ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਹਨ। ਬੇਸ਼ੱਕ ਹੁਣ ਸਕੂਲ ਬੰਦ ਹਨ, ਪਰੰਤੂ ਮਾਤਾ-ਪਿਤਾ ਦੀ ਇਨ੍ਹਾਂ ਦਿਨਾਂ ਵਿੱਚ ਜਿੰਮੇਵਾਰੀ
ਵੱਧ ਜਾਂਦੀ ਹੈ। ਇਨ੍ਹਾਂ ਗਰਮੀਆਂ ਦਾ ਇਸਤੇਮਾਲ ਬੱਚਿਆਂ ਦੇ ਜੀਵਨ ਨੂੰ ਚੰਗਾ ਬਣਾਉਣ ਦਾ ਆਪ ਸਭ ਦੇ ਲਈ ਇਕ ਸੁਨਹਿਰਾ ਮੌਕਾ ਹੈ।
ਤੁਹਾਨੂੰ ਸਭ ਨੂੰ ਇਹ ਜਾਣਕੇ ਖੁਸ਼ੀ ਹੋਵੇਗੀ ਕਿ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ, ਨੂਰਮਹਿਲ ਆਸ਼ਰਮ ਵਿੱਚ 8 ਤੋਂ 14 ਉਮਰ ਵਾਲੇ
ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਵਿਕਾਸ ਦੇ ਲਈ 9,10,11 ਜੂਨ ਤਿੰਨ ਦਿਨਾਂ ਸਮਰ ਕੈਂਪ "ਉਡਾਨ" ਦਾ ਆਯੋਜਨ
ਕੀਤਾ ਜਾ ਰਿਹਾ ਹੈ। ਜਿਸ ਵਿੱਚ ਤਿੰਨ ਸੈਸ਼ਨ ਹੋਣਗੇ। ਇਸਦੇ ਪਹਿਲੇ ਸੈਸ਼ਨ 'ਚ ਸਵੇਰੇ 6:00 -7:00 ਵਜੇ ਤਕ ਖੁੱਲ੍ਹੇ ਪਾਰਕ ਵਿੱਚ ਯੋਗ
ਕਰਵਾਇਆ ਜਾਵੇਗਾ ਅਤੇ ਦੂਜੇ ਸੈਸ਼ਨ ਵਿੱਚ (10:00-1:30pm) ਬੱਚਿਆਂ ਦੇ ਉੱਜਵਲ ਭਵਿੱਖ ਦੇ ਲਈ ਉਨ੍ਹਾਂ ਨੂੰ ਚਰਿੱਤਰ ਨਿਰਮਾਣ,
ਮੋਬਾਇਲ ਦੇ ਫਾਇਦੇ/ਨੁਕਸਾਨ Group activites, learning with fun, ਭਾਰਤੀ ਸੰਸਕਾਰ ਅਤੇ ਸੰਸਕ੍ਰਿਤੀ ਦੇ ਬਾਰੇ ਜਾਣਕਾਰੀ
ਦਿੱਤੀ ਜਾਵੇਗੀ। ਇਹ ਸੈਸ਼ਨ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਰੂਪ 'ਚ AC Hall ਅੰਦਰ ਕੀਤਾ ਜਾਵੇਗਾ। ਇਸ ਤੋਂ
ਇਲਾਵਾ ਬੱਚਿਆਂ ਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਤੀਜੇ ਸੈਸ਼ਨ (5:30 – 7:00) ਵਿੱਚ ਬੱਚੇ outdoor games ਦਾ ਆਨੰਦ ਲੈ
ਪਾਉਣਗੇ। ਇਸ ਤੋਂ ਬਿਨਾ ਬੱਚਿਆਂ ਦੇ ਲਈ ਵਿਸ਼ੇਸ਼ talent hunt ਦਾ ਆਯੋਜਨ ਵੀ ਕੈਂਪ ਦੇ ਦੌਰਾਨ ਕੀਤਾ ਜਾਵੇਗਾ। ਇਸ ਕੈਂਪ ਦੀ
ਰੇਜਿਸਟ੍ਰੇਸ਼ਨ ਫੀਸ 600 ਰੁਪਏ ਹੈ। ਇਸ ਲਈ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਗਰਮੀਆਂ ਤਾਂ ਫਿਰ ਵੀ ਆ ਜਾਣਗੀਆਂ, ਪਰ
ਸ਼ਾਇਦ ਉਸਦੇ ਨਾਲ ਛੁੱਟੀਆਂ ਨਾ ਆਉਣ। ਬੱਚੇ ਵੱਡੇ ਹੋ ਜਾਣਗੇ, ਫਿਰ ਉਹ ਸਭ ਨਹੀਂ ਸਿੱਖ ਪਾਉਣਗੇ ਜੋ ਇਹ ਸਮਰ ਕੈਂਪ ਉਨ੍ਹਾਂ ਨੂੰ ਸਿਖਾ
ਸਕਦਾ ਹੈ। ਜੇਕਰ ਕੋਈ ਵੀ ਮਾਤਾ- ਪਿਤਾ ਆਪਣੇ ਬੱਚੇ ਦੀ ਰੇਜਿਸਟ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਜਾਂ ਕੈਂਪ ਨਾਲ ਸੰਬੰਧਿਤ ਹੋਰ ਜਾਣਕਾਰੀ
ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਇਸ 9779186500 ਨੰਬਰ 'ਤੇ ਸੰਪਰਕ ਕਰੋ।