Home » ਜੂਨੀਅਰ ਨੈਸ਼ਨਲ ਮੈਡਲ ਜੇਤੂਆਂ ਦਾ ਡੀ.ਸੀ ਅੰਮ੍ਰਿਤਸਰ ਨੇ ਕੀਤਾ ਸਨਮਾਨ

ਜੂਨੀਅਰ ਨੈਸ਼ਨਲ ਮੈਡਲ ਜੇਤੂਆਂ ਦਾ ਡੀ.ਸੀ ਅੰਮ੍ਰਿਤਸਰ ਨੇ ਕੀਤਾ ਸਨਮਾਨ

by Rakha Prabh
83 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ) ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿੱਪ 2023 ਦੇ ਦੌਰਾਨ 2 ਖਿਡਾਰਨਾਂ ਨੇ ਮੈਡਲ ਜਿੱਤ ਕੇ ਗੁਰੂ ਨਗਰੀ ਅੰਮ੍ਰਿਤਸਰ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਗੋਲਡ ਮੈਡਲ ਜੇਤੂ ਖਿਡਾਰਨ ਸਮਾਇਲਜੀਤ ਕੌਰ ਤੇ ਸਿਲਵਰ ਮੈਡਲ ਜੇਤੂ ਖਿਡਾਰਨ ਗੁਰਪ੍ਰਨੀਤ ਕੌਰ ਆਦਿ ਨੂੰ ਜ਼ਿਲ੍ਹਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਮਿਤ ਤਲਵਾੜ ਆਈਏਐਸ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਗੱਲ ਦੀ ਜਾਣਕਾਰੀ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਸਕੱਤਰ ਤੇ ਕੌਮੀ ਕੋਚ ਬਲਦੇਵ ਰਾਜ ਦੇਵ ਦੇ ਵੱਲੋਂ ਦਿੱਤੀ ਗਈ। ਦੱਸਣਯੋਗ ਹੈ ਕਿ ਕਮਲਪ੍ਰੀਤ ਕੌਰ ਜ਼ੌਨਪੁਰ ਵਿਖੇ ਹੋਏ ਆਲ ਇੰਡੀਆ ਇੰਟਰਵਰਸਿਟੀ ਕਿੱਕ ਬਾਕਸਿੰਗ ਮੁਕਾਬਲੇ ਦੌਰਾਨ ਵੀ ਬਰਾਊਂਜ ਮੈਡਲ ਹਾਂਸਲ ਕਰ ਚੁੱਕੀ ਹੈ। ਜੇਤੂ ਖਿਡਾਰਨਾ ਦਾ ਸਵਾਗਤ ਤੇ ਸਨਮਾਨ ਕਰਦਿਆਂ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਸੂਬੇ ਦਾ ਖੇਡ ਖੇਤਰ ਅਜਿਹੀਆਂ ਖਿਡਾਰਨਾਂ ਦੀਆਂ ਪ੍ਰਾਪਤੀਆਂ ਦੇ ਬਲਬੂਤੇ ਪ੍ਰਫੁੱਲਤ ਤੇ ਉਤਸ਼ਾਹਿਤ ਹੋਵੇਗਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੇ ਵੱਲੋਂ ਕਿੱਕ ਬਾਕਸਿੰਗ ਖੇਡ ਖੇਤਰ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਇੱਕ ਚੰਗੀ ਪਿਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਵਾਈਆ ਜਾ ਰਹੀਆਂ “ਖੇਡਾਂ ਵਤਨ ਪੰਜਾਬ ਦੀਆਂ 2023” ਦੇ ਵਿੱਚ ਵੀ ਖਿਡਾਰਨਾਂ ਨੂੰ ਉਤਸ਼ਾਹਪੂਰਵਕ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਜੇਤੂ ਖਿਡਾਰੀਆਂ ਨੂੰ ਦਿਲ ਖਿੱਚਵੇਂ ਇਨਾਮਾਂ ਦੇ ਨਾਲ ਨਵਾਜ਼ਿਆ ਜਾਵੇਗਾ। ਉਨ੍ਹਾਂ ਐਸੋਸੀਏਸ਼ਨ ਤੇ ਪੰਜਾਬ ਸਰਕਾਰ ਦੇ ਖੇਡ ਵਿਭਾਗ ਵਿਚਾਲੇ ਬੇਹਤਰ ਸਬੰਧਾਂ ਦੀ ਵੀ ਆਸ ਜਤਾਈ। ਇਸ ਦੌਰਾਨ ਐਸੋਸੀਏਸ਼ਨ ਦੇ ਸਰਕਦਾ ਅਹੁੱਦੇਦਾਰਾਂ ਤੇ ਮੈਂਬਰਾ ਨੇ ਡੀ.ਸੀ ਅਮਿਤ ਤਲਵਾੜ ਦਾ ਧੰਨਵਾਦ ਕਰਦਿਆਂ ਹਰ ਤਰ੍ਹਾ ਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਇਸ ਮੌਕੇ ਕੌਮਾਂਤਰੀ ਕੋਚ ਅਭਿਲਾਸ਼ ਕੁਮਾਰ, ਕੋਚ ਵੈਸ਼ਾਲੀ, ਦਿਨੇਸ਼ ਕੌਸ਼ਲ, ਨੈਸ਼ਨਲ ਮੈਡਲਿਸਟ, ਕੋਮਲ, ਸੰਤੋਸ਼ ਕੁਮਾਰ, ਜੀਐਸ ਸੰਧੂ ਆਦਿ ਹਾਜ਼ਰ ਸਨ।

Related Articles

Leave a Comment