Home » ਦੂਨੀ ਵੈਲੀ ਕੈਮਬਰਿਜ਼ ਸਕੂਲ ਵੱਲੋਂ ਚੰਦਰਯਾਨ- 3 ਦੀ ਸਫਲਤਾਪੂਰਕ ਲਾਂਚਿੰਗ ਤੇ ਵੰਡੇ ਲੱਡੂ

ਦੂਨੀ ਵੈਲੀ ਕੈਮਬਰਿਜ਼ ਸਕੂਲ ਵੱਲੋਂ ਚੰਦਰਯਾਨ- 3 ਦੀ ਸਫਲਤਾਪੂਰਕ ਲਾਂਚਿੰਗ ਤੇ ਵੰਡੇ ਲੱਡੂ

by Rakha Prabh
49 views

ਜ਼ੀਰਾ/ ਫਿਰੋਜ਼ਪੁਰ, 24 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) ਦੂਨ ਵੈਲੀ ਕੈਂਮਬਰਿਜ ਸਕੂਲ ਵਿੱਚ ਪ੍ਰਿੰਸੀਪਲ ਵਿਪਿਨ ਕੁਮਾਰ ਜਸਵਾਲ ਅਤੇ ਚੇਅਰਮੈਨ ਡਾ: ਸੁਭਾਸ਼ ਉਪਲ ਦੀ ਅਗਵਾਈ ਵਿੱਚ ਸਕੂਲ ਦੇ ਸਮੂਹ ਸਟਾਫ ਮੈਂਬਰਾ ਨਾਲ ਚੰਦਰਯਾਨ – 3 ਦੀ ਸਫਲਤਾਪੂਰਵਕ ਲਾਂਚਿੰਗ ਦੀ ਖੁਸ਼ੀ ਵਿਚ ਮਠਿਆਈ ਵੰਡੀ ਗਈ। ਇਸ ਮੋਕੇ ਤੇ ਸਬੋਧਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸਰ ਵਿਪਿਨ ਕੁਮਾਰ ਜਸਵਾਲ ਜੀ ਨੇ ਚੰਦਰਯਾਨ ਮਿਸ਼ਨ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਚੰਦਰਯਾਨ-3 ਨੇ ਭਾਰਤ ਦੀ ਪੁਲਾੜ ਯਾਤਰਾ ਵਿੱਚ ਇੱਕ ਨਵਾਂ ਅਧਿਆਏ ਲਿਖਿਆ ਹੈ। ਇਹ ਹਰ ਭਾਰਤੀ ਦੇ ਸੁਪਨਿਆਂ ਅਤੇ ਇੱਛਾਵਾਂ ਦੀ ਉੱਚੀ ਉਡਾਣ ਭਰਦਾ ਹੈ। ਇਹ ਮਹੱਤਵਪੂਰਨ ਪ੍ਰਾਪਤੀ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ। ਮੈਂ ਉਨ੍ਹਾਂ ਦੀ ਭਾਵਨਾ ਅਤੇ ਪ੍ਰਤਿਭਾ ਨੂੰ ਸਲਾਮ ਕਰਦਾ ਹਾਂ।ਦੱਸਿਆ ਕਿ ਚੰਦਰਯਾਨ – 3 ਦੀ ਸਾਉਧ ਪੋਲ ਤੇ ਸਫਲਤਾਪੂਰਵਕ ਲਾਂਚਿੰਗ ਵਾਲਾ ਭਾਰਤ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।

Related Articles

Leave a Comment