Home » ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੀ ਅਹਿਮ ਮੀਟਿੰਗ ਹੋਈ

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਦੀ ਅਹਿਮ ਮੀਟਿੰਗ ਹੋਈ

by Rakha Prabh
44 views

ਗੁਰਪ੍ਰੀਤ ਸਿੰਘ ਸਿੱਧੂ
ਜ਼ੀਰਾ, 17 ਜਨਵਰੀ : ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਗੁਰਦੁਆਰਾ ਜਾਹਰਾ ਪੀਰ ਬੰਡਾਲਾ ਵਿਖੇ ਸੁਖਦੇਵ ਸਿੰਘ ਬਲਾਕ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਇਲਾਕੇ ਦੇ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ। ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਦੁੱਧ ਦੇ ਰੇਟਾਂ ਵਿੱਚ ਭਾਰੀ ਕਮੀ ਆਉਣ ਤੇ ਚਿੰਤਾਂ ਜਾਹਰ ਕੀਤੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਹੀ ਕਿਸਾਨਾਂ ਦੇ ਜਖ਼ਮਾਂ ਤੇ ਮਲਕ ਛਿੜਕੇ ਦੁੱਧ ਦੇ ਰੇਟਾਂ ਵਿੱਚ ਵਾਧਾ ਕੀਤਾ ਜਾਵੇ। ਉਨਾਂ ਕਿਹਾ ਕਿ ਫੀਡ, ਖਲ, ਵੜੇਵੇ ਵਿੱਚ ਫੈਕਟਰੀਆਂ ਨੇ ਵਾਧਾ ਕਰਕੇ ਕਿਸਾਨਾਂ ਦਾ ਕਚੂੰਮਰ ਕੱਢ ਦਿੱਤਾ ਹੈ। ਉਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸਰਕਾਰ ਸੈਲਰ ਮਾਲਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰਥਿਕ ਹੱਲ ਕੱਢ ਕੇ ਸ਼ੈਲਰ ਚਾਲੂ ਕੀਤੇ ਜਾਣ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਮੁੱਖ ਰੱਖ ਕੇ ਇਸਨੂੰ ਚਾਲੂ ਕੀਤਾ ਜਾਵੇ। ਉਨਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਜੱਥੇਬੰਦੀ ਨੇ ਇੱਕ ਪੈਸਟੀਸਾਈਡ ਦੀ ਦੁਕਾਨ ਤੇ ਨਕਲੀ ਦਵਾਈਆਂ ਤੇ ਜਿੰਕ ਵਗੈਰਾ ਫੜੀਆਂ ਗਈਆਂ ਸਨ ਅਤੇ ਦੁਕਾਨ ਗੁਦਾਮ ਨੂੰ ਸੀਲ ਕਰਕੇ ਮਾਲਕ ੳੁੱਪਰ ਐਫ.ਆਈ.ਆਰ ਦਰਜ ਕੀਤੀ ਗਈ ਸੀ, ਪਰ ਅੱਜ ਤੱਕ ਜ਼ੀਰਾ ਪ੍ਰਸ਼ਾਸ਼ਨ ਨੇ ਉਸ ਕੇਸ ਦਾ ਚਲਾਨ ਨੂੰ ਕੋਰਟ ਨਹੀ ਕੀਤਾ। ਜਿਸਦਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪੰਜਾਬ ਵੱਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਅਤੇ ਨਾਲ ਚੇਤਾਵਨੀ ਦਿੱਤੀ ਜਾਂਦੀ ਹੈਕਿ ਜੇ ਪ੍ਰਸ਼ਾਸ਼ਨ ਨੇ ਉਸ ਕੇਸ ਦਾ ਚਲਾਨ ਪੇਸ਼ ਨਾ ਕੀਤਾ ਤਾਂ ਅਗਲਾ ਐਕਸ਼ਨ ਦੀ ਤਿਆਰੀ ਕੀਤੀ ਜਾਵੇਗੀ, ਜਿਸ ਦੀ ਜਿੰਮੇਵਾਰੀ ਜ਼ੀਰਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਮੀਟਿੰਗ ’ਚ ਗੁਲਜਾਰ ਸਿੰਘ ਮੀਤ ਪ੍ਰਧਾਨ ਪੰਜਾਬ, ਦਰਸ਼ਨ ਸਿੰਘ ਮੈਂਬਰ ਐਗਜੈਕਟਿਵ ਮੈਂਬਰ, ਪ੍ਰੀਤਮ ਸਿੰਘ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਅਲੀਪੁਰ ਜ਼ਿਲਾ ਜਰਨਲ ਸਕੱਤਰ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮੱਖੂ, ਗੁਰਪ੍ਰੀਤ ਸਿੰਘ ਵਲਟੋਹਾ ਬਲਾਕ ਪ੍ਰਧਾਨ ਮੱਲਾਂਵਾਲਾ, ਜਸਪ੍ਰੀਤ ਸਿੰਘ ਲੋਗੋਦੇਵਾ, ਬਲਵਿੰਦਰ ਸਿੰਘ ਲੋਗੋਦੇਵਾ, ਨੈਬ ਸਿੰਘ ਸੇਖਵਾਂ, ਕਸ਼ਮੀਰ ਸਿੰਘ ਜ਼ੀਰਾ, ਪਾਲ ਸਿੰਘ ਸਨੇਰ, ਸੁਰਜੀਤ ਸਿੰਘ ਮਹੀਆਂਵਾਲਾ, ਮੋਹਨ ਸਿੰਘ ਨੰਬਰਦਾਰ, ਬਾਬਾ ਤਰਸੇਮ ਸਿੰਘ, ਰਾਮ ਸਰੂਪ ਜ਼ੀਰਾ ਆਦਿ ਹਾਜ਼ਰ ਸਨ।

Related Articles

Leave a Comment