ਰਾਹੋਂ 31 ਮਈ(ਸਰਬਜੀਤ ਸਿੰਘ ਰਾਹੋ) ਪੰਜਾਬ ਸਕੂਲਸਿੱਖਿਆ ਬੋਰਡ ਦੁਆਰਾ ਐਲਾਨੇ ਦਸਵੀਂ ਅਤੇ ਬਾਰਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲ਼ੀਆਂ ਵਿਦਿਆਰਥਣਾਂ ਤੇ ਉਨ੍ਹਾਂ ਦੇ ਮਾਪਿਆਂ ਅਤੇ ਹੋਰ ਵੱਖ-ਵੱਖ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਸਵੇਰ ਦੀ ਸਭਾ ਦੌਰਾਨ ਇੱਕ ਸੰਖੇਪ ਪ੍ਰੋਗਰਾਮ ਉਲੀਕ ਕੇ ਸਨਮਾਨਿਤ ਕੀਤਾ ਗਿਆ।ਪਿ੍ਰੰਸੀਪਲ ਬਲਜਿੰਦਰ ਸਿੰਘ ਅਨੁਸਾਰ ਸਾਇੰਸ ਗਰੁੱਪ ਦੀ ਵਿਦਿਆਰਥਣ ਗੁਰਲੀਨ ਕੌਰ ਪੁੱਤਰੀ ਹਰਜਿੰਦਰ ਲਾਲ ਲੈਕਚਰਾਰ ਗਣਿਤ, ਸੁਰੇਖਾ ਪੁੱਤਰੀ ਸੁਖਦੇਵ ਲਾਲ ਅਤੇ ਹਰਲੀਨ ਕੌਰ ਪੁੱਤਰੀ ਗੁਰਦਰਸ਼ਨ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਵਿੱਚ ਆਂਚਲ ਸੈਣੀ ਪੁੱਤਰੀ ਤਾਰਾ ਸਿੰਘ, ਕਿਰਨਜੀਤ ਕੌਰ ਪੁੱਤਰੀ ਬਖਸ਼ੀਸ਼ ਸਿੰਘ ਅਤੇ ਸ਼ਾਲਿਨੀ ਪੁੱਤਰੀ ਅਮਰਜੀਤ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਹਿਊਮੈਨੇਟੀਜ਼ ਗਰੁੱਪ ਵਿੱਚ ਦਾਮਿਨੀ ਪੁੱਤਰੀ ਰੋਲ਼ੂ ਰਾਮ, ਅੰਜਲ਼ੀ ਪੁੱਤਰੀ ਅਮਰਜੀਤ ਅਤੇ ਮਾਨਵੀ ਪੁੱਤਰੀ ਜਰਨੈਲ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਦਸਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਜੋਤੀ ਸਹੋਤਾ ਪੁੱਤਰੀ ਚਰੰਜੀ ਲਾਲ, ਜੈਸਮੀਨ ਜੋਸ਼ੀ ਪੁੱਤਰੀ ਹੇਮੰਤ ਜੋਸ਼ੀ ਅਤੇ ਪਿ੍ਰਅੰਕਾ ਪੁੱਤਰੀ ਰੂਪ ਲਾਲ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਨਹਿਰੂ ਯੁਵਾ ਕੇਂਦਰ, ਸ਼ਹਦਿ ਭਗਤ ਸਿੰਘ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਯੁਵਾ ਮੇਲਾ ਵਿੱਚ ਵੀ ਸਕੂਲ ਦੀਆਂ 16 ਵਿਦਿਆਰਥਣਾਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਭਾਸ਼ਣ ਪ੍ਰਤੀਯੋਗਿਤਾ ਵਿੱਚ ਜਸਲੀਨ ਕੌਰ ਬਾਰਵੀਂ ਜਮਾਤ ਨੇੇ ਪਹਿਲਾ, ਸਾਕਸ਼ੀ ਸ਼ਰਮਾ ਬਾਰਵੀਂ ਜਮਾਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਪੇਂਟਿੰਗ ਮੁਕਾਬਲੇ ਵਿੱਚ ਆਯੂਸ਼ੀ ਜਮਾਤ ਗਿਆਰਵੀਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇੇ ਸਕੂਲ ਦਾ ਨਾਮ ਰੌਸ਼ਨ ਕੀਤਾ।ਪਿ੍ਰੰਸੀਪਲ ਬਲਜਿੰਦਰ ਸਿੰਘ ਨੇ ਵਿਦਿਆਰਥਣਾਂ ਅਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬਾਰਵੀਂ ਜਮਾਤ ਵਿੱਚੋਂ 15 ਵਿਦਿਆਰਥਣਾਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ 10ਵੀਂ ਜਮਾਤ ਦੀਆਂ 98 ਵਿਦਿਆਰਥਣਾਂ ਵਿੱਚੋਂ 90 ਵਿਦਿਆਰਥਣਾਂ ਨੇ ਫਸਟ ਡਵੀਜ਼ਨਾਂ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਜਿਸਦਾ ਸਿਹਰਾ ਸਿੱਧੇ ਤੌਰ ’ਤੇ ਸਮੂਹ ਸਟਾਫ, ਵਿਦਿਆਰਥਣਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਂਦਾ ਹੈ।ਇਸ ਮੌਕੇ ਸਕੂਲ ਸਟਾਫ਼ ਅਤੇ ਮਾਪਿਆਂ ’ਚ ਦਵਿੰਦਰ ਕੌਰ, ਸਤਨਾਮ ਸਿੰਘ, ਗੁਰਸ਼ਰਨਦੀਪ, ਰਾਜਨ ਰਾਣਾ, ਹਰਜਿੰਦਰ ਲਾਲ, ਅਜੀਤ ਸਿੰਘ, ਚਰਨਜੀਤ ਸਿੰਘ, ਸੁਖਮਿੰਦਰ ਕੌਰ, ਸਤਿੰਦਰ ਕੌਰ, ਗਗਨਦੀਪ, ਗੁਰਮੀਤ ਸਿੰਘ, ਅਲਕਾ ਅਰੋੜਾ, ਸੋਨਾ ਸ਼ਰਮਾ, ਸਤਿੰਦਰਪਾਲ ਕੌਰ, ਰਾਜਵਿੰਦਰ ਸੰਧੂ, ਸੰਦੀਪ ਕੌਰ, ਜਸਵਿੰਦਰ ਕੌਰ, ਨੀਲਮ ਰਾਣੀ, ਰਘਵਿੰਦਰ ਕੌਰ, ਬਲਵਿੰਦਰ ਕੌਰ, ਕਰਮਜੀਤ ਕੌਰ, ਪ੍ਰੀਤੀ ਲਿਆਲ, ਸੰਜੀਵ ਕੁਮਾਰ, ਰੇਨੂੰ, ਰਣਜੀਤ ਕੌਰ, ਜਸਵੀਰ ਰਾਜ, ਨਿਧੀ ਉੱਮਟ, ਰਮਨਦੀਪ, ਸੁਮਿਤ ਕੁਮਾਰ, ਦਸ਼ਮੇਸ਼ ਪਬਲਿਕ ਸਕੂਲ ਤੋਂ ਪਿ੍ਰੰਸੀਪਲ ਸਤੀਸ਼ ਕੁਮਾਰ, ਸੁਖਦੇਵ ਲਾਲ, ਤਾਰਾ ਸਿੰਘ, ਰੇਲੂ ਰਾਮ, ਬਖਸ਼ੀਸ਼ ਸਿੰਘ, ਅਮਰਜੀਤ, ਚਰੰਜੀ ਲਾਲ, ਹੇਮੰਤ ਜੋਸ਼ੀ, ਰੂਪ ਲਾਲ ਆਦਿ ਹਾਜ਼ਰ ਸਨ