Home » ਜ਼ੀਰਾ ਵਿਖੇ ਸੰਤ ਕਬੀਰ ਕਾਲਜ ਚ,, ਵਿਦਿਆਰਥੀਆਂ ਨੇ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ

ਜ਼ੀਰਾ ਵਿਖੇ ਸੰਤ ਕਬੀਰ ਕਾਲਜ ਚ,, ਵਿਦਿਆਰਥੀਆਂ ਨੇ ਧੀਆਂ ਦੀ ਲੋਹੜੀ ਸਮਾਗਮ ਕਰਵਾਇਆ

by Rakha Prabh
70 views

ਜ਼ੀਰਾ /ਫਿਰੋਜ਼ਪੁਰ 13 ਜਨਵਰੀ ( ਗੁਰਪ੍ਰੀਤ ਸਿੰਘ ਸਿੱਧੂ)

ਸੰਤ ਕਬੀਰ ਕਾਲਜ ਜ਼ੀਰਾ ਅਤੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨਿਵਰਸਿਟੀ ਦੇ ਸੈਂਟਰ ਜ਼ੀਰਾ ਵਿਖੇ ਵਿਦਿਆਰਥੀਆਂ ਵੱਲੋਂ ਧੀਆਂ ਦੀ ਲੋਹੜੀ ਸਮਾਗਮ ਕਰਵਾਇਆl ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਨੇ ਵਿਦਿਆਰਥੀਆ ਨੂੰ ਲੋਹੜੀ ਦੀ ਵਧਾਈ ਦਿਤੀ ਅਤੇ ਰਲ ਮਿਲ ਰਹਿਣ ਲਈ ਪ੍ਰੇਰਿਆ।ਇਸ ਮੌਕੇ ਡਾ ਸੁਖਦੇਵ ਸਿੰਘ ਮੈਨੇਜਿੰਗ ਡਾਇਰੈਕਟਰ ਸੰਤ ਕਬੀਰ ਕਾਲਜ ਜ਼ੀਰਾ ਨੇ ਵਿਦਿਆਰਥੀਆਂ ਨੂੰ ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਮਿਹਨਤ ਨਾਲ ਜਿੰਦਗੀ ਵਿੱਚ ਅੱਗੇ ਵੱਧ ਕੇ ਕਾਮਜਾਬ ਹੋਣ ਲਈ ਪ੍ਰੇਰਿਤ ਕੀਤਾl ਇਸ ਮੌਕੇ ਸਮੂਹ ਸਟਾਫ਼ , ਡਾਇਰੈਕਟਰ ਕੋਆਰਡੀਨੇਟਰ ਮੈਡਮ ਵੀਰਪਾਲ, ਸਵਰਣ ਸਿੰਘ, ਪ੍ਰਿੰਸੀਪਲ ਡਾ ਨਰਿੰਦਰ ਕੌਰ , ਹਰਮਨਦੀਪ ਸਿੰਘ, ਪਰਮਿੰਦਰ ਸਿੰਘ, ਆਸ਼ਾ ਵਿਨਾਇਕ, ਰਮਨਦੀਪ ਕੌਰ, ਅਰਚਨਾ, ਗੌਰਵ ਕੁਮਾਰ, ਨਵਦੀਪ ਕੁਮਾਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ lਇਸ ਉਪਰੰਤ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਵੱਲੋਂ ਲੋਹੜੀ ਬਾਲ ਕੇ ਨਵੇਂ ਵਰ੍ਹੇ ਦੀ ਆਮਦ ਨੂੰ ਲੈਕੇ ਸਰਬੱਤ ਦੇ ਭਲੇ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ।

Related Articles

Leave a Comment