Home » ਕਿਸਾਨ ਮਜਦੂਰ ਸੰਘਰਸ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ

ਕਿਸਾਨ ਮਜਦੂਰ ਸੰਘਰਸ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ

by Rakha Prabh
156 views

ਕਿਸਾਨ ਮਜਦੂਰ ਸੰਘਰਸ ਕਮੇਟੀ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਮੁਜਾਹਰਾ
ਤਲਵੰਡੀ ਭਾਈ, 22 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ) : ਕਿਸਾਨ ਮਜਦੂਰ ਸੰਘਰਸ ਕਮੇਟੀ ਪੰਜਾਬ ਤਲਵੰਡੀ ਜੋਨ ਦੇ ਪ੍ਰਧਾਨ ਮੱਖਣ ਸਿੰਘਾ ਵਾੜਾ ਜਵਾਹਰ ਸਿੰਘ ਵਾਲਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੁੂਕਿਆ ਗਿਆ।

ਇਸ ਮੌਕੇ ਰੋਸ ਪ੍ਰਦਰਸਨ ਕਰਦਿਆਂ ਜੋਨ ਸਕੱਤਰ ਗੁਰਜੱਟ ਸਿੰਘ ਲਹਿਰਾਂ ਰੋਹੀ ਨੇ ਦੱਸਿਆ ਕਿ ਪਿੰਡ ਬੁਧੋ ਬਰਕਤ ਥਾਨਾ ਦਸੁੂਹਾ ਜ਼ਿਲ੍ਹਾ ਹੁਸ਼ਿਆਰਪੁਰ ਦੀ 80 ਸਾਲਾ ਬਜੁਰਗ ਮਾਤਾ ਰਜਿੰਦਰ ਕੋਰ ਅਤੇ ਉਸ ਦੇ 2 ਪੁਤੱਰ 45 ਸਾਲ ਅਤੇ 47 ਸਾਲ ਨਦਾਨ ਅੰਨੇ ਅਤੇ ਅਪਾਹਜ ਹਨ ਦੀ ਜਮੀਨ ’ਤੇ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਆਪਣੇ ਬੰਦਿਆਂ ਰਾਹੀ ਕਬਜਾ ਕਰਵਾਇਆ ਹੈ ਜੋ ਅਤਿ ਨਿੰਦਣਯੋਗ ਘਟਨਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਇਹ ਬਦਲਾਅ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਦਸੁੂਹੇ ਥਾਣੇ ਮੁੂਹਰੇ 17 ਅਕਤੂਬਰ ਤੋਂ ਧਰਨਾ ਜਾਰੀ ਹੈ ਅਤੇ ਜਮੀਨ ਵਾਪਸ ਕਰਾਉਣ ਤੱਕ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਸੰਘਰਸ ਹੋਰ ਤਿਖਾ ਕੀਤਾ ਜਾਵੇਗਾ ਅਤੇ ਜੀਰਾ ਸਰਾਬ ਫੈਕਟਰੀ ਮਾਲਬਰੋਸ ਜੋ ਕਾਫੀ ਵਰ੍ਹਿਆਂ ਤੋਂ ਧਰਤੀ ਹੇਠ ਬੋਰ ਕਰਕੇ ਗੰਦਾ ਪਾਣੀ ਪਾ ਰਹੇ ਸੀ ਦਾ ਪਰਦਾ ਫਾਸ ਹੋ ਚੁੱਕਿਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਪੁਜੀਪਤੀਆ ਦੇ ਹੱਕ ’ਚ ਖੜੀ ਹੈ।

ਇਸ ਮੌਕੇ ਕਿਸਾਨ ਆਗੂ ਗੁਲਜਾਰ ਸਿੰਘ ਗੋਗੋਆਣੀ, ਗੇਜ ਸਿੰਘ ਧੰਨਾ, ਕੇਵਲ ਸਿੰਘ ਬੁੂਈਾਆ ਵਾਲਾ, ਚਮਕੌਰ ਸਿੰਘ ਬਰਨਾਲਾ , ਮਲਕੀਤ ਸਿੰਘ ਫੋਰੋਕੇ, ਮਨਜਿੰਦਰ ਸਿੰਘ ਲਹਿਰਾਂ ਰੋਹੀ, ਗੁਰਚਰਨ ਸਿੰਘ ਲਹਿਰਾਂ, ਅਮਰ ਸਿੰਘ ਲਹਿਰਾਂ, ਸੋਹਨ ਸਿੰਘ ਲਹਿਰਾਂ, ਰੁੂਪ ਸਿੰਘ ਵਕੀਲ, ਬਹਾਦਰ ਸਿੰਘ ਵਕੀਲ, ਸਰਮਾ ਧੰਨਾ ਸਹੀਦ, ਜੱਗਾ ਸਿੰਘ ਲਹਿਰਾਂ, ਅਮਰੀਕ ਸਿੰਘ ਫੋਰੋਕੇ, ਗੁਰਦੀਪ ਸਿੰਘ ਮਹੀਆਂ ਵਾਲਾ, ਸੁਰਜੀਤ ਸਿੰਘ ਸੋਡੀਵਾਲ ਤੋਂ ਇਲਾਵਾਂ ਵੱਡੀ ਗਿਣਤੀ ’ਚ ਕਿਸਾਨ ਹਾਜਰ ਸਨ।

Related Articles

Leave a Comment