Home » ਮੱਖੂ ਬਲਾਕ ਦੀਆਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਪ੍ਰਾਇਮਰੀ ਸਕੂਲ ਪਿੰਡ ਵਿਝੋਕੇ ਵਿਖੇ ਸ਼ਾਨੋ ਸ਼ੌਕਤ ਸੰਪਨ

ਮੱਖੂ ਬਲਾਕ ਦੀਆਂ ਪ੍ਰਾਇਮਰੀ ਪੱਧਰ ਦੀਆਂ ਖੇਡਾਂ ਪ੍ਰਾਇਮਰੀ ਸਕੂਲ ਪਿੰਡ ਵਿਝੋਕੇ ਵਿਖੇ ਸ਼ਾਨੋ ਸ਼ੌਕਤ ਸੰਪਨ

ਖੇਡਦੇ ਸਮੇਂ ਖਿਡਾਰੀਆਂ ਨੂੰ ਬਿਨਾਂ ਭੇਦ ਭਾਵ ਖੇਡਣਾ ਚਾਹੀਦਾ: ਸੁਖਵਿੰਦਰ ਕੌਰ

by Rakha Prabh
127 views

ਮੱਖੂ/ਫਿਰੋਜ਼ਪੁਰ 27 ਅਕਤੂਬਰ (ਗੁਰਪ੍ਰੀਤ ਸਿੰਘ ਸਿੱਧੂ/ਮੰਗਲ ਸਿੰਘ ਮੱਖੂ) ਪ੍ਰਾਇਮਰੀ ਪੱਧਰ ਦੀਆਂ ਖੇਡਾਂ ਬਲਾਕ ਮੱਖੂ ਅਧੀਨ ਪੈਂਦੇ ਪ੍ਰਾਇਮਰੀ ਸਕੂਲ ਪਿੰਡ ਵਿਝੋਕੇ ਵਿਖੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ਼੍ਰੀਮਤੀ ਸੁਖਵਿੰਦਰ ਕੌਰ ਦੀ ਅਗਵਾਈ ਹੇਠ ਅਤੇ ਸੈਂਟਰ ਹੈਡ ਟੀਚਰ ਸ੍ਰ ਹਰਪਾਲ ਸਿੰਘ ਸੰਧੂ ਪੀਰ ਮੁਹੰਮਦ, ਭੁਪਿੰਦਰ ਸਿੰਘ ਢਿੱਲੋ ਲੱਲੇ ਅੰਜਲੀ ਰਾਣੀ ਮੱਖੂ, ਸਤਵੀਰ ਕੌਰ ਨਿਜ਼ਾਮਦੀਨ ਵਾਲਾ, ਨੀਰਜ ਕੁਮਾਰ ਕੁਸੂਵਾਲਾ , ਸੁਰਜੀਤ ਸਿੰਘ ਬੁਰਜ ਮੁਹੰਮਦ ਦੀ ਨਿਗਰਾਨੀ ਹੇਠ ਬੜੀ ਸ਼ਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ। ਇਸ ਮੌਕੇ ਅਧਿਆਪਕ ਸੰਦੀਪ ਕੁਮਾਰ, ਰਣਜੀਤ ਸਿੰਘ, ਗੁਰਜੰਟ ਸਿੰਘ, ਦਲਜੀਤ ਸਿੰਘ ਆਸ਼ੂਤੋਸ਼, ਗੁਰਮੀਤ ਸਿੰਘ , ਗੁਰਦੀਪ ਸਿੰਘ, ਪ੍ਰਮੋਦ ,ਸਤਿੰਦਰ ਸਿੰਘ, ਸਾਜਨ ਕੁਮਾਰ , ਸੰਜੇ ਕੁਮਾਰ, ਸਤਨਾਮ ਸਿੰਘ, ਹਰਦੀਪ ਸਿੰਘ,ਰਵੀਨ ਰਾਣੀ , ਸਰਬਜੀਤ ਕੌਰ, ਕਿਰਨ ਕੰਬੋਜ ਆਦਿ ਹਾਜ਼ਰ ਸਨ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਬਲਾਕ ਪ੍ਰਾਇਮਰੀ ਅਫਸਰ ਸ੍ਰੀਮਤੀ ਸੁਖਵਿੰਦਰ ਕੌਰ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨ੍ਹਾਂ ਨੂੰ ਖੇਡਣ ਮੌਕੇ ਬਿਨਾਂ ਭੇਦਭਾਵ ਖੇਡਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਖੇਡਾਂ ਲਈ ਕੀਤੇ ਪ੍ਰਬੰਧਾਂ ਦੀ ਸਲਾਘਾ ਕਰਦਿਆਂ ਅਧਿਆਪਕਾਂ ਨੂੰ ਬਲਾਕ ਪੱਧਰੀ ਖੇਡਾਂ ਦੀ ਵਧਾਈ ਦਿੱਤੀ। ਇਸ ਮੌਕੇ ਅਧਿਆਪਕ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਇਡਾ ਕਰਵਾਈਆਂ ਗਈਆਂ ਅਤੇ ਬੱਚਿਆਂ ਦੇ ਰਹਿਣ ਖਾਣ ਪੀਣ ਦੇ ਪੁਖਤਾ ਪ੍ਰਬੰਧ ਕੀਤਾ। ________ ਖੇਡਾਂ ਦਾ ਲੇਖਾ ਜੋਖਾ।। ਇਸ ਦੌਰਾਨ ਹੋਈਆਂ ਖੇਡਾਂ ਵਿੱਚ ਕਬੱਡੀ ਨੈਸ਼ਨਲ ਵਿੱਚ ਪਹਿਲਾ ਸਥਾਨ ਪੀਰ ਮੁਹੰਮਦ ਅਤੇ ਦੂਸਰਾ ਸਥਾਨ ਲਲੇ ਨੇ ਪ੍ਰਾਪਤ ਕੀਤਾ। ਇਸ ਤਰ੍ਹਾਂ ਹੀ ਸਰਕਲ ਕਲੱਬ ਪਹਿਲਾ ਸਥਾਨ ਸੈਂਟਰ ਲੱਲੇ ਅਤੇ ਦੂਜਾ ਸਥਾਨ ਕੁਸੂਵਾਲਾ ਨੇ ਪ੍ਰਾਪਤ ਕੀਤਾ। ਇਸ ਤਰਾਂ ਖੋ ਖੋ ਲੜਕੀਆਂ ਵਿੱਚ ਪਹਿਲਾ ਸਥਾਨ ਨਿਜ਼ਾਮਦੀਨ ਵਾਲਾ ਅਤੇ ਦੂਜਾ ਸਥਾਨ ਕੁਸੂਵਾਲਾ ਨੇ ਪ੍ਰਾਪਤ। ਲੜਕਿਆਂ ਵਿੱਚ ਪਹਿਲਾ ਸਥਾਨ ਕੁਸੂਵਾਲਾ ਅਤੇ ਨੈਸ਼ਨਲ ਕਬੱਡੀ ਕੁੜੀਆਂ ਵਿੱਚ ਪਹਿਲਾ ਸਥਾਨ ਕੁਸੂਵਾਲਾ ਅਤੇ ਦੂਜਾ ਸਥਾਨ ਲੱਲੇ ਨੇ ਪ੍ਰਾਪਤ ਕੀਤਾ। ਨੈਸ਼ਨਲ ਕਬੱਡੀ ਲੜਕਿਆਂ ਵਿੱਚ ਪਹਿਲਾਂ ਸਥਾਨ ਪੀਰ ਮੁਹੰਮਦ ਅਤੇ ਦੂਜਾ ਸਥਾਨ ਲੱਲੇ ਨੇ ਪ੍ਰਾਪਤ ਕੀਤਾ। ਇਸ ਦੌਰਾਨ ਕੁਸ਼ਤੀ ਮੁਕਾਬਲਿਆਂ ਵਿੱਚ 25 ਕਿਲੋ ਵਜ਼ਨ ਵਿੱਚ ਅਰਸ਼ ਮੱਖੂ , 28 ਕਿਲੋ ਵਜਨ ਵਿੱਚ ਸੁੱਖਾ, 30 ਕਿਲੋ ਵਿੱਚ ਸ਼ਿਵਾ ਦੋਨੋ ਨਿਜਾਮਦੀਨ ਵਾਲਾ ਨੇ ਪਹਿਲਾਂ ਅਤੇ ਸਾਹਿਬ ਸਿੰਘ ਪੀਰ ਮੁਹੰਮਦ, ਬਲਜਿੰਦਰ ਸਿੰਘ ਪੀਰ ਮੁਹੰਮਦ, ਦਿਲਰਾਜ ਮੱਖੂ ਨੇ ਲੜੀਵਾਰ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 32 ਕਿਲੋ ਵਰਗ ਵਿੱਚ ਰਾਹੁਲ ਨੇ ਪਹਿਲਾ ਅਭੀ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸ਼ਤਰੰਜ ਖੇਡਣ ਵਿੱਚ ਕੁੜੀਆਂ ਲੱਲੇ ਨੇ ਪਹਿਲਾ ਨਿਜ਼ਾਮਦੀਨ ਨੇ ਦੂਜਾ। ਸਰਕਲ ਕਬੱਡੀ ਵਿੱਚ ਲੱਲੇ ਨੇ ਪਹਿਲਾ ਕੁਸ਼ੂਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਯੋਗਾ ਵਿੱਚ ਅਰਮਾਨਦੀਪ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਰੱਸਾਕਸ਼ੀ ਵਿਚ ਮੱਖੂ ਨੇ ਪਹਿਲਾ ਕੁਸੂਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ ਲੜਕੇ ਵਿੱਚ ਖੁਸ਼ਦੀਪ ਸਿੰਘ ਪੀਰ ਮੁਹੰਮਦ ਨੇ ਪਹਿਲਾਂ, ਪਰਮਵੀਰ ਸਿੰਘ ਮੱਖੂ ਨੇ ਦੂਜਾ , ਕਾਸ਼ਦੀਪ ਪੀਰ ਮੁਹੰਮਦ ਨੇ ਤੀਸਰਾ ਸਥਾਨ ਹਾਸਿਲ ਕੀਤਾ । 100 ਮੀਟਰ ਲੜਕੀਆਂ ਵਿੱਚ ਪਹਿਲਾ ਸਥਾਨ ਨਿਜ਼ਾਮੁਦੀਨ ਵਾਲਾ ਸੁਖਮਨਪ੍ਰੀਤ ਕੌਰ, ਵਿਝੋਕੇ ਦਿਲਪ੍ਰੀਤ ਕੌਰ ਨੇ ਦੂਜਾ, ਪ੍ਰੀਤ ਲੱਲੇ ਨੇ ਤੀਸਰਾ ਸਥਾਨ ਹਾਸਲ ਕੀਤਾ। 200 ਮੀਟਰ ਰੇਸ ਲੜਕੇ ਵਿੱਚ ਰਣਬੀਰ ਮੁੰਡੀ ਛੁਰੀਮਾਰ ਨੇ ਪਹਿਲਾਂ, ਪਤਰਸ ਨਿਜ਼ਾਮਦੀਨ ਵਾਲਾ, ਸਾਜਨ ਮੰਨੂਮਾਛੀਕੇ ਦੂਜਾ, ਇਸ ਤਰ੍ਹਾਂ ਲੜਕੀਆਂ ਦੇ ਵਰਗ ਵਿੱਚ ਪਹਿਲਾ ਸਥਾਨ ਪਲਕਨੂਰ ਸਰਹਾਲੀ, ਪ੍ਰੀਤੀ ਚੱਕ ਟਿੱਬੀ ਦੂਜੇ ਅਤੇ ਅਰਸ਼ਦੀਪ ਕੁਤਬਪੁਰਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Related Articles

Leave a Comment