Home » ਕੰਮ ਵਾਲੀ ਜਗ੍ਹਾ ਤੇ ਔਰਤਾਂ ਤੇ ਹੋਣ ਵਾਲੇ ਯੌਨ ਉਤਪੀੜਨ ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ – ਚੇਅਰ ਵੂਮੈਨ ਅਨੁਪਮਾ ਪੁਸ਼ਕਰ

ਕੰਮ ਵਾਲੀ ਜਗ੍ਹਾ ਤੇ ਔਰਤਾਂ ਤੇ ਹੋਣ ਵਾਲੇ ਯੌਨ ਉਤਪੀੜਨ ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ – ਚੇਅਰ ਵੂਮੈਨ ਅਨੁਪਮਾ ਪੁਸ਼ਕਰ

ਕੰਮ ਵਾਲੀ ਜਗ੍ਹਾ ਤੇ ਔਰਤਾਂ ਤੇ ਹੋਣ ਵਾਲੇ ਯੌਨ ਉਤਪੀੜਨ ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ - ਚੇਅਰ ਵੂਮੈਨ ਅਨੁਪਮਾ ਪੁਸ਼ਕਰ

by Rakha Prabh
50 views

ਕੰਮ ਵਾਲੀ ਜਗ੍ਹਾ ਤੇ ਔਰਤਾਂ ਤੇ ਹੋਣ ਵਾਲੇ ਯੌਨ ਉਤਪੀੜਨ ਦੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋੜ – ਚੇਅਰ ਵੂਮੈਨ ਅਨੁਪਮਾ ਪੁਸ਼ਕਰ

ਅੰਮ੍ਰਿਤਸਰ 22 ਮਈ 2023-ਗੁਰਮੀਤ ਸਿੰਘ ਰਾਜਾ 
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਕਸੁਅਲ ਹਰਾਸਮੈਂਟ ਆਫ ਵੂਮੈਨ ਐਟ ਵਰਕਪਲੇਸ ਐਕਟ 2013 ਅਧੀਨ ਜ਼ਿਲ੍ਹਾ ਪੱਧਰੀ ਲੋਕਲ ਲੈਵਲ ਸ਼ਿਕਾਇਤ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਸ਼੍ਰੀ ਮਤੀ ਅਨੁਪਮਾ ਪੁਸ਼ਕਰ ਚੇਅਰਵੂਮੇਨ, ਸ਼੍ਰੀ ਮਤੀ ਰਿਤੂ ਸਕੱਤਰ, ਸ਼੍ਰੀ ਮਤੀ ਕਿਰਨਦੀਪ ਪਾਸੀ ਮੈਂਬਰ, ਸ਼੍ਰੀ ਮਤੀ ਸ਼ਿਵਾਨੀ ਸ਼ਰਮਾ ਮੈਂਬਰ, ਸ਼੍ਰੀ ਮਤੀ ਜਸਬੀਰ ਕੌਰ ਮੈਂਬਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰ ਵੁਮੈਨ ਸ੍ਰੀਮਤੀ ਅਨੁਪਮਾ ਪੁਸ਼ਕਰ ਨੇ ਦੱਸਿਆ ਕਿ ਲੋਕਲ ਸ਼ਿਕਾਇਤ ਕਮੇਟੀ ਦਾ ਮੁੱਖ ਕਾਰਜ ਯੋਨ ਉਤਪੀੜਨ ਦੇ ਮਾਮਲਿਆਂ ਦੀ ਛਾਣਬੀਣ ਕਰਨਾ ਅਤੇ ਸ਼ਿਕਾਇਤ ਦਾ ਨਿਵਾਰਨ/ਨਿਪਟਾਰਾ ਕਰਨਾ ਹੈ।ਇਹ ਐਕਟ ਸਰਕਾਰੀ/ਗੈਰਸਰਕਾਰੀ ਦਫਤਰ, ਹਸਪਤਾਲ, ਸਿੱਖਿਆ ਸੰਸਥਾਵਾਂ , ਖੇਡ ਸੰਸਥਾਨ, ਉਸਾਰੀ ਹੇਠ ਜਗ੍ਹਾ ਅਤੇ ਇਸ ਦੇ ਨਾਲ ਹੀ ਅਵਾਸਨਿਕ ਘਰ ਵਿੱਚ ਘਰੇਲੂ ਨੌਕਰਾਂ ਨੂੰ ਵੀ ਸੁਰੱਖਿਅਤ ਕਰਦਾ ਹੈ। ਇਹ ਕਾਨੂੰਨ ਉਨ੍ਹਾਂ ਔਰਤਾਂ ਦੀ ਹਿਫਾਜ਼ਤ ਵੀ ਕਰਦਾ ਹੈ ਜੋ ਦਫਤਰ ਦੇ ਕੰਮ ਲਈ ਦਫਤਰ ਦੀ ਹੋਂਦ ਤੋਂ ਬਾਹਰ ਜਾਂਦੀਆਂ ਹਨ। ਉਨਾਂ ਦੱਸਿਆ ਕਿ ਸੰਗਠਿਤ ਸੰਸਥਾਵਾਂ ਵਿੱਚ ਮਾਲਕਾਂ ਲਈ ਜ਼ਰੂਰੀ ਹੈ ਕਿ ਜਾਗਰੂਕਤਾ ਅਭਿਆਨ ਦੁਆਰਾ ਔਰਤਾਂ ਲਈ ਸੁਰੱਖਿਅਤ ਕੰਮ ਕਰਨ ਦਾ ਮਾਹੌਲ ਸੁਨੀਸ਼ਚਿਤ ਕੀਤੀ ਜਾਵੇ ਅਤੇ ਯੌਨ ਉਤਪੀੜਨ ਦੀਆਂ ਸ਼ਿਕਾਇਤਾਂ ਕਰਨ ਲਈ ਅੰਦਰੂਨੀ ਸ਼ਿਕਾਇਤ ਕਮੇਟੀ ਦਾ ਗਠਨ ਹੋਵੇ। ਉਨਾਂ ਦੱਸਿਆ ਕਿ ਅੰਦਰੂਨੀ ਸ਼ਿਕਾਇਤ ਕਮੇਟੀ ਵਲੋਂ ਦੋਸ਼ੀ ਸਾਬਤ ਹੋਏ ਵਿਅਕਤੀ ਦੇ ਖਿਲਾਫ਼ ਕਾਨੂੰਨੀ ਕਰਵਾਈ ਕੀਤੀ ਜਾਵੇ।
ਸ੍ਰੀਮਤੀ ਅਨੁਪਮਾ ਨੇ ਦੱਸਿਆ ਕਿ ਯੌਨ ਉਤਪੀੜਨ ਦੇ ਵਿੱਚ ਭਿੰਨ ਨਾਪਸੰਦ ਅਤੇ ਅਣਚਾਹੀਆਂ ਕ੍ਰਿਆਵਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਸਾਰੀਰਿਕ ਛੋਟ ਅਤੇ ਇਸਦੀ ਕੋਸ਼ਿਸ਼, ਲੈਂਗਿਕ ਸਬੰਧਾਂ ਦੀ ਮੰਗ, ਅਸ਼ਲੀਲ ਚੀਜਾਂ ਦਿਖਾਉਣੀਆਂ, ਜਾਂ ਸਰੀਰਿਕ ਤੌਰ ਤੇ ਹੋਰ ਨਾ ਪਸੰਦ ਹਰਕਤਾਂ ਕਰਨੀਆਂ ਸ਼ਾਮਲ ਹਨ।
ਚੇਅਰ ਵੂਮੈਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਔਰਤ ਆਪਣੇ ਕੰਮ-ਕਾਜੀ ਸਥਾਨ/ਜਗ੍ਹਾ ਤੇ ਯੋਨ ਉਤਪੀੜਨ ਦੀ ਸ਼ਿਕਾਰ ਹੈ ਤਾਂ ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗਰਾਊਂਡ ਫਲੋਰ ਤੇ ਕਮਰਾ ਨੰ: 49 ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੀ ਹੈ।
==—

Related Articles

Leave a Comment