ਜ਼ੀਰਾ, 27 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ ) : ਇੰਦਰਾ ਗਾਂਧੀ ਨੈਸ਼ਨਲ ਓਪਨ ਸਰਕਾਰੀ ਯੂਨੀਵਰਸਿਟੀ ਦੇ ਸਟੱਡੀ ਸੈਂਟਰ ਸੰਤ ਕਬੀਰ ਕਾਲਜ ਜ਼ੀਰਾ ਦੀ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਜਨਵਰੀ 2024 ਸੈਸ਼ਨ ‘ਚ ਨਵੇਂ ਦਾਖ਼ਲੇ ਲਈ ‘ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ।ਇਛੁੱਕ ਉਮੀਦਵਾਰ 31 ਜਨਵਰੀ 2024 ਤੱਕ ਇਗਨੂੰ ਸਟੱਡੀ ਸੈਂਟਰ ਜ਼ੀਰਾ ਰਾਹੀਂ BA , BSWG ,MA ਸਾਰੇ ਵਿਸ਼ਿਆਂ ਵਿਚ ,Bcom , Mcom DECE ਆਦਿ ਕੋਰਸਾਂ ਵਿਚ ਅਪਲਾਈ ਕਰ ਸਕਦੇ ਹਨ। ਜਿਸ ਦੀਆਂ ਕਲਾਸਾਂ ਔਨਲਾਈਨ ਹਨ ਡਾ. ਸੁਖਦੇਵ ਸਿੰਘ , ਮੈਨੇਜਿੰਗ ਡਾਇਰੈਕਟਰ ਨੇ ਦੱਸਿਆ ਕਿ ਸਰਕਾਰੀ ਅਤੇ ਗੈਰ ਸਰਕਾਰੀ ਮੁਲਾਜਿਮ ਆਪਣੀ ਨੌਕਰੀ ਨਾਲ ਇਹ ਸਾਰੇ ਕੋਰਸ ਕਰ ਸਕਦੇ ਹਨ ਇਸੇ ਸੈਸ਼ਨ ਲਈ ਮੁੜ-ਰਜਿਸਟ੍ਰੇਸ਼ਨ(ਰੀ-ਰਜਿਸਟੇਸ਼ਨ) ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ, ਜਿਸ ਲਈ ਇਸਨੂੰ ਦੇ ਵਿਦਿਆਰਥੀ 29 ਜਨਵਰੀ 2024 ਤੱਕ ਅਪਲਾਈ ਕਰ ਸਕਦੇ ਹਨ। ਅਜਿਹੇ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਜਨਵਰੀ 2023 ਸੈਸ਼ਨ ‘ਚ ਸਾਲ ਲੰਬੇ ਕੋਰਸਾਂ ਅੰਡਰ ਗਰੈਜੂਏਟ ਅਤੇ ਪੋਸਟ ਗਰੈਜੂਏਟ ਮੁੜ-ਰਜਿਸਟ੍ਰੇਸ਼ਨ(ਰੀ-ਰਜਿਸਟੇਸ਼ਨ) ਕਰਵਾ ਸਕਦੇ ਹਨ |
ਇਗਨੂੰ ‘ਚ ਜਨਵਰੀ 2024 ਸੈਸ਼ਨ ਲਈ ਨਵੀਂ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ
previous post