ਮੋਗਾ/ਜ਼ੀਰਾ, 24 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) : ਸੰਤ ਬਾਬਾ ਬਲਕਾਰ ਸਿੰਘ ਭਾਗੋਕੇ ਮੁੱਖ ਸੇਵਾਦਾਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੂਰੂ ਤੇਗ ਬਹਾਦਰ ਸਾਹਿਬ ਜੀ ਭਾਗੋਕੇ ਜੋ ਲੰਮੇ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ਼ ਮੋਗਾ ਦੇ ਮਸ਼ਹੂਰ ਮੋਗਾ ਮੈਡੀਸਿਟੀ ਹਸਪਤਾਲ ਵਿਖੇ ਚੱਲ ਰਿਹਾ ਸੀ, ਜਿੱਥੇ ਉਨ੍ਹਾਂ ਨੇ ਅੱਜ ਵੀਰਵਾਰ ਦੀ ਦੇਰ ਸ਼ਾਮ 5:30 ਵਜੇ ਆਖਰੀ ਸਾਹ ਲਿਆ ਅਤੇ ਪੰਜ ਤੱਤਾਂ ਵਿੱਚ ਵਲੀਨ ਹੋ ਗਏ।ਇਸ ਖ਼ਬਰ ਨੂੰ ਲੈ ਕੇ ਸਿੱਖ ਪੰਥ ਵਿੱਚ ਸੋਗ ਦੀ ਲਹਿਰ ਛਾਅ ਗਈ।ਜਿਕਰਯੋਗ ਹੈਕਿ ਸੰਤ ਬਾਬਾ ਬਲਕਾਰ ਸਿੰਘ ਭਾਗੋਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੇ ਬਹੁਤ ਨਜ਼ਦੀਕੀ ਸਾਥੀ ਰਹੇ ਹਨ ਅਤੇ ਹਮੇਸ਼ਾ ਸਿੱਖ ਪੰਥ ਦੀ ਚੜਦੀ ਕਲ੍ਹਾ ਲਈ ਅੱਗੇ ਹੋ ਕੇ ਪੰਥਕ ਸੇਵਾਵਾਂ ਨਿਭਾਉਂਦੇ ਰਹੇ।ਸੰਤ ਬਾਬਾ ਬਲਕਾਰ ਸਿੰਘ ਭਾਗੋਕੇ ਜੀ ਦੇ ਪੰਜ ਪੂਤਕ ਸਰੀਰ ਦਾ ਅੰਗੀਠਾ ਅੰਤਿਮ ਸੰਸਕਾਰ ਪਿੰਡ ਭਾਗੋਕੇ ਵਿਖੇ ਕੀਤਾ ਜਾਵੇਗਾ।