ਹਰਮਨਪ੍ਰੀਤ ਕੌਰ ਸੱਟ ਕਾਰਨ ਮਹਿਲਾ ਬਿਗ ਬੈਸ਼ ਲੀਗ ’ਚੋਂ ਬਾਹਰ
ਮੈਲਬੌਰਨ, 20 ਅਕਤੂਬਰ : ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਪਿੱਠ ਦੀ ਸੱਟ ਕਾਰਨ ਮਹਿਲਾ ਬਿਗ ਬੈਸ਼ ਲੀਗ (ਡਬਲਯੂਬੀਬੀਐਲ) ਤੋਂ ਨਾਮ ਵਾਪਸ ਲੈਣਾ ਪਿਆ, ਜਿਸ ’ਚ ਉਹ ਮੈਲਬੌਰਨ ਰੇਨੇਗੇਡਜ਼ ਲਈ ਖੇਡ ਰਹੀ ਸੀ।
ਪਿਛਲੀ ਵਾਰ ਲੀਗ ਦੀ ਸਰਬੋਤਮ ਖਿਡਾਰਨ ਚੁਣੀ ਗਈ ਹਰਮਨਪ੍ਰੀਤ ਕੌਰ ਭਾਰਤ ਲਈ ਏਸ਼ੀਆ ਕੱਪ ਖੇਡਣ ਕਾਰਨ ਪਹਿਲੇ ਦੋ ਮੈਚਾਂ ’ਚ ਹਿੱਸਾ ਨਹੀਂ ਲੈ ਸਕੀ ਸੀ। ਉਨ੍ਹਾਂ ਦੀ ਥਾਂ ਇੰਗਲੈਂਡ ਦੀ ਬੱਲੇਬਾਜ਼ ਈਵ ਜੋਨਸ ਨੂੰ ਮੈਦਾਨ ’ਚ ਉਤਾਰਿਆ ਜਾ ਸਕਦਾ ਹੈ। ਮੈਲਬੌਰਨ ਰੇਨੇਗੇਡਜ਼ ਦੇ ਜਨਰਲ ਮੈਨੇਜਰ ਜੇਮਸ ਰੋਸੇਗਾਰਟਨ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਪਿਛਲੇ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਸੀਂ ਚਾਹੁੰਦੇ ਸੀ ਕਿ ਉਹ ਇਸ ਸੀਜ਼ਨ ’ਚ ਵੀ ਖੇਡੇ, ਪਰ ਬਦਕਿਸਮਤੀ ਨਾਲ ਉਹ ਸੱਟ ਕਾਰਨ ਬਾਹਰ ਹੋ ਗਈ।