Home » ਲੁਧਿਆਣਾ ਦੇ 25 ਸਰਕਾਰੀ ਸਕੂਲਾਂ ’ਚ ਪਾਣੀ ਪੀਣ ਯੋਗ ਨਹੀਂ, ਸੈਂਪਲ ਫੇਲ੍ਹ

ਲੁਧਿਆਣਾ ਦੇ 25 ਸਰਕਾਰੀ ਸਕੂਲਾਂ ’ਚ ਪਾਣੀ ਪੀਣ ਯੋਗ ਨਹੀਂ, ਸੈਂਪਲ ਫੇਲ੍ਹ

by Rakha Prabh
98 views

ਲੁਧਿਆਣਾ ਦੇ 25 ਸਰਕਾਰੀ ਸਕੂਲਾਂ ’ਚ ਪਾਣੀ ਪੀਣ ਯੋਗ ਨਹੀਂ, ਸੈਂਪਲ ਫੇਲ੍ਹ
ਲੁਧਿਆਣਾ, 20 ਅਕਤੂਬਰ : ਸਰਕਾਰੀ ਸਕੂਲਾਂ ’ਚ ਵਿਦਿਆਰਥੀਆਂ ਨੂੰ ਪੀਣ ਵਾਲਾ ਸਾਫ ਪਾਣੀ ਨਹੀਂ ਮਿਲ ਰਿਹਾ। ਸਿਹਤ ਵਿਭਾਗ ਦੀ ਜਾਂਚ ਨੇ ਇੱਕ ਵਾਰ ਫਿਰ ਸਰਕਾਰੀ ਸਕੂਲਾਂ ’ਚ ਪੀਣ ਵਾਲੇ ਪਾਣੀ ਦੀ ਵਿਵਸਥਾ ਦੀ ਅਸਲੀਅਤ ਸਾਹਮਣੇ ਲਿਆਂਦੀ ਹੈ। ਵਿਭਾਗ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋ ਦਰਜ਼ਨ ਤੋਂ ਵੱਧ ਸਰਕਾਰੀ ਸਕੂਲਾਂ ਦਾ ਪਾਣੀ ਪੀਣ ਯੋਗ (ਨਾਨ-ਪੋਰਟੇਬਲ) ਨਹੀਂ ਹੈ। ਪਾਣੀ ’ਚ ਸਿਹਤ ਲਈ ਖਤਰਨਾਕ ਬੈਕਟੀਰੀਆ ਪਾਏ ਗਏ ਹਨ।

ਹਰ ਵਾਰ ਦੀ ਤਰ੍ਹਾਂ ਪੰਜਾਬ ਦੇ ਸਿਹਤ ਵਿਭਾਗ ਨੇ ਪਾਣੀ ਦੇ ਸੈਂਪਲ ਫੇਲ੍ਹ ਹੋਣ ਦੀ ਸੂਚਨਾ ਡਿਪਟੀ ਕਮਿਸ਼ਨਰ, ਡੀਈਓ ਨੂੰ ਭੇਜ ਦਿੱਤੀ ਹੈ। ਰਿਪੋਰਟ ’ਚ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀਆਂ ਟੈਂਕੀਆਂ ਦੀ ਸਫਾਈ ਨਾ ਹੋਣ ਅਤੇ ਸਰਕਾਰੀ ਸਕੂਲਾਂ ’ਚ ਕਲੋਰੀਨੇਸਨ ਦੀ ਘਾਟ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਕੂਲਾਂ ’ਚ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਦੀ ਸਫਾਈ ਅਤੇ ਕਲੋਰੀਨੇਸਨ ਕਰਨ ਸਬੰਧੀ ਵੀ ਕਿਹਾ ਗਿਆ ਹੈ।

ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਜੁਲਾਈ ’ਚ ਜਦੋਂ ਸੈਂਪਲ ਫੇਲ੍ਹ ਹੋਣ ਦੀ ਸੂਚਨਾ ਮਿਲੀ ਸੀ ਤਾਂ ਅਸੀਂ ਨਗਰ ਨਿਗਮ, ਜਲ ਤੇ ਸੈਨੀਟੇਸਨ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਜਾਵੇ, ਕੰਕਰੀਟ ਦੀ ਵਰਤੋਂ ਕੀਤੀ ਜਾਵੇ। ਇਸ ਸਬੰਧੀ ਕਦਮ.. ਨਗਰ ਨਿਗਮ ਅਤੇ ਜਲ ਸਪਲਾਈ ਅਤੇ ਸੈਨੀਟੇਸਨ ਵਿਭਾਗ ਪੂਰੇ ਸਕੂਲ ਲਈ ਸੂਚੀਬੱਧ ਏਜੰਸੀ ਹੈ।

ਮੀਟਿੰਗ ’ਚ ਐਕਸੀਅਨ ਨੂੰ ਕਿਹਾ ਗਿਆ ਕਿ ਜੋ ਵੀ ਵਿਭਾਗ ਆਪਣੇ ਮੁੱਖ ਦਫਤਰ ਪੱਧਰ ’ਤੇ ਹੈ, ਉਹ ਸਰਕਾਰੀ ਸਕੂਲਾਂ ’ਚ ਸਾਫ ਪਾਣੀ ਦੇ ਪ੍ਰਬੰਧਾਂ ਸਬੰਧੀ ਫੰਡਾਂ ਸਬੰਧੀ ਜਾਗਰੂਕ ਕਰਵਾਉਣ, ਕਿਉਂਕਿ ਜ਼ਿਲ੍ਹਾ ਪੱਧਰ ’ਤੇ ਹੀ ਅਸੀਂ ਕਲੋਰੀਨੇਸਨ ਕਰਵਾ ਸਕਦੇ ਹਾਂ। ਵੱਡੇ-ਵੱਡੇ ਪ੍ਰੋਜੈਕਟ ਉਪਰੋਂ ਹੁੰਦੇ ਹਨ, ਪਰ ਫਿਰ ਵੀ ਅਸੀਂ ਆਪਣੇ ਪੱਧਰ ’ਤੇ ਮੁੜ ਕਲੋਰੀਨੇਸਨ ਡਰਾਈਵ ਚਲਾਵਾਂਗੇ ਅਤੇ ਸਕੂਲਾਂ ’ਚ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਸਬੰਧੀ ਸੂਬਾ ਸਰਕਾਰ ਨੂੰ ਯਾਦ ਪੱਤਰ ਵੀ ਭੇਜਾਂਗੇ।

Related Articles

Leave a Comment