Home » ਭਾਰਤ ਖਿਲਾਫ ਮੈਚ ਤੋਂ ਪਹਿਲਾਂ ਇਸ ਪਾਕਿਸਤਾਨੀ ਬੱਲੇਬਾਜ ਦੇ ਸਿਰ ’ਚ ਲੱਗੀ ਗੇਂਦ, ਹੋਇਆ ਬੇਹੋਸ਼

ਭਾਰਤ ਖਿਲਾਫ ਮੈਚ ਤੋਂ ਪਹਿਲਾਂ ਇਸ ਪਾਕਿਸਤਾਨੀ ਬੱਲੇਬਾਜ ਦੇ ਸਿਰ ’ਚ ਲੱਗੀ ਗੇਂਦ, ਹੋਇਆ ਬੇਹੋਸ਼

by Rakha Prabh
131 views

ਭਾਰਤ ਖਿਲਾਫ ਮੈਚ ਤੋਂ ਪਹਿਲਾਂ ਇਸ ਪਾਕਿਸਤਾਨੀ ਬੱਲੇਬਾਜ ਦੇ ਸਿਰ ’ਚ ਲੱਗੀ ਗੇਂਦ, ਹੋਇਆ ਬੇਹੋਸ਼
ਮੈਲਬੌਰਨ, 21 ਅਕਤੂਬਰ : ਭਾਰਤ ਬਨਾਮ ਪਾਕਿਸਤਾਨ ਟੀ-20 ਵਿਸ਼ਵ ਕੱਪ 2022 ਦੇ ਪਹਿਲੇ ਮੈਚ ’ਚ, ਪਾਕਿਸਤਾਨ ਕ੍ਰਿਕਟ ਟੀਮ ਨੂੰ ਆਪਣਾ ਪਹਿਲਾ ਮੈਚ ਭਾਰਤ ਨਾਲ ਖੇਡਣਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਮੈਚ 23 ਅਕਤੂਬਰ ਯਾਨੀ ਐਤਵਾਰ ਨੂੰ ਮੈਲਬੌਰਨ ਕਿ੍ਰਕਟ ਗਰਾਊਂਡ ’ਤੇ ਖੇਡਿਆ ਜਾਵੇਗਾ, ਪਰ ਇਸ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਲਈ ਇਕ ਬੁਰੀ ਖਬਰ ਸਾਹਮਣੇ ਆਈ ਹੈ।

ਦਰਅਸਲ ਅਭਿਆਸ ਦੌਰਾਨ ਪਾਕਿਸਤਾਨ ਕ੍ਰਿਕਟ ਟੀਮ ਦੇ ਬੱਲੇਬਾਜ ਸਾਨ ਮਸੂਦ ਦੇ ਸਿਰ ’ਤੇ ਸੱਟ ਲੱਗ ਗਈ ਸੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲੈਜਾਇਆ ਗਿਆ ਜਿੱਥੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ।

ਦਰਅਸਲ ਅਭਿਆਸ ਦੌਰਾਨ ਸਾਨ ਮਸੂਦ ਆਪਣੀ ਬੱਲੇਬਾਜੀ ਦਾ ਇੰਤਜਾਰ ਕਰ ਰਹੇ ਸਨ ਪਰ ਉਸੇ ਸਮੇਂ ਦੂਜੇ ਬੱਲੇਬਾਜ ਮੁਹੰਮਦ ਨਵਾਜ ਨੇ ਇੱਕ ਸਾਟ ਮਾਰਿਆ ਅਤੇ ਗੇਂਦ ਸਿੱਧੀ ਜਾ ਕੇ ਉਨ੍ਹਾਂ ਦੇ ਸਿਰ ’ਚ ਲੱਗ ਗਈ। ਸਿਰ ’ਚ ਸੱਟ ਲੱਗਣ ਤੋਂ ਬਾਅਦ ਮਸੂਦ ਸਾਮ ਨੂੰ 5-7 ਮਿੰਟ ਤੱਕ ਮੈਦਾਨ ’ਚ ਬੇਹੋਸ ਪਿਆ ਰਿਹਾ ਅਤੇ ਉਸ ਨੂੰ ਤੁਰੰਤ ਡਾਕਟਰੀ ਇਲਾਜ ਮੁਹੱਈਆ ਕਰਵਾਇਆ ਗਿਆ। 33 ਸਾਲਾ ਸਾਨ ਮਸੂਦ ਚੋਟੀ ਦੇ ਖੱਬੇ ਹੱਥ ਦਾ ਬੱਲੇਬਾਜ ਹੈ ਅਤੇ ਨਾਲ ਹੀ ਉਹ ਸੱਜੀ ਬਾਂਹ ਦੀ ਮੱਧਮ ਤੇਜ ਗੇਂਦਬਾਜੀ ਕਰਦਾ ਹੈ।

ਦੂਜੇ ਪਾਸੇ ਜੇਕਰ ਮੈਲਬੌਰਨ ’ਚ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੀ ਗੱਲ ਕਰੀਏ ਤਾਂ ਇਸ ਮੈਚ ’ਤੇ ਮੀਂਹ ਦਾ ਪਰਛਾਵਾਂ ਹੈ, ਇਸ ਦੇ ਬਾਵਜੂਦ ਕਿ੍ਰਕਟ ਪ੍ਰਸੰਸਕਾਂ ਨੂੰ ਉਮੀਦ ਹੈ ਕਿ ਇਹ ਮੈਚ ਜਰੂਰ ਹੋਵੇਗਾ। ਟੀ-20 ਵਿਸ਼ਵ ਕੱਪ ’ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਕੁੱਲ 6 ਮੈਚ ਖੇਡੇ ਗਏ ਹਨ, ਜਿਸ ’ਚ ਭਾਰਤ ਨੇ 5 ਮੈਚ ਜਿੱਤੇ ਹਨ ਜਦਕਿ ਪਾਕਿਸਤਾਨ ਨੇ ਇਕ ਮੈਚ ਜਿੱਤਿਆ ਹੈ। ਸਾਲ 2007 ’ਚ ਦੋਵਾਂ ਦੇਸ਼ਾਂ ਵਿਚਾਲੇ ਖੇਡਿਆ ਗਿਆ ਮੈਚ ਟਾਈ ਰਿਹਾ ਸੀ ਪਰ ਭਾਰਤੀ ਟੀਮ ਨੇ ਗੇਂਦਬਾਜੀ ’ਚ ਜਿੱਤ ਦਰਜ ਕੀਤੀ ਸੀ। ਇਸ ਦੇ ਨਾਲ ਹੀ ਸਾਲ 2021 ’ਚ ਪਹਿਲੀ ਵਾਰ ਪਾਕਿਸਤਾਨ ਦੀ ਟੀਮ ਟੀ-20 ਵਿਸ਼ਵ ਕੱਪ ’ਚ ਭਾਰਤ ਨੂੰ ਹਰਾਉਣ ’ਚ ਸਫਲ ਰਹੀ ਸੀ।

Related Articles

Leave a Comment