ਅੰਮ੍ਰਿਤਸਰ (ਰਣਜੀਤ ਸਿੰਘ ਮਸੌਣ) ਆਮ ਆਦਮੀ ਪਾਰਟੀ ‘ਚ ਸੰਨ੍ਹ ਲਗਾਉਂਣ ਤੋਂ ਬਾਅਦ ਪ੍ਰੈਸ ਦੇ ਰੂ-ਬ-ਰੂ ਹੁੰਦਿਆਂ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਹਲਕਾ ਅਟਾਰੀ ਦੇ ਇੰਚਾਰਜ਼ ਡਾ. ਤਰਸੇਮ ਸਿੰਘ ਸਿਆਲਕਾ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋਕੇ ਅੱਜ ਪਿੰਡ ਰਾਜਾਤਾਲ ਤੋਂ ‘ਆਪ’ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਲੱਡੂ, ਭੁਪਿੰਦਰ ਸਿੰਘ ਫ਼ੌਜੀ ਅਤੇ ਲਖਵਿੰਦਰ ਸਿੰਘ ਲੱਖਾ ਸਮੇਤ ਦੋ ਦਰਜਨ ਤੋਂ ਵੱਧ ਮਿਹਨਤੀ ਵਲੰਟੀਆਰਾਂ ਨੇ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਦਾ ਰਸਮੀਂ ਐਲਾਨ ਕੀਤਾ ਹੈ।
ਡਾ. ਸਿਆਲਕਾ ਨੇ ਦੱੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਅਟਾਰੀ ਹਲਕਾ ਇਕਲੌਤਾ ਅਜਿਹਾ ਹਲਕਾ ਹੈ ਜਿਥੇ ਹਾਕਮ ਜ਼ਮਾਤ ਨੂੰ ਤਿਲਾਂਜਲੀ ਦੇਕੇ ਪਿੰਡਾਂ ਵਾਲਿਆਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਦਾ ਸਮਰਥਨ ਕਰਦਿਆਂ ਹਲਕੇ ‘ਚ ਮੇਰੇ ਹੱਕ ‘ਚ ਫੱਤਵਾ ਦਿੱਤਾ ਹੈ। ਉਨ੍ਹਾ ਨੇ ਕਿਹਾ ਕਿ ਮੇਰੇ ਇਸ ਹਲਕੇ ‘ਚ ਹਵਾ ਕਾਂਗਰਸ ਦੇ ਪੱਖ ‘ਚ ਚੱਲ ਪਈ ਹੈ। ਜਿਸ ਕਰਕੇ ਕਈ ਮੌਜ਼ੂਦਾ ਹਾਕਮ ਜਮਾਤ ਦੇ ਦਿਗਜ ਆਗੂ ਮੇਰੇ ਸੰਪਰਕ ‘ਚ ਆ ਚੁੱਕੇ ਹਨ।
ਇਸ ਮੌਕੇ ਅਸ਼ੋਕ ਕੁਮਾਰ ਸੀਨੀਅਰ ਕਾਂਗਰਸੀ ਆਗੂ, ਅਟਾਰੀ ਦੇ ਮੀਤ ਪ੍ਰਧਾਨ ਨਰਿੰਦਰ ਸ਼ਰਮਾ, ਆਗੂ ਲਾਲੀ ਅਟਾਰੀ, ਯੂਥ ਆਗੂ ਪਵਨ ਘਰਿੰਡਾ, ਬੀਬੀ ਹਰਜੀਤ ਕੌਰ ਮਾਹਵਾ, ਸਰਵਣ ਸਿੰਘ ਰਾਜਾਤਾਲ ਅਤੇ ਸਤਨਾਮ ਸਿੰਘ ਰਾਜਾਤਾਲ ਆਦਿ ਹਾਜ਼ਰ ਸਨ।