ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਪ੍ਰਭਜੋਤ ਸਿੰਘ ਵਿਰਕ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਵਰਿੰਦਰ ਸਿੰਘ ਖੋਸਾ, ਏ.ਸੀ.ਪੀ ਉੱਤਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਮੀਤ ਸਿੰਘ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਜਤਿੰਦਰ ਸਿੰਘ, ਇੰਚਾਰਜ਼ ਪੁਲਿਸ ਚੌਕੀ ਫੈਜਪੁਰਾ ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਰਾਜੇਸ਼ ਕੁਮਾਰ ਸਮੇਤ ਸਾਥੀ ਕਮਰਚਾਰੀਆਂ ਵੱਲੋਂ ਚੋਰੀਂ ਅਤੇ ਖੋਹ ਦੇ ਮੋਬਾਇਲ ਫ਼ੋਨ ਵੇਚਣ ਦੀ ਫ਼ਿਰਾਕ ਵਿੱਚ ਗ੍ਰਾਹਕ ਦਾ ਇੰਤਜ਼ਾਰ ਕਰ ਰਹੇ ਦੋਸ਼ੀ ਸ਼ਿਵਮ ਉਰਫ਼ ਸ਼ਿਵੀ ਪੁੱਤਰ ਦੀਪਕ ਅਰੋੜਾ ਵਾਸੀ ਮਕਾਨ ਨੰਬਰ 657, ਗਲੀ ਨੰਬਰ 6, ਨਿਊ ਜਸਪਾਲ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਚੋਰੀ ਅਤੇ ਖੋਹ ਦੇ ਕੁੱਲ 5 ਮੋਬਾਇਲ ਫ਼ੋਨ (3 ਮੋਬਾਇਲ ਸੈਮਸੰਗ, 1 ਮੋਬਾਇਲ Redmi, ਅਤੇ 1 ਆਈ-ਫੋਨ) ਬ੍ਰਾਮਦ ਕੀਤੇ ਗਏ ਹਨ। ਇਸ ਤੇ ਮੁਕੱਦਮਾ ਨੰਬਰ 103 ਮਿਤੀ ਵਿੱਚ 8.9.23 ਜੁਰਮ 411 ਭ:ਦ;, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਵਿੱਚ ਦਰਜ ਕੀਤਾ ਗਿਆ। ਇਸ ਮੁਕੱਦਮੇਂ ਦੀ ਤਫਤੀਸ਼ ਅਜੇ ਜਾਰੀ ਹੈ।