ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਸ੍ਰੀ
ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਵਿਖੇ ਕੁਦਰਤੀ ਸੰਭਾਲ ਦਿਵਸ” ਮਨਾਇਆ
ਗਿਆ । ਅੱਜ ਦਾ ਵਾਤਾਵਰਣ ਜਿਹੜਾ ਬੁਰੀ ਤਰਾਂ ਪ੍ਰਦੂਸ਼ਿਤ ਹੋ ਗਿਆ ਹੈ ਜਿਸਦੀ
ਜਿਉਂਦੀ ਜਾਗਦੀ ਮਿਸਾਲ ਇਸ ਸਾਲ ਪੰਜਾਬ ਵਿੱਚ ਹੜ੍ਹ ਹਨ ਜਿਸ ਕਾਰਨ ਜਾਨੀ ਅਤੇ
ਮਾਲੀ ਨੁਕਸਾਨ ਹੋਇਆ ਹੈ। ਜੇਕਰ ਇੰਝ ਹੀ ਮਨੁੱਖ ਕੁਦਰਤ ਦੀ ਸੰਭਾਲ ਨਹੀ ਕਰੇਗਾ
ਤਾਂ ਕੁਦਰਤ ਦੀ ਕਰੋਪੀ ਸਾਡੀ ਤਬਾਹੀ ਦਾ ਕਾਰਨ ਬਣ ਜਾਏਗੀ। ਇਸ ਲਈ ਜਰੂਰੀ ਹੈ
ਕਿ ਸਾਨੂੰ ਸਾਡੇ ਕੁਦਰਤੀ ਸੋਮਿਆਂ ਦੀ ਦੇਖਭਾਲ ਲਈ ਬੱਚਿਆ ਲਈ ਪ੍ਰੇਰਿਤ ਕੀਤਾ ਜਾਏ
। ਇਸ ਦਿਨ ਦੀ ਮਹੱਤਤਾ ਨੁੰ ਦਰਸਾਉਣ ਲਈ ਬੱਚਿਆਂ ਨੇ ਸਕੂਲ ਦੀ ਚਾਰ-ਦਿਵਾਰੀ
ਅੰਦਰ ਪੌਦੇ ਲਗਾਏ ਅਤੇ ਇਹਨਾਂ ਨੁੰ ਸੰਭਾਲ ਕੇ ਰੱਖਣ ਦੀ ਜ਼ਿੰਮੇਵਾਰੀ ਚੁੱਕੀ ।ਇਸ ਦੇ
ਨਾਲ ਹਰ ਵਿਦਿਆਰਥੀ ਨੇ ਪ੍ਰਣ ਲਿਆ ਕਿ ਉਹ ਆਪਣੇ-ਜਨਮ-ਦਿਨ ਤੇ ਇੱਕ ਪੌਦਾ
ਜ਼ਰੂਰ ਲਗਾਏਗਾ ।ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ
ਸੰਧੂ ਨੇ ਬੱਚਿਆ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਕੁਦਰਤ ਕੋਲੋ ਬਹੁਤ ਕੁਝ
ਮਿਲਦਾ ਹੈ ,ਕੁਦਰਤੀ ਸੋਮਿਆ ਦੀ ਸਾਂਭ-ਸੰਭਾਲ ਕਰਨਾ ਸਾਡੀ ਨਿੱਜੀ ਜ਼ਿੰਮੇਵਾਰੀ ਹੈ ।
ਜੇਕਰ ਅਸੀ ਚਾਹੁੰਦੇ ਹਾਂ ਕਿ ਸਾਡੀ ਧਰਤੀ ਸਦਾ ਲਈ ਜਿਓਂਦੀ ਰਹੇ ਤਾਂ ਸਾਡਾ ਫਰਜ਼
ਬਣਦਾ ਹੈ ਕਿ ਰੱਬ ਦੀ ਬਣਾਈ ਸੁੰਦਰ ਧਰਤੀ ਦਾ ਅਸੀ ਖਿਆਲ ਰੱਖੀਏ। ।ਇਸ ਮੌਕੇ
ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਨੇ ਕਿਹਾ ਸਾਨੂੰ ਸਭ ਨੂੰ ਵੱਧ
ਤੋਂ ਵੱਧ ਰੁੱਖ ਲਾਗਉਣੇ ਚਾਹੀਦੇ ਹਨ ਅਤੇ ਓਹਨਾ ਦੀ ਸਾਂਭ –ਸੰਭਾਲ ਵੀ ਕਰਨੀ ਚਾਹੀਦੀ
ਹੈ ।