ਅੰਮ੍ਰਿਤਸਰ 3 ਜੂਨ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਸ੍ਰੀ ਰਜਿੰਦਰ ਕ੍ਰਿਸ਼ਨ ਨੇ ਜਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਮਈ 2023 ਨੂੰ ਸ੍ਰੀ ਅਨਿਲ ਕੁਮਾਰ ਜਿਲ੍ਹਾ ਕਮਾਂਡਰ ਦੇ ਰਿਟਾਇਰਮੈਂਟ ਹੋਣ ਉਪਰੰਤ ਸ੍ਰੀ ਰਜਿੰਦਰ ਕ੍ਰਿਸ਼ਨ ਉਕਤ ਅਹੁੱਦੇ ਤੇ ਨਿਯੁਕਤ ਹੋ ਗਏ ਹਨ। ਵਿਭਾਗ ਪ੍ਰਤੀ ਇਨਾਂ ਦੀਆਂ ਸ਼ਲਾਘਾਯੋਗ ਗਤੀਵਿਧੀਆਂ ਕਾਰਨ ਰਾਸ਼ਟਰਪਤੀ (ਭਾਰਤ) ਜੀ ਵੱਲੋਂ ਵੀ ਅਵਾਰਡ ਪ੍ਰਾਪਤ ਕਰ ਚੁੱਕੇ ਹਨ। ਇਨ੍ਹਾਂ ਕੋਲ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਰੀਦਕੋਟ ਦਾ ਵੀ ਵਾਧੂ ਚਾਰਜ ਹੈ।
ਇਸ ਮੌਕੇ ਤੇ ਬਟਾਲੀਅਨ ਕਮਾਂਡਰ ਸ੍ਰੀ ਜਸਕਰਨ ਸਿੰਘ, ਸਾਬਕਾ ਜਿਲ੍ਹਾ ਕਮਾਂਡਰ ਆਈ.ਐਸ. ਜੌਹਰ ਅਤੇ ਸਾਬਕਾ ਕੰਪਨੀ ਕਮਾਂਡਰ ਸੁਬੇਗ ਸਿੰਘ ਤੋਂ ਇਲਾਵਾ ਜ਼ਿਲ੍ਹਾ ਹੋਮ ਗਾਰਡਜ਼ ਦੇ ਸਮੂਹ ਅਫ਼ਸਰ/ਕਰਮਚਾਰੀ ਅਤੇ ਹੋਮ ਗਾਰਡਜ਼ ਜਵਾਨ ਸਵਾਗਤ ਲਈ ਹਾਜ਼ਿਰ ਸਨ। ਜਿਲ੍ਹਾ ਕਮਾਂਡਰ ਵਲੋਂ ਸਭ ਨੂੰ ਵਿਸ਼ਵਾਸ਼ ਦਵਾਇਆ ਗਿਆ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਕੋਈ ਵੀ ਸਰਕਾਰੀ ਕੰਮ ਪੈਂਡਿੰਗ ਨਹੀਂ ਰਹਿਣ ਦੇਣਗੇ ਅਤੇ ਇਸ ਬਾਰੇ ਸਮੂਹ ਸਟਾਫ ਨੂੰ ਸਖਤ ਹਦਾਇਤ ਕੀਤੀ ਗਈ।