆਂਗਣਵਾੜੀ, ਮੀਤ ਪ੍ਰਧਾਨ –ਸਵੀਟੀ ਤੱਖਰ,ਇਸਪਿੰਦਰ ਕੌਰ ਭੋਗਪੁਰ, ਸਰੋਜ਼ ਰਾਣੀ ਆਦਮਪੁਰ, ਚਰਨਜੀਤ ਕੌਰ ਮਾਹਲ, ਕਮਲਜੀਤ ਕੌਰ ਫਿਲੌਰ
ਜਸਵੀਰ ਕੌਰ ਬੰਡਾਲਾ
ਜਨਰਲ ਸਕੱਤਰ –ਸੁਰਿੰਦਰ ਕੌਰ ਸਹੋਤਾ
ਜੁਆਇੰਟ ਸਕੱਤਰ — ਰਜਨੀ ਸੂਦ
ਕੈਸ਼ੀਅਰ– ਅਮਰਜੀਤ ਕੌਰ ਨਗਰ
ਸਹਾਇਕ ਕੈਸ਼ੀਅਰ– ਮੈਡਮ ਪ੍ਰੀਤੀ ਆਦਮਪੁਰ
ਪ੍ਰੈਸ ਸਕੱਤਰ –ਮਨਜਿੰਦਰ ਕੌਰ ਹਾਜਰਾ
ਸਹਾਇਕ ਪ੍ਰੈਸ ਸਕੱਤਰ –ਗੁਰਿੰਦਰ ਬੀਬਾ
ਕੁਸ਼ੱਲਿਆ ਰਾਣੀ ਭੋਗਪੁਰ
ਸਹਾਇਕ ਸਕੱਤਰ– ਪ੍ਰਦੀਪ ਕੌਰ ਬੋਪਾਰਾਏ, ਬਲਵੀਰ ਕੌਰ ਨੂਰਮਹਿਲ
ਸੁਖਵਿੰਦਰ ਕੌਰ ਸਰਹਾਲ ਮੁੰਡੀ
ਲਖਵਿੰਦਰ ਕੌਰ ਸੁੰਨੜ ਕਲਾਂ,
ਕਸ਼ਮੀਰ ਕੌਰ ਢੇਸੀ
ਪ੍ਰਚਾਰ ਸਕੱਤਰ–
ਦਲਬੀਰ ਕੌਰ ਸਿਹਤ
ਪਰਮਜੀਤ ਕੌਰ ਸੁੰਨੜ ਕਲਾਂ
ਸੁਖਵਿੰਦਰ ਕੌਰ ਆਸ਼ਾ ਵਰਕਰ
ਮੁੱਖ ਸਲਾਹਕਾਰ,– ਤੀਰਥ ਸਿੰਘ ਬਾਸੀ ਤੇ ਆਧਾਰਿਤ 27 ਮੈਬਰੀ ਜ਼ਿਲ੍ਹਾ ਕਮੇਟੀ ਚੁਣੀ ਗਈ।