ਜ਼ੀਰਾ/ਫਿਰੋਜ਼ਪੁਰ, 5 ਨਵੰਬਰ ( ਲਵਪ੍ਰੀਤ ਸਿੰਘ ਸਿੱਧੂ ) :- ਇਲਾਕੇ ਦੇ ਪ੍ਰਸਿੱਧ ਸੁਪਰਸਪੈਸਲਟੀ ਅਨਿਲ ਬਾਗੀ ਹਸਪਤਾਲ, ਫਿਰੋਜਪੁਰ (ਪੰਜਾਬ ਦਾ ਨੰ.1 ਹਸਪਤਾਲ, ਨੈਸਨਲ ਹੈਲਥ ਅਥਾਰਟੀ ਅਤੇ ਸਟੇਟ ਹੈਲਥ ਅਜੈਂਸੀ, ਪੰਜਾਬ ਵੱਲੋਂ ਸਨਮਾਨਿਤ ਵੱਲੋਂ ਫਿਰੋਜਪੁਰ ਛਾਉਣੀ ਵਿੱਚ ਅੱਜ ਤੋਂ ਸੁਪਰ ਸਪੈਸਲਟੀ ਕਲੀਨਿਕ ਦਾ ਉਦਘਾਟਨ ਅਤੇ ਮੁਫਤ ਮੇਗਾ ਕੈਂਪ ਆਯੋਜਿਤ ਕੀਤਾ ਗਿਆ, ਮੁਫਤ ਮੇਗਾ ਮੈਡੀਕਲ ਕੈਂਪ ਇੱਕ ਮਹਾਨ ਕਾਮਯਾਬੀ ਸਾਬਤ ਹੋਇਆ। ਇਸ ਕੈਂਪ ਨੇ ਸਥਾਨਕ ਲੋਕਾਂ ਨੂੰ ਉੱਚ ਪੱਧਰੀ ਸਿਹਤ ਸੇਵਾਵਾਂ ਦੀ ਪੁਸਟੀ ਕਰਨ ਵਿੱਚ ਅਹਿਮ ਕਦਮ ਚੁੱਕਿਆ ਅਤੇ ਖੇਤਰ ਵਿੱਚ ਸੁਪਰ ਸਪੈਸਲਟੀ ਕਲੀਨਿਕ ਦੀ ਸ਼ੁਰੂਆਤ ਦੀ ਮਜਬੂਤੀ ਨੂੰ ਦਰਸਾਇਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਰੋਜਾਨਾ ਓ.ਪੀ.ਡੀ ਸੇਵਾਵਾਂ ਦੀ ਸਹੂਲਤ ਪ੍ਰਦਾਨ ਕੀਤੀ ਗਈ, ਜਿਸ ਵਿੱਚ ਪੇਟ ਅਤੇ ਜਿਗਰ ਦੇ ਰੋਗ, ਬੱਚਿਆਂ ਦੇ ਰੋਗ, ਸਾਹ ਦਮਾ ਅਤੇ ਟੀ.ਬੀ ਦੇ ਰੋਗ, ਗੁਰਦੇ ਦੇ ਰੋਗਾਂ ਦੇ ਮਾਹਿਰ, ਕੰਨ, ਨੱਕ ਅਤੇ ਗਲੇ ਦੇ ਰੋਗਾਂ ਦੇ ਮਾਹਿਰ, ਗੋਡੇ, ਚੂਲੇ ਅਤੇ ਜੋੜ ਬਦਲਣ ਦੇ ਮਾਹਿਰ, ਮਨਿਸਕ ਅਤੇ ਦਿਮਾਗੀ ਰੋਗ, ਅਤੇ ਦਿਮਾਗ ਅਤੇ ਰੀੜ ਦੀ ਹੱਡੀ ਦੇ ਰੋਗਾਂ ਨਾਲ ਸਬੰਧਿਤ ਮਾਹਿਰਾਂ ਨੇ ਮਰੀਜਾਂ ਦੀ ਜਾਂਚ ਕੀਤੀ। ਇਸ ਸੁਪਰ ਸਪੈਸਲਟੀ ਕਲੀਨਿਕ ਵਿੱਚ ਸਾਡੇ ਮਾਹਿਰ ਡਾਕਟਰ ਰੋਜਾਨਾ ਸਵੇਰੇ 10 ਵਜੇ ਤੋਂ 12 ਵਜੇ ਅਤੇ ਸਾਮ 4 ਵਜੇ ਤੋਂ 6 ਵਜੇ ਤੱਕ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਇਸ ਕੈਂਪ ਦੌਰਾਨ, ਮਰੀਜਾਂ ਨੂੰ ਮੁਫਤ ਫਾਈਬ੍ਰੋ ਸਕੈਨ ਟੈਸਟ ਅਤੇ ਬੀ.ਐਮ.ਡੀ ਟੈਸਟ ਵੀ ਕੀਤਾ ਗਿਆ, ਜਿਸ ਨਾਲ ਉਨਾਂ ਨੂੰ ਆਪਣੀਆਂ ਸਿਹਤ ਦੀ ਸਥਿਤੀ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਕੈਂਪ ਵਿੱਚ ਲੋਕਾਂ ਦੀ ਭਾਰੀ ਹਾਜਰੀ ਨੇ ਇਹ ਸਾਬਤ ਕਰ ਦਿੱਤਾ ਕਿ ਇਲਾਕੇ ਵਿੱਚ ਉੱਚ ਸਿਹਤ ਸੇਵਾਵਾਂ ਦੀ ਬਹੁਤ ਜਰੂਰਤ ਸੀ। ਹਸਪਤਾਲ ਦੇ ਸੀ.ਈ.ਓ. ਡਾ. ਸੌਰਭ ਬਾਗੀ ਨੇ ਸੁਪਰ ਸਪੈਸਲਟੀ ਕਲੀਨਿਕ ਦੀ ਸੁਰੂਆਤ ਅਤੇ ਕੈਂਪ ਦੀ ਕਾਮਯਾਬੀ ਤੇ ਖੁਸੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ, ਇਹ ਮੁਹਿੰਮ ਸਿੱਧ ਕਰਦੀ ਹੈ ਕਿ ਉੱਚ ਪੱਧਰੀ ਸਿਹਤ ਸੇਵਾਵਾਂ ਦੀ ਇਲਾਕੇ ਵਿੱਚ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਹਸਪਤਾਲ ਵੱਲੋਂ ਫਿਰੋਜਪੁਰ ਕੈਂਟ ਵਿੱਚ ਆਰੰਭ ਕੀਤੇ ਗਏ ਸੁਪਰ ਸਪੈਸਲਟੀ ਕਲੀਨਿਕ ਦੀਆਂ ਸੇਵਾਵਾਂ ਇਲਾਕੇ ਦੇ ਲੋਕਾਂ ਨੂੰ ਸਿਹਤ ਸੰਭਾਲ ਵਿੱਚ ਇੱਕ ਨਵਾਂ ਦਿਸਾ ਦਿਓਂਗੀਆਂ। ਹਸਪਤਾਲ ਦੇ ਸੁਪਰ ਸਪੈਸਲਟੀ ਕਲੀਨਿਕ ਵਿੱਚ ਆਯੋਜਿਤ ਇਸ ਦੋ ਰੋਜਾ ਕੈਂਪ ਨੇ ਸਥਾਨਕ ਜਨਤਾ ਵਿੱਚ ਸਿਹਤ ਬਾਰੇ ਜਾਗਰੂਕਤਾ ਵਧਾਈ ਅਤੇ ਅਨਿਲ ਬਾਗੀ ਹਸਪਤਾਲ ਵੱਲੋਂ ਦੀਆਂ ਸੇਵਾਵਾਂ ਦੀ ਮਹੱਤਵਤਾ ਨੂੰ ਦਰਸਾਇਆ। ਫਿਰੋਜਪੁਰ ਕੈਂਟ ਦੇ ਲੋਕਾਂ ਲਈ ਇਹ ਸਿਹਤ ਸੰਭਾਲ ਦੇ ਖੇਤਰ ਵਿੱਚ ਇਕ ਮਹੱਤਵਪੂਰਨ ਤਬਦੀਲੀ ਦੀ ਸੁਰੂਆਤ ਹੈ, ਜੋ ਉਨਾਂ ਨੂੰ ਆਸਾਨੀ ਨਾਲ ਮਾਹਿਰ ਡਾਕਟਰਾਂ ਦੇ ਨਾਲ ਸੰਪਰਕ ਕਰਨ ਦੀ ਸਹੂਲਤ ਦੇਵੇਗਾ ਅਤੇ ਉਹ ਆਪਣੀਆਂ ਬਿਮਾਰੀਆਂ ਲਈ ਉੱਚ ਪੱਧਰੀ ਇਲਾਜ ਦੀ ਲਾਭ ਪ੍ਰਾਪਤ ਕਰ ਸਕਣਗੇ।