Home » ਜ਼ੀਰਾ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਚ 27 ਨੂੰ

ਜ਼ੀਰਾ ਵਿਖੇ ਫਰੀ ਕੈਂਸਰ ਚੈੱਕਅਪ ਕੈਂਪ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਚ 27 ਨੂੰ

by Rakha Prabh
150 views

ਜ਼ੀਰਾ/ਫਿਰੋਜ਼ਪੁਰ, 25 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) ਈਸ਼ਾਨ ਕੈਂਸਰ ਕੇਅਰ ਫਾਊਂਡੇਸ਼ਨ ਸੁਸਾਇਟੀ ਦੇ ਯਤਨਾਂ ਸਦਕਾ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਸਹਿਯੋਗ ਨਾਲ 27 ਅਗਸਤ 2023 ਦਿਨ ਐਤਵਾਰ ਨੂੰ ਸਵੇਰੇ 9 ਤੋ 4 ਵਜੇ ਤੱਕ ਮੁਫ਼ਤ ਕੈਂਸਰ ਚੈੱਕਅਪ ਕੈਂਪ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਤਿੰਦਰ ਸਚਦੇਵਾ ਸੂਬਾ ਮੀਤ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿਕਾਸ ਪ੍ਰੀਸ਼ਦ ਦੇ ਮੀਤ ਪ੍ਰਧਾਨ ਸਤੀਸ਼ ਕੁਮਾਰ ਜੁਨੇਜਾ ਦੇ ਸਪੁੱਤਰ ਈਸ਼ਾਨ ਜੁਨੇਜਾ ਜੋ ਥੋੜੀ ਉਮਰ ਵਿੱਚ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਮਕਸਦ ਤਹਿਤ ਜੁਨੇਜਾ ਪਰਿਵਾਰ ਵੱਲੋਂ ਸਮਾਜਿਕ ਕਲਿਆਣ ਲਈ ਉਪਰਾਲੇ ਅਰੰਭ ਕੀਤੇ ਹਨ। ਉਨ੍ਹਾਂ ਕਿਹਾ ਕਿ ਈਸ਼ਾਂਤ ਦੀ ਯਾਦ ਵਿੱਚ ਕੈਂਸਰ ਚੈੱਕਅਪ ਕੈਂਪ ਸੁਖਮਨੀ ਸੁਪਰਸਪੈਸਲਟੀ ਹਸਪਤਾਲ ਫਿਰੋਜ਼ਪੁਰ ਰੋਡ ਜ਼ੀਰਾ ਵਿਖੇ 25 ਅਗਸਤ ਨੂੰ ਲਗਾਇਆ ਜਾ ਰਿਹਾ ਹੈ ਦਾ ਲੋੜਵੰਦ ਮਰੀਜ਼ ਲਾਭ ਲੈਣ ਲਈ ਸਮੇਂ ਸਿਰ ਪਹੁੰਚਣ। ਉਨ੍ਹਾਂ ਕਿਹਾ ਕਿ ਚੈੱਕਅਪ ਕੈਂਪ ਵਿੱਚ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਅਤੇ ਟੈਸਟ ਕੀਤੇ ਜਾਣਗੇ।

Related Articles

Leave a Comment