ਮੋਗਾ 11 ਜੂਨ ( ਲਵਪ੍ਰੀਤ ਸਿੰਘ ਸਿੱਧੂ/ਅਜੀਤ ਸਿੰਘ) ਮਾਰਕੀਟ ਕਮੇਟੀ ਮੋਗਾ ਦੇ ਨਵ ਨਿਯੁਕਤ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਗੁਰਦੁਆਰਾ ਦੂੱਖ ਭੰਜਣਸਰ ਖੁਖਰਾਣਾ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਲਜਿੰਦਰ ਸਿੰਘ ਸੇਖੋ ਜਾਇੰਟ ਸੈਕਟਰੀ ਆਮ ਆਦਮੀ ਪਾਰਟੀ ਮੋਗਾ ਤੇ ਸਮੂਹ ਟੀਮ ਨੇ ਹਾਰ ਪਾ ਕੇ ਚੇਅਰਮੈਨ ਸ੍ਰ ਰੋਡੇ ਦਾ ਨਿੱਘਾ ਸੁਆਗਤ ਕੀਤਾ ਗਿਆ। ਇਸ ਦੌਰਾਨ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਮੁੱਖ ਸੇਵਦਾਰ ਗੁਰਦੁਆਰਾ ਦੁੱਖ ਭੰਜਨ ਸਰ ਖੁਖਰਾਣਾ ਨਾਲ ਨਵ ਨਿਯੁਕਤ ਚੇਅਰਮੈਨ ਹਰਜਿੰਦਰ ਸਿੰਘ ਰੋਡੇ ਨੇ ਮੁਲਾਕਾਤ ਕੀਤੀ ਅਤੇ ਹਲਕੇ ਦੇ ਵਿਕਾਸ ਕੰਮਾਂ ਬਾਰੇ ਵਿਚਾਰ ਚਰਚਾ ਕੀਤੀ ਅਤੇ ਮੰਡੀਆਂ ਵਿੱਚ ਕਿਸਾਨਾਂ ਮਜ਼ਦੂਰਾਂ ਲਈ ਸਾਫ ਪੀਣ ਯੋਗ ਪਾਣੀ ਅਤੇ ਫੜਾ ਦੀ ਸਾਫ ਸਫਾਈ ਦਾ ਪ੍ਰਬੰਧ ਅਤੇ ਲੋੜ ਮੁਤਾਬਕ ਕਿਸਾਨਾਂ ਦੀ ਮੰਗ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰਨ ਦਾ ਵਾਅਦਾ ਕੀਤਾ। ਚੇਅਰਮੈਨ ਰੋਡੇ ਨੇ ਕਿਹਾ ਕਿ ਬਾਬਾ ਰੇਸ਼ਮ ਸਿੰਘ ਖੁਖਰਾਣਾ ਜੀ ਦੇ ਨਾਲ ਮੈਂ ਪੰਥਕ ਸਫਾਂ ਚ ਲੰਮਾ ਸਮਾਂ ਕੰਮ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਗੁਰਸਿੱਖੀ ਨਾਤੇ ਭਰਾਵਾਂ ਵਾਲਾ ਪਿਆਰ ਹੈ ਜੋ ਵੀ ਮੈਨੂੰ ਕੰਮ ਕਹਿਣਗੇ ਹਲਕਾ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਦੀ ਸਲਾਹ ਨਾਲ ਪੂਰਾ ਕੀਤਾ ਜਾਵੇਗਾ ਅਤੇ ਜਿੱਥੇ ਵੀ ਸਾਨੂੰ ਲੋੜ ਪਈ ਬਾਬਾ ਜੀ ਦਾ ਸਹਿਯੋਗ ਲਿਆ ਜਾਵੇਗਾ ਅਤੇ ਉਨ੍ਹਾਂ ਦਾ ਬਣਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਨੇ ਕਿਹਾ ਕੇ ਸ੍ਰ ਹਰਜਿੰਦਰ ਸਿੰਘ ਰੋਡੇ ਇਮਾਨਦਾਰ ਅਤੇ ਕੁਰਬਾਨੀ ਵਾਲੇ ਪ੍ਰਵਾਰ ਦੇ ਵਿੱਚੋ ਹਨ ਅਤੇ ਇਕ ਸੰਘਰਸ਼ੀਲ ਤੇ ਉੱਦਮੀ ਨੌਜਵਾਨ ਹਨ। ਉਨ੍ਹਾਂ ਕਿਹਾ ਕਿ ਇਸ ਲਈ ਅਸੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸ੍ਰ ਰੋਡੇ ਦਾ ਮਾਨ ਸਨਮਾਨ ਕਰਦੇ ਰਹਾਂਗੇ । ਉਨ੍ਹਾਂ ਹਲਕਾ ਵਿਧਾਇਕਾ ਡਾ ਅਮਨਦੀਪ ਕੌਰ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ ਅਰੋੜਾ ਦੇ ਜਤਨਾਂ ਸਦਕਾ ਸ੍ਰ ਰੋਡੇ ਨੂੰ ਇਹ ਵੱਡੀ ਜਿਮੇਵਾਰੀ ਮਿਲੀ ਹੈ। ਇਸ ਦੌਰਾਨ ਚੇਅਰਮੈਨ ਸ੍ਰ ਹਰਜਿੰਦਰ ਸਿੰਘ ਰੋਡੇ ਦਾ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ ਵੱਲੋਂ ਗੁਰੂਘਰ ਦੀ ਬਖ਼ਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਵੰਤ ਸਿੰਘ ਸ਼ੋਸ਼ਣ ਪ੍ਰਧਾਨ ਯੂਥ ਵਿੰਗ ਹਲਕਾ ਮੋਗਾ ਦਿਹਾਤੀ ,
ਕੁਲਵਿੰਦਰ ਸਿੰਘ ਚੁੱਕੀਆਂ ਕੌਂਸਲਰ, ਅਰਵਿੰਦਰ ਸਿੰਘ ਕਾਨਪੁਰੀ ਕੌਂਸਲਰ ਤੋਂ ਇਲਾਵਾਂ ਆਮ ਆਦਮੀ ਪਾਰਟੀ ਖੁਖਰਾਣਾ ਦੀ ਸਮੂੰਹ ਟੀਮ ਵੱਡੀ ਪੱਧਰ ਤੇ ਹਾਜ਼ਰ ਸਨ ।