ਫਗਵਾੜਾ 25 ਜੂਨ (ਸ਼ਿਵ ਕੋੜਾ)
ਇੱਥੋਂ ਦੇ ਨਜਦੀਕੀ ਪਿੰਡ ਬੇਗਮਪੁਰ-ਸੰਗਤਪੁਰ ਵਿਖੇ ਦਰਬਾਰ ਬਾਬਾ ਸ਼ਾਹ ਫਤਿਹ ਅਲੀ ਝੂਮਾ ਵਾਲੀ ਸਰਕਾਰ ਦਾ ਸਲਾਨਾ ਜੋੜ ਮੇਲਾ ਦਰਬਾਰ ਦੇ ਗੱਦੀ ਨਸ਼ੀਨ ਸੰਤ ਪ੍ਰੀਤਮ ਦਾਸ ਦੀ ਅਗਵਾਈ ਹੇਠ ਐਨ.ਆਰ.ਆਈ. ਵੀਰਾਂ, ਗ੍ਰਾਮ ਪੰਚਾਇਤ ਪਿੰਡ ਬੇਗਮਪੁਰ-ਸੰਗਤਪੁਰ ਅਤੇ ਇਲਾਕੇ ਭਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਉਤਸ਼ਾਹ ਪੂਰਵਕ ਕਰਵਾਇਆ ਗਿਆ। ਮੇਲੇ ਦੇ ਪਹਿਲੇ ਦਿਨ ਸਵੇਰੇ ਝੰਡੇ ਦੀ ਰਸਮ ਉਪਰੰਤ ਸੰਤ ਪ੍ਰੀਤਮ ਦਾਸ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸ਼ਾਮ ਨੂੰ ਚਿਰਾਗ ਰੁਸ਼ਨਾਏ ਗਏ। ਰਾਤ ਨੂੰ ਮਹਿਫਿਲ-ਏ-ਕੱਵਾਲ ਸਜਾਈ ਗਈ। ਦੂਸਰੇ ਦਿਨ ਸਵੇਰੇ ਸੰਤ ਪ੍ਰਵਚਨਾਂ ਉਪਰੰਤ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਪ੍ਰਸਿੱਧ ਗਾਇਕ ਹਰੀ ਗੁਲਜਾਰ, ਲਵਿਸ਼ ਚੌਹਾਨ ਤੋਂ ਇਲਾਵਾ ਪੰਜਾਬ ਦੀ ਪ੍ਰਸਿੱਧ ਗਾਇਕ ਜੋੜੀ ਦਿਲਰਾਜ ਅਤੇ ਮਿਸ ਨੀਲਮ ਨੇ ਧਾਰਮਿਕ ਗੀਤ ਨਾਲ ਆਪਣੀ ਪੇਸ਼ਕਾਰੀ ਦਾ ਆਗਾਜ ਕੀਤਾ। ਉਪਰੰਤ ਸੰਗਤਾਂ ਦੀ ਫਰਮਾਇਸ਼ ‘ਤੇ ਇਕ ਤੋਂ ਬਾਅਦ ਇੱਕ ਗੀਤਾਂ ਦੀ ਝੜੀ ਲਗਾ ਕੇ ਸੰਗਤਾਂ ਨੂੰ ਝੂਮਣ ਲਾਈ ਰੱਖਿਆ। ਇਸ ਤੋਂ ਇਲਾਵਾ ਨੱਕਾਲ ਪਾਰਟੀ ਨੀਲੀ ਬੂਟਾ ਆਦਮਪੁਰ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਂ ਬੰਨਿ੍ਹਆ। ਸੰਤ ਪ੍ਰੀਤਮ ਦਾਸ ਨੇ ਸਮੂਹ ਸੰਗਤ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ। ਜੋੜ ਮੇਲੇ ਦੌਰਾਨ ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਰਿਟਾ. ਪਿ੍ਰੰਸੀਪਲ ਜਸਵਿੰਦਰ ਸਿੰਘ ਬੰਗੜ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਸਮੂਹ ਸੰਗਤਾਂ ਨੂੰ ਸਲਾਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਆਪਣੇ ਸੰਬੋਧਨ ਵਿਚ ਕਿਹਾ ਕਿ ਜੋੜ ਮੇਲੇ ਪੰਜਾਬੀ ਵਿਰਸੇ ਦਾ ਅਤੁੱਟ ਅੰਗ ਹਨ। ਸਾਨੂੰ ਜੋੜ ਮੇਲੇ ਰਲਮਿਲ ਕੇ ਮਨਾਉਣੇ ਚਾਹੀਦੇ ਹਨ। ਉਹਨਾਂ ਨੇ ਸਮੂਹ ਹਾਜਰੀਨ ਅਤੇ ਦੇਸ਼ ਵਿਦੇਸ਼ ‘ਚ ਵੱਸਦੀਆਂ ਸੰਗਤਾਂ ਨੂੰ ਬਾਬਾ ਸ਼ਾਹ ਫਤਿਹ ਅਲੀ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਵੀ ਪ੍ਰੇਰਿਆ। ਪ੍ਰਬੰਧਕਾਂ ਵਲੋਂ ਪਤਵੰਤਿਆਂ, ਸਹਿਯੋਗੀਆਂ, ਕਲਾਕਾਰਾਂ ਤੇ ਸੇਵਾਦਾਰਾਂ ਨੂੰ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਬਲਾਕ ਸੰਮਤੀ ਮੈਂਬਰ ਪਵਨ ਕੁਮਾਰ ਸੋਨੂੰ ਨੇ ਬਾਖੂਬੀ ਨਿਭਾਈ। ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਚਾਹ ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਾਂਈ ਕਰਨੈਲ ਸ਼ਾਹ ਸਾਹਨੀ, ਸੰਤ ਸੁਖਵਿੰਦਰ ਦਾਸ ਢੱਡੇ, ਰਾਜ ਦੇਵਾ ਜੀ ਸੰਗਤਪੁਰ, ਸੰਤ ਟਹਿਲ ਨਾਥ ਨੰਗਲ, ਸੰਤ ਹਰਵਿੰਦਰ ਦਾਸ ਈਸਪੁਰ, ਸੰਤ ਮਹਿੰਦਰ ਦਾਸ ਬੇਗਮਪੁਰ, ਸਾਂਈ ਸੋਨੂੰ ਸ਼ਾਹ ਮਾਣਕ, ਸੰਤ ਚਮਨ ਲਾਲ, ਸੰਤ ਗੁਰਮੀਤ ਰਾਮ, ਸੰਤ ਬੀਬੀ ਜਸਬੀਰ ਕੌਰ ਤੋਂ ਇਲਾਵਾ ਬੀਬੀ ਕਸ਼ਮੀਰ ਕੌਰ ਸਰਪੰਚ, ਹਰਦੀਪ ਸਿੰਘ ਸਰਪੰਚ, ਚਮਨ ਲਾਲ ਸਾਬਕਾ ਸਰਪੰਚ, ਬਲਵੰਤ ਸਿੰਘ ਸਾਬਕਾ ਸਰਪੰਚ, ਸੁੱਚਾ ਰਾਮ, ਜੋਗਾ ਰਾਮ, ਕਾਕਾ ਪ੍ਰਧਾਨ ਮੇਹਲੀਆਣਾ, ਡਾ. ਮੋਹਨ ਲਾਲ, ਗਰੀਬ ਦਾਸ, ਮਦਨ ਲਾਲ, ਜਸਕਰਨ, ਚਰਨਜੀਤ ਮਾਹੀ, ਧਰਮਪਾਲ, ੰਦਰ ਸਿੰਘ, ਰਾਜਕੁਮਾਰ, ਸੁਰਿੰਦਰ ਪਾਲ, ਲਾਡੀ, ਗੁਰਨਾਮ ਗਾਮਾ, ਅਮਰ ਨਾਥ, ਬਲਵੀਰ ਚੰਦ, ਬੂਟਾ ਰਾਮ, ਜਗਬੀਰ ਜੱਗੂ, ਪਿ੍ਰੰਸ ਸਾਹਨੀ, ਬੀਬੀ ਬਲਵਿੰਦਰ ਕੌਰ, ਬੀਬੀ ਬਲਜਿੰਦਰ ਕੌਰ, ਸੁਖਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜਰ ਸਨ।