ਕੋਟ ਈਸੇ ਖਾਂ( ਰਾਖਾ ਬਿਊਰੋ )
ਕੈਂਮਬਰਿਜ ਕਾਨਵੈਂਟ ਸਕੂਲ ਜੋ ਕਿ ਕੋਟ ਈਸੇ ਖਾਂ ਦੀ ਬਹੁਤ ਹੀ ਪ੍ਰਸਿੱਧ ਸੰਸਥਾ ਹੈ ਵਿੱਚ ਵਿਦਿਆਰਥੀ ਖੇਡਾਂ ਅਤੇ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਮੱਲਾਂ ਮਾਰਦੇ ਰਹਿੰਦੇ ਹਨ।ਪ੍ਰਤਿਭਾ ਖੋਜ ਮੁਕਾਬਲੇ ਕਰਵਾਈ ਗਏ ਸਨ ਜਿਸ ਵਿੱਚ ਕੈਂਮਬਰਿਜ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ ਇਹਨਾ ਮੁਕਾਬਲਿਆ ਵਿੱਚ ਬੱਚਿਆ ਤੋ ਸਾਇੰਸ, ਐਸ ਐਸ ਟੀ ਅਤੇ ਗਣਿਤ ਵਿਸ਼ਿਆ ਦੇ ਪੇਪਰਾਂ ਲਏ ਗਏ ਸਨ ਅਤੇ ਇਹਨਾਂ ਵਿੱਚ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ (ਦਾ ਟਰਬਿਊਨ) ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਟਰੋਫੀਆਂ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅਤੇ ਇਹਨਾਂ ਵਿੱਚ ਚੁਣੇ ਗਏ ਪਹਿਲੇ ਦੂਜੇ, ਤੀਜੇ ਨੰਬਰ ਦੇ ਵਿਦਿਆਰਥੀ ਹੁਣ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।ਇਹਨਾ ਵਿਦਿਆਰਥੀਆਂ ਵਿੱਚ ਤਨਵ ਚਾਵਲਾ ਪੁੱਤਰ ਪ੍ਰਦੀਪ ਕੁਮਾਰ, ਅਰਸ਼ਪ੍ਰੀਤ ਕੌਰ ਪੁੱਤਰੀ ਸੁਖਵਿੰਦਰ ਸਿੰਘ, ਪਵਨਪ੍ਰੀਤ ਕੌਰ ਪੁੱਤਰੀ ਗੁਰਵਿੰਦਰ ਸਿੰਘ,ਰਾਜਵੀਰ ਕੌਰ ਪੁੱਤਰੀ ਸਿਮਰਜੀਤ ਸਿੰਘ, ਹਰਨੂਰ ਸਿੰਘ ਪੁੱਤਰ ਹਰਸਿਮਰਨ ਸਿੰਘ,ਪਰਨੀਤ ਕੌਰ ਪੁੱਤਰੀ ਅਮਨਦੀਪ ਸਿੰਘ,ਜਸਲੀਨ ਕੌਰ ਪੁੱਤਰੀ ਭਗਵੰਤ ਸਿੰਘ,ਖੁਸ਼ਪ੍ਰੀਤ ਕੌਰ ਪੁੱਤਰੀ ਅੰਗਰੇਜ਼ ਸਿੰਘ ਇਹਨਾ ਵਿਦਿਆਰਥੀਆ ਨੇ ਪੁਜੀਸ਼ਨਾ ਹਾਸਿਲ ਕੀਤੀਆ। ਤਨਵ ਚਾਵਲਾ ਨੂੰ ਖਾਸ ਗੁਰੂਕੁਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਵੱਲੋਂ ਪੁਜੀਸਨਾਂ ਲੈਣ ਵਾਲੇ ਵਿਦਿਆਰਥੀਆਂ ਅਤੇ ਮਾਪਿਆ ਨੂੰ ਵਧਾਈ ਦਿੱਤੀ ਗਈ।