Home » ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਟੀਕਾਕਰਨ ਸਬੰਧੀ ਸਿਖਲਾਈ

ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਟੀਕਾਕਰਨ ਸਬੰਧੀ ਸਿਖਲਾਈ

ਟੀਕਾਕਰਨ ਜੀ ਜਗ੍ਹਾ ਤੇ ਰੂਟ ਦਾ ਸਹੀ ਹੋਣਾ ਬਹੁਤ ਜਰੂਰੀਃ ਡਾ ਗੁਰਬਿੰਦਰ ਕੌਰ, ਡਾ. ਨਿਵੇਦਿਤਾ

by Rakha Prabh
14 views
ਤਪਾ, 29 ਜੁਲਾਈ, (ਦਲਜੀਤ ਕੌਰ) : ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਬ ਡਵੀਜਨਲ ਹਸਪਤਾਲ ਤਪਾ ਵਿਖੇ ਰੁਟੀਨ ਟੀਕਾਕਰਨ ਸਬੰਧੀ  ਸਿਖਲਾਈ ਦਿੱਤੀ ਗਈ। ਇਹ ਸਿਖਲਾਈ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗੁਰਬਿੰਦਰ ਕੌਰ, ਵਿਸ਼ਵ ਸਿਹਤ ਸੰਗਠਨ ਤੋਂ ਸਰਵਿਲੈਂਸ ਮੈਡੀਕਲ ਅਫਸਰ ਡਾ. ਨਿਵੇਦਿਤਾ ਵਾਸੂਦੇਵਾ ਅਤੇ ਸੀ.ਏ. ਗੁਰਦੀਪ ਸਿੰਘ ਗਿੱਲ ਵੱਲੋਂ ਦਿੱਤੀ ਗਈ।
ਇਸ ਮੌਕੇ ਡਾ. ਗੁਰਬਿੰਦਰ ਕੌਰ ਅਤੇ ਡਾ. ਨਿਵੇਦਿਤਾ ਵਾਸੂਦੇਵਾ ਨੇ ਦੱਸਿਆ ਕਿ ਵਿਭਾਗ ਟੀਕਾਕਰਨ ਸੁਵਿਧਾ ਨੂੰ ਹਰ ਜੱਚਾ ਬੱਚਾ ਤੱਕ ਪਹੁੰਚਦਾ ਕਰਨ ਲਈ ਪੂਰਨ ਰੂਪ ਵਿੱਚ ਵਚਨਬੱਧ ਹੈ। ਇਸ ਲਈ ਸੱਭ ਤੋਂ ਪਹਿਲਾਂ ਮਾਈਕ੍ਰੋਪਲਾਨਿੰਗ ਕਰਨੀ ਬਹੁਤ ਅਹਿਮ ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਸਾਡੇ ਏਰੀਏ ਦੇ ਕਿੰਨੇ ਬੱਚਿਆਂ ਨੂੰ ਟੀਕਾਕਰਨ ਲੱਗਣਾ ਹੈ। ਉਨ੍ਹਾਂ ਦੱਸਿਆ ਕਿ ਟੀਕਾਕਰਨ ਲਗਾਉਣ ਲੱਗਿਆ ਟੀਕਾਕਰਨ ਦਾ ਰੂਟ ਤੇ ਟੀਕਾਕਰਨ ਦੀ ਸਾਈਟ(ਜਗ੍ਹਾ) ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਯੂ ਵਿਨ ਪੋਰਟਲ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਇਸ ਪੋਰਟਲ ਰਾਹੀ ਟੀਕਾਕਰਨ ਦਾ ਸਾਰਾ ਰਿਕਾਰਡ ਆਨਲਾਈਨ ਹੋ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਟੀਕਾਕਰਨ ਬੱਚੇ ਨੂੰ ਮਾਰੂ ਬਿਮਾਰੀਆਂ ਤੋਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਇਸ ਲਈ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਇਸ ਮੌਕੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਜੀਤ ਸਿੰਘ ਬਾਜਵਾ ਵੱਲੋਂ ਟੀਕਾਕਰਨ ਦਾ ਕੰਮ ਪਹਿਲਾਂ ਤੋਂ ਹੋਰ ਵੀ ਬਿਹਤਰ ਕਰਨ ਸਬੰਧੀ ਵਚਨਬੱਧਤਾ ਪ੍ਰਗਟਾਈ।
ਇਸ ਮੌਕੇ ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਐਸ.ਆਈ. ਰਣਜੀਵ ਕੁਮਾਰ ਤੋਂ ਇਲਾਵਾ ਸਮੂਹ ਸਿਹਤ ਸੁਪਰਵਾਈਜ਼ਰ (ਫ) ਅਤੇ ਹੈਲਥ ਵਰਕਰ (ਫ) ਹਾਜ਼ਰ ਸਨ।

Related Articles

Leave a Comment