ਜ਼ੀਰਾ/ ਫਿਰੋਜ਼ਪੁਰ 1 ਅਪ੍ਰੈਲ (ਗੁਰਪ੍ਰੀਤ ਸਿੰਘ ਸਿੱਧੂ/ ਸ਼ਮਿੰਦਰ ਰਾਜਪੂਤ ) ਸਮਾਜ ਸੇਵਾ ਵਿੱਚ ਵੱਧ ਚੜ ਕੇ ਕੰਮ ਕਰਨ ਵਾਲੀ ਨਾਮੀ ਸਮਾਜ ਸੇਵੀ ਸੰਸਥਾ ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ੀਰਾ ਵੱਲੋਂ ਗਊ ਸੇਵਾ ਹਰੇ ਚਾਰੇ ਨਾਲ ਕ੍ਰਿਸ਼ਨਾ ਗਊਸ਼ਾਲਾ ਨਾਨਕ ਨਗਰ ਮੱਖੂ ਰੋਡ ਜ਼ੀਰਾ ਵਿਖੇ ਸੰਸਥਾ ਦੇ ਸੀਨੀਅਰ ਆਗੂਆਂ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ। ਇਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਜ਼ੀਰਾ ਦੇ ਸਤਿੰਦਰ ਸਚਦੇਵਾ ਰੀਜਨਲ ਚੇਅਰਮੈਨ, ਸੁਖਦੇਵ ਸਿੰਘ ਬਿੱਟੂ ਵਿੱਜ ਜਿਲਾ ਚੇਅਰਮੈਨ, ਚਰਨਜੀਤ ਸਿੰਘ ਸੋਨੂ ਪ੍ਰਧਾਨ ਜ਼ੀਰਾ ਨੇ ਰਾਖਾ ਪ੍ਰਭ ਅਖਬਾਰ ਨਾਲ਼ ਗਲਬਾਤ ਕਰਦਿਆਂ ਕਿਹਾ ਕਿ ਗਊ ਸੇਵਾ ਹਰੇ ਚਾਰੇ ਦੇ ਨਾਲ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗਊ ਸੇਵਾ ਸਭ ਤੋਂ ਉੱਤਮ ਤੇ ਮਹਾਨ ਸੇਵਾ ਹੈ ਜੋ ਚੰਗੇ ਕਰਮਾਂ ਤੇ ਕਿਸਮਤ ਨਾਲ ਮਿਲਦੀ ਹੈ । ਇਸ ਮੌਕੇ ਉਨ੍ਹਾਂ ਦੇ ਨਾਲ ਗੁਰਬਖਸ਼ ਸਿੰਘ ਵਿੱਜ ,ਕੈਸ਼ੀਅਰ ਮਹਿੰਦਰ ਪਾਲ, ਜਿਲਾ ਚੇਅਰਮੈਨ ਗੁਰਪਾਲ ਜੀਰਵੀ ਸੈਕਟਰੀ, ਐਡਵੋਕੇਟ ਲਖਵਿੰਦਰ ਸਿੰਘ , ਤਰਸੇਮ ਲਾਲ ਪ੍ਰਧਾਨ ਕਾਲਕਾ ਮਾਤਾ ਮੰਦਿਰ ਖੰਡ ਮਿੱਲ ਜ਼ੀਰਾ ਆਦਿ ਤੋਂ ਇਲਾਵਾਂ ਸੰਸਥਾ ਦੇ ਮੈਂਬਰ ਹਾਜ਼ਰ ਸਨ।