Home » ਸ਼ੈਲਰ ਐਸੋਸੀਏਸ਼ਨ ਨੇ ਜ਼ੀਰਾ ਨਾਲੋਂ ਪੇਂਡੂ ਮੰਡੀਆਂ ਦਾ ਮਾਲ ਕੱਟਣ ਦਾ ਕੀਤਾ ਵਿਰੋਧ

ਸ਼ੈਲਰ ਐਸੋਸੀਏਸ਼ਨ ਨੇ ਜ਼ੀਰਾ ਨਾਲੋਂ ਪੇਂਡੂ ਮੰਡੀਆਂ ਦਾ ਮਾਲ ਕੱਟਣ ਦਾ ਕੀਤਾ ਵਿਰੋਧ

-- ਪੰਜਾਬ ਸਰਕਾਰ ਦੇ ਅਧਿਕਾਰੀ ਜਾਣਬੁੱਝ ਕੇ ਕਰ ਰਹੇ ਨੇ ਖੱਜਲ-ਖੁਆਰ : ਸ਼ੈਲਰ ਐਸੋਸੀਏਸ਼ਨ

by Rakha Prabh
135 views

ਸ਼ੈਲਰ ਐਸੋਸੀਏਸ਼ਨ ਨੇ ਜ਼ੀਰਾ ਨਾਲੋਂ ਪੇਂਡੂ ਮੰਡੀਆਂ ਦਾ ਮਾਲ ਕੱਟਣ ਦਾ ਕੀਤਾ ਵਿਰੋਧ
— ਪੰਜਾਬ ਸਰਕਾਰ ਦੇ ਅਧਿਕਾਰੀ ਜਾਣਬੁੱਝ ਕੇ ਕਰ ਰਹੇ ਨੇ ਖੱਜਲ-ਖੁਆਰ : ਸ਼ੈਲਰ ਐਸੋਸੀਏਸ਼ਨ
ਜ਼ੀਰਾ, 19 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ ) : ਸ਼ੈਲਰ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਸੰਮੀ ਜੈਨ ਦੀ ਰਹਿਨੁਮਾਈ ਹੇਠ ਹੋਈ। ਜਿਸ ’ਚ ਸੱਤਦੇਵ ਨਰੂਲਾ ਸਾਬਕਾ ਪ੍ਰਧਾਨ, ਸੁਰਿੰਦਰ ਗੁਪਤਾ ਟਾਟਾ ਰਾਈਸ ਮਿੱਲਰਜ਼, ਅਜੀਤ ਚੌਧਰੀ ਕਿ੍ਰਸ਼ਨਾ ਰਾਈਸ ਮਿੱਲ, ਹਰਪਾਲ ਸਿੰਘ ਦਰਗਨ, ਕੇਵਲ ਕਿ੍ਰਸ਼ਨ ਅਗਰਵਾਲ, ਸੰਜੀਵ ਜੈਨ, ਸੌਰਵ ਅਗਰਵਾਲ, ਰਾਹੁਲ ਨਰੂਲਾ, ਅਮਰੀਕ ਸਿੰਘ ਪੰਜਾਬ ਰਾਈਸ ਮਿਲਰਜ਼, ਵਰਿੰਦਰ ਕੁਮਾਰ ਵੀਰ ਜੈਨ, ਸੁਖਦੇਵ ਬਿੱਟੂ ਵਿੱਜ, ਯੁਧਿਸਟਰ ਅਗਰਵਾਲ, ਯੋਗੇਸ਼ ਛਾਬੜਾ, ਧਰਮਪਾਲ ਚੁੱਘ ਸਾਬਕਾ ਪ੍ਰਧਾਨ, ਪਾਰਸ ਰਾਈਸ ਮਿੱਲਰਜ਼ ਦੇ ਮਾਲਕ ਸੱਤਪਾਲ ਨਰੂਲਾ, ਚਿੱਤਬੀਰ ਸਿੰਘ ਸੰਧੂ ਕਮਾਲਗੜ, ਸੱਤਪਾਲ ਪਾਸੀ ਆਦਿ ਅਹੁਦੇਦਾਰਾਂ ਨੇ ਹਿੱਸਾ ਲਿਆ।

ਮੀਟਿੰਗ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ’ਤੇ ਸਖ਼ਤ ਰੋਸ ਜਤਾਉਂਦਿਆਂ ਕਿਹਾ ਕਿ ਸ਼ੈਲਰ ਸਨਅਤ ਨੂੰ ਤਬਾਹ ਕਰਨ ਦੇ ਲਈ ਪਹਿਲਾ ਹੀ ਸਰਕਾਰ ਦੀਆਂ ਨੀਤੀਆਂ ਸਹੀ ਨਹੀ ਸਨ ਅਤੇ ਹਾਲ ਹੀ ’ਚ ਝੋਨੇ ਦੇ ਸੀਜਨ ਦੌਰਾਨ ਜਿਹੜੀ ਨਵੀਂ ਪਾਲਿਸੀ ਲਾਗੂ ਕੀਤੀ ਹੈ, ਉਸ ਨੇ ਸ਼ੈਲਰ ਕਾਰੋਬਾਰੀਆਂ ਦੇ ਅੰਦਰ ਰੋਸ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਰਡਰ ਏਰੀਏ ਦਾ ਜ਼ਿਲਾ ਫਿਰੋਜ਼ਪੁਰ ਦੇ ਸ਼ੈਲਰ ਕਾਰੋਬਾਰੀਆਂ ਨੂੰ ਪਹਿਲਾ ਹੀ 40 ਫੀਸਦੀ ਝੋਨਾ ਵੱਧ ਮਿਲਦਾ ਸੀ ਉਹ ਵੀ ਇਸ ਵਾਰ ਜੱਦ ਦਿੱਤਾ ਹੈ ਪਰ ਹੁਣ ਜੀਰਾ ਦੇ ਨਾਲ ਜਿਹੜੀਆਂ ਦਿਹਾਤੀ ਮੰਡੀਆਂ ਜੁੜੀਆਂ ਹੋਈਆਂ ਹਨ ਉਨਾਂ ਦਾ ਮਾਲ ਕੱਟ ਕੇ ਹੋਰਾਂ ਸੈਲਰਾਂ ਨੂੰ ਜ਼ਿਲ੍ਹੇ ਤੋਂ ਬਾਹਰ ਦੇਣ ਦੇ ਰਿਲੀਜ ਆਰਡਰ ਕੀਤੇ ਜਾ ਰਹੇ ਹਨ, ਜਿਸ ਦਾ ਐਸੋਸੀਏਸਨ ਵੱਲੋਂ ਅਸੀਂ ਸਖਤ ਵਿਰੋਧ ਕਰਦੇ ਹਾਂ ਕਿਉਂਕਿ ਇਸ ਨਾਲ ਸਰਕਾਰ ਦਾ ਕਿਰਾਏ ਦੇ ਰੂਪ ’ਚ ਵੱਧ ਨੁਕਸਾਨ ਹੋ ਰਿਹਾ ਹੈ, ਪਰ ਪੂਰੀ ਮਾਤਰਾ ’ਚ ਪਹਿਲਾ ਹੀ ਸ਼ੈਲਰਾਂ ਨੂੰ ਨਹੀ ਦਿੱਤਾ ਜਾਂਦਾ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਡੀ.ਐਫ.ਐਸ.ਓ ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਦੇ ਅਧਿਕਾਰੀ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੰਮ ਕਰ ਰਹੇ ਹਨ। ਇਸ ਮੌਕੇ ਸੱਤਵ ਨਰੂਲਾ ਨੇ ਕਿਹਾ ਕਿ ਲੋਕਾਂ ਪੰਜਾਬ ਸਰਕਾਰ ਤੋਂ ਬਦਲਾਅ ਦੀ ਆਸ ਤੱਕੀ ਸੀ ਪਰ ਜਿਹੜੀਆਂ ਨੀਤੀਆਂ ਸਾਡੇ ’ਤੇ ਥੋਪੀਆਂ ਗਈਆਂ ਹਨ ਉਹ ਸਾਡੇ ਹਿੱਤ ’ਚ ਹਨ ਕਿਉਂਕਿ ਇਹ ਪਰੰਪਰਾ ਦਹਾਕਿਆਂ ਤੋਂ ਚਲੀ ਆ ਰਹੀ ਸੀ। ਅੱਜ ਸਾਡੇ ਨਾਲੋਂ ਮੰਡੀਆਂ ਤੋੜ ਕੇ ਉਨਾਂ ਦਾ ਮਾਲ ਬਾਹਰਲੇ ਖੇਤਰਾਂ ਨੂੰ ਸਪਲਾਈ ਕਰਨਾ ਪੰਜ ਮੈਂਬਰੀ ਕਮੇਟੀ ਦੀ ਘਟੀਆ ਅਤੇ ਅਤਿ ਨਿੰਦਣਯੋਗ ਕਾਰਵਾਈ ਹੈ।

Related Articles

Leave a Comment